ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ), 28 ਅਗਸਤ 2021
ਅੰਮ੍ਰਿਤਸਰ ਵਿਖੇ ਪਿਛਲੇ ਡੇਢ ਸਾਲ ਤੋਂ ਬੰਦ ਪਏ ਜਲ੍ਹਿਆਂਵਾਲਾ ਬਾਗ ਅੱਜ ਯਾਨੀ ਕਿ ਸ਼ਨੀਵਾਰ ਨੂੰ ਆਮ ਲੋਕਾਂ ਲਈ ਖੁੱਲ੍ਹ ਜਾਵੇਗਾ।ਲੋਕ ਪਹਿਲਾਂ ਵਿੱਚ ਜਲ੍ਹਿਆਂਵਾਲਾ ਬਾਗ ਦੇਖ ਸਕਣਗੇ।ਜ਼ਲ੍ਹਿਆਵਾਲਾ ਬਾਗ ਦੇ ਸੰਦਰੀਕਰਨ ਲਈ ਪੰਜਾਬ ਸਰਕਾਰ ਵੱਲੋਂ 20 ਕਰੋੜ ਰੁਪਏ ਖਰਚ ਕੀਤੇ ਗਏ ਹਨ। ਪਹਿਲਾਂ ਬਾਗ ਨੂੰ ਸੈਲਾਨੀਆਂ ਲਈ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲਿਆ ਜਾਂਦਾ ਸੀ ਪਰ ਹੁਣ ਦੇਰ ਸ਼ਾਮ ਤੱਕ ਇਹ ਬਾਗ ਦੇਰ ਸ਼ਾਮ ਤੱਕ ਖੁੱਲ੍ਹਾ ਰਹੇਗਾ।ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਯਾਨੀ ਕਿ 28 ਅਗਸਤ ਨੂੰ ਵੀਡਿਓ ਕਾਨਫਰੰਸ ਰਾਹੀਂ ਸ਼ਾਮ ਦੇ ਸਮੇਂ ਇਸ ਦਾ ਉਦਾਘਟਨ ਕੀਤਾ ਜਾਵੇਗਾ।
ਜਲ੍ਹਿਆਂਵਾਲਾ ਬਾਗ ਦੇ ਅੰਦਰ ਬਣੇ ਖੁੱਲ੍ਹੇ ਖੂਹ ਦੇ ਨਵੀਨੀਕਰਨ ਦਾ ਕੰਮ ਕੀਤਾ ਗਿਆ।ਇਸ ਖੂਹ ਵਿੱਚ ਲੋਕਾਂ ਨੇ ਬ੍ਰਿਿਟਸ਼ ਫੌਜ ਦੀਆਂ ਗੋਲੀਆਂ ਤੋਂ ਬਚਣ ਲਈ ਛਾਲਾਂ ਮਾਰ ਦਿੱਤੀਆਂ ਸਨ।ਖੂਹ ਦੇ ਬਿਲਕੁਲ ਸਾਹਮਣੇ ਇੱਕ ਕੰਧ ਹੈ।ਜਿਸ ‘ਤੇ ਅਜੇ ਵੀ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ।ਖੂਹ ਦੇ ਦੁਆਲੇ ਇੱਕ ਗਲਿਆਰਾ ਬਣਾਇਆ ਗਿਆ ਹੈ।ਇਸ ਦੀ ਸੁਰੱਖਿਆ ਲਈ ਗਲਾਸ ਵੀ ਲਗਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ:ਪੈਟਰੋਲ ਪੰਪ ਦੇ ਮੈਨੇਜਰ ਤੋਂ 1 ਲੱਖ ਰੁਪਏ ਲੁੱਟਣ ਵਾਲੇ ਚਾਰ…
ਜਲ੍ਹਿਆਂਵਾਲਾ ਬਾਗ ਵਿੱਚ ਇੱਕ ਥੀਏਟਰ ਬਣਾਇਆ ਗਿਆ ਹੈ।ਜਿਸ ਵਿੱਚ ਇੱਕੋ ਸਮੇਂ 80 ਲੋਕਾਂ ਦੀ ਸਮਰੱਥਾ ਵਾਲੇ ਡਿਜੀਟਲ ਡਾਕੂਮੈਂਟਰੀ ਦਿਖਾਈ ਜਾਵੇਗੀ ਇਸਦੇ ਲਈ ਜਲ੍ਹਿਆਂਵਾਲਾ ਬਾਗ ਦੇ ਸਾਕੇ ਤੇ ਇੱਕ ਡਿਜੀਟਲ ਡਾਕੂਮੈਂਟਰੀ ਤਿਆਰ ਕੀਤੀ ਗਈ ਹੈ। ਇਸ ਵਿੱਚ ਬ੍ਰਿਿਟਸ਼ ਫ਼ੌਜ ਦੇ ਗੇਟ ਤੋਂ ਦਾਖਲ ਹੋਣ ਤੋਂ ਲੈ ਕੇ ਜਲ੍ਹਿਆਂਵਾਲਾ ਬਾਗ ਵਿੱਚ ਬੈਠੇ ਨਿਰਦੋਸ਼ ਲੋਕਾਂ ਉੱਤੇ ਗੋਲੀਬਾਰੀ ਤੱਕ ਦੀ ਘਟਨਾ ਕੈਦ ਹੈ। ਇਸ ਤੋਂ ਪਹਿਲਾਂ ਅਮਿਤਾਭ ਬੱਚਨ ਦੀ ਆਵਾਜ਼ ਵਿੱਚ ਸੈਲਾਨੀਆਂ ਨੂੰ ਪਹਿਲਾ ਲਾਈਟ ਐਂਡ ਸਾਊਡ ਸ਼ੋਅ ਦਿਖਾਇਆ ਜਾਂਦਾ ਸੀ।