ਸ੍ਰੀ ਆਨੰਦਪੁਰ ਸਾਹਿਬ (ਸਕਾਈ ਨਿਊਜ਼ ਪੰਜਾਬ),15 ਮਾਰਚ 2022
ਸਕਾਈ ਨਿਊਜ਼ ਪੰਜਾਬ ਦੇ ਇਸ ਵੇਲੇ ਦੀ ਵੱਡੀ ਖ਼ੁਸਖਬਰੀ ਹੋਲਾ ਮਹੱਲਾ ਵੇਖਣ ਲਈ ਸ਼੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨਾਲ ਜੁੜੀ ਹੋਈ। ਪ੍ਰਸਾਸ਼ਨ ਵੱਲੋਂ ਸਰਧਾਂਲੂਆਂ ਅਤੇ ਰੇਹੜੀ ਫੜ੍ਹੀ ਲਗਾਉਣ ਵਾਲੀਆਂ ਨੂੰ ਵੱਡੀ ਰਾਹਤ ਦਿੱਤੀ ਗਈ l
ਜੀ ਹਾਂ ਸੰੰਗਤਾਂ ਲਈ ਨੱਕੀਆਂ ਟੋਲ ਪਲਾਜ਼ਾ 6 ਦਿਨ ਲਈ ਫ੍ਰੀ ਕਰ ਦਿੱਤਾ ਗਿਆ ਯਾਨੀ ਕਿ ਆਪਣੇ ਵਾਹਨਾਂ ਦੇ ਆਉਣ ਵਾਲੇ ਸ਼ਰਧਾਲੂਆਂ ਨੂੰ ਟੋਲ ਫੀਸ ਨਹੀਂ ਦੇਣੀ ਪਵੇਗੀ। ਉਧਰ ਦੂਜੇ ਪਾਸੇ ਜੇਕਰ ਰੇਹੜੀ ਫੜ੍ਹੀ ਲਗਾਉਣ ਵਾਲਿਆਂ ਦੀ ਸਹੂਲਤ ਲਈ ਸਿਰਫ਼ ਪਰਚੀ ਕੱਟੀ ਜਾਵੇਗੀ ।
ਠੇਕੇਦਾਰੀ ਸਿਸਟਮ ਬੰਦ ਕਰ ਦਿੱਤਾ ਗਿਆ ।ਦੱਸ ਦਈਏ ਕਿ ਪ੍ਰਸਾਸ਼ਨ ਵੱਲੋਂ ਹੋਲੇ ਮੁਹਲੇ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਨੇ ਵਿਧਾਇਕ ਹਰਜੋਤ ਸਿੰਘ ਬੈਂਸ ਵੱਲੋਂ ਹੋਲੇ ਮੁਹਲੇ ਦੇ ਪ੍ਰਬੰਧਾਂ ਦੇ ਜਾਇਜ਼ੇ ਲਈ ਐਸ.ਡੀ.ਐਮ ਅਤੇ ਡੀਐਸਪੀ ਨਾਲ ਮੀਟਿੰਗ ਵੀ ਕੀਤੀ ਗਈ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਨੇ ਕਿ ਸਰਧਾਲੂਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ।
ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇਗਾ ।ਪਾਰਕਿੰਗ ਦਾ ਖਾਸ ਧਿਆਨ ਰੱਖਿਆ ਜਾਵੇ , ਬਿਜਲੀ ਦੀ ਸਮੱਸਿਆਵਾ ਦਾ ਵੀ ਧਿਆਨ ਰੱਖਿਆ ਜਾਵੇ ।ਸੰਗਤਾਂ ਲਈ ਟੋਲ ਪਲਾਜ਼ਾ ਫ੍ਰੀ ਕੀਤਾ ਜਾਵੇ,ਰੇਹੜੀ ਫੜ੍ਹੀ ਲਗਾਉਣ ਵਾਲਿਆਂ ਦੀ ਸਿਰਫ ਪਰਚੀ ਕੱਟੀ ਜਾਵੇ ਤਾਂ ਕਿ ਦੁਕਾਨਦਾਰਾਂ ਅਤੇ ਗ੍ਰਾਹਕਾਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ l
ਜਿਸ ਤੋਂ ਬਾਅਦ ਆਨੰਦਪੁਰ ਸਾਹਿਬ ਪ੍ਰਸਾਸ਼ਨ ਵੱਲੋਂ ਨੱਕੀਆਂ ਟੋਲ ਪਲਾਜ਼ਾ ਫਰੀ ਕਰ ਦਿੱਤਾ ਗਿਆ ਟੋਲ ਪਲਾਜ਼ਾ 19 ਮਾਰਚ ਤੱਕ ਫ੍ਰੀ ਖੋਲਿਆ ਜਾਵੇਗਾ ਤੇ ਰੇਹੜੀ ਫੜ੍ਹੀ ਲਗਾਉਣ ਵਾਲਿਆਂ ਦੀ ਸਿਰਫ਼ ਪਰਚੀ ਕੱਟੀ ਜਾਵੇਗੀ।