ਪਟਿਆਲਾ (ਰੂਪਪ੍ਰੀਤ ਕੌਰ ਹਾਂਡਾ), 22 ਦਸੰਬਰ 2021
ਪਟਿਆਲਾ ਚੀਕਾ ਰੋਡ ਤੇ ਦਰਦਨਾਕ ਹਾਦਸਾ ਵਾਪਰ ਨਾਲ 3 ਨੌਜਵਾਨਾਂ ਦੀ ਮੌਤ ਅਤੇ 1 ਨੌਜਵਾਨ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ,ਇਨ੍ਹਾਂ ਵਿਚੋਂ ਇੱਕ ਛੁੱਟੀ ਕੱਟਣ ਆਏ ਫੌਜੀ ਦੀ ਵੀ ਮੌਤ ਹੋ ਗਈ ਹੈl ਇਹ ਚਾਰੋਂ ਨੌਜਵਾਨ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਪਟਿਆਲਾ ਜਾ ਰਹੇ ਸੀ ਤੇ ਰਸਤੇ ਵਿਚ ਇਕ ਆਵਾਰਾ ਜਾਨਵਰ ਇਨ੍ਹਾਂ ਦੀ ਗੱਡੀ ਅੱਗੇ ਆ ਗਿਆ l
ਜਿਸ ਕਰਕੇ ਇਹ ਦਰਦਨਾਕ ਹਾਦਸਾ ਵਾਪਰਿਆ ਪਟਿਆਲਾ ਚੀਕਾ ਰੋਡ ਦੇ ਨਜ਼ਦੀਕ ਪੈਂਦੇ ਪਿੰਡ ਦੁਲਮਾ ਦੇ ਰਹਿਣ ਵਾਲੇ ਚਾਰ ਨੌਜਵਾਨਾਂ ਗੱਡੀ ਵਿੱਚ ਸਵਾਰ ਹੋ ਕੇ ਪਟਿਆਲੇ ਸਾਮਾਨ ਖ਼ਰੀਦਣ ਦੇ ਲਈ ਜਾ ਰਹੇ ਸਨ l ਜਦੋਂ ਨੌਜਵਾਨ ਮਜਾਲ ਕਲਾ ਦੇ ਨਜ਼ਦੀਕ ਪਹੁੰਚੇ ਤਾ ਗੱਡੀ ਦੇ ਸਾਮਣੇ ਜਾਨਵਰ ਆ ਗਿਆ ਜਿਸ ਕਾਰਨ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਉਨ੍ਹਾਂ ਵਿਚੋਂ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ l
ਇੱਕ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ 23 ਸਾਲ ਦਾ ਸੰਦੀਪ ਕੁਝ ਸਾਲ ਪਹਿਲਾ ਹੀ ਫੌਜ ਵਿੱਚ ਭਾਰਤੀ ਹੋਇਆ ਸੀl ਜੋ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਪਰਿਵਾਰ ਦੇ ਮੈਂਬਰਾਂ ਦੀ ਹਾਲਤ ਵੇਖਦੇ ਹੋਏ ਪਿੰਡ ਵਾਲਿਆਂ ਨੇ ਸਰਕਾਰ ਤੋ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਤਾਂ ਜੋ ਗਰੀਬ ਪਰਿਵਾਰਾਂ ਦਾ ਗੁਜ਼ਾਰਾ ਚਲ ਸਕੇ l
ਇਸ ਵਿਚ ਜਸਵੀਰ ਸਿੰਘ 23 ਸਾਲ, ਲਖਵੀਰ ਸਿੰਘ 24 ਸੰਦੀਪ ਸਿੰਘ 23 ਇਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਸੁਲੱਖਣ ਸਿੰਘ 18 ਜਖਮੀ ਹੋ ਗਿਆ l