ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 23 ਮਾਰਚ 2022
ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਸਿੰਘ ਦਾ ਅੱਜ ਸ਼ਹੀਦੀ ਦਿਹਾੜਾ ਹੈ ।ਅੱਜ ਦੇ ਦਿਨ ਸ਼ਹੀਦਾਂ ਨੂੰ ਫਾਂਸੀ ਦਿੱਤੀ ਗਈ ਸੀ।ਸੀਐਮ ਭਗਵੰਤ ਮਾਨ ਹੁਸੈਨੀਵਾਲਾ ਅਤੇ ਖਟਕੜ ਕਲਾਂ ਜਾਣਗੇ ।ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ। ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਅੱਜ ਦੇ ਦਿਨ ਸ਼ਹੀਦਾਂ ਨੂੰ ਫਾਂਸੀ ਦਿੱਤੀ ਗਈ ਸੀ।
ਹੂਸੈਨੀਵਾਲਾ ਪਹੁੰਚੇ ਕੇ ਜਿੱਥੇ ਸੀਐਮ ਭਗਵੰਤ ਮਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ ।ਉੱਥੇ ਹੀ ਲਾਈਟ ਅਤੇ ਸਾਊਂਡ ਸ਼ੋਅ ਦਾ ਉਦਘਾਟਨ ਕਰਨਗੇ ਇਸ ਦੇ ਨਾਲ ਇੱਕ ਸਪੈਸ਼ਲ ਟ੍ਰੇਨ ਡੱਬੇ ਦਾ ਉਦਘਾਟਨ ਵੀ ਉਹਨਾਂ ਵੱਲੋਂ ਕੀਤਾ ਜਾਵੇਗਾ, ਜੋ ਦਿੱਲੀ ਤੋਂ ਪੇਸ਼ਾਵਰ ਤੱਕ ਦੇ ਸਫ਼ਰ ਦਾ ਅਹਿਸਾਸ ਕਰਵਾਏਗਾ।ਤੁਹਾਨੂੰ ਦੱਸ ਦਈਏ ਕਿ ਹੂਸੈਨੀਵਾਲਾ ਉਹ ਥਾਂ ਹੈ ਜਿੱਥੇ ਸਤਲੁਜ ਦੇ ਕੰਡੇ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੀ ਸਮਾਧਾਂ ਬਣਾਈਆਂ ਗਈਆਂ ਹਨ।
ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਥਾਂ ‘ਤੇ ਰੇਲਵੇ ਟ੍ਰੈਕ ਵੀ ਹੁੰਦਾ ਸੀ ਜੋ ਕਿ ਪਾਕਿਸਤਾਨ ਦੀ ਵੰਡ ਤੋਂ ਬੰਦ ਕਰ ਦਿੱਤਾ ਗਿਆ।ਬੀਤੇ ਦਿਨ ਵਿਧਾਨ ਸਭਾ ‘ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਛੁੱਟੀ ਦਾ ਐਲਾਨ ਵੀ ਕੀਤਾ ਸੀ । ਅੱਜ ਪੰਜਾਬ ਅਤੇ ਚੰਡੀਗੜ੍ਹ ‘ਚ ਸਰਕਾਰੀ ਛੁੱਟੀ ਰਹੇਗੀ । ਅੱਜ ਸੀਐਮ ਭਗਵੰਤ ਮਾਨ ਭ੍ਰਿਸ਼ਟਾਚਾਰ ਦੇ ਖਿਲਾਫ਼ ਵਟਸਐਪ ਨੰਬਰ ਵੀ ਜਾਰੀ ਕਰਨਗੇ।