ਫਿਰੋਜ਼ਪੁਰ (ਸੁਖਚੈਨ ਸਿੰਘ), 28 ਫਰਵਰੀ 2022
ਫਿ਼ਰੋਜ਼਼ਪੁਰ-ਫ਼ਾਜਿ਼ਲਕਾ ਰੇਲਵੇ ਟਰੈਕਟ `ਤੇ ਵਾਪਰਿਆ ਗੈਰ-ਕੁਦਰਤੀ ਵਾਕਿਆ ਅਤੇ ਰੇਲ ਹੇਠ ਆਏ 75 ਸਾਲਾ ਵਿਅਕਤੀ ਦੀ ਗਈ ਅਜਾਈ ਜਾਨ। ਜੀ ਹਾਂ ਫਿ਼ਰੋਜ਼ਪੁਰ ਵਿਚ ਅੱਜ ਉਸ ਵੇਲੇ ਮਾਹੌਲ ਗਮਗੀਨ ਵਾਲਾ ਬਣ ਗਿਆ l ਜਦੋਂ ਪਿੰਡ ਸੂਬਾ ਕਦੀਮ ਕੋਲ ਰੇਲ ਹੇਠ ਆਉਣ ਕਰਕੇ ਜਸਵੰਤ ਸਿੰਘ ਨਾਮੀ ਵਿਅਕਤੀ ਦੀ ਮੌਤ ਹੋ ਗਈ।
ਘਟਨਾ ਸਥਾਨ `ਤੇ ਪੁੱਜੇ ਮ੍ਰਿਤਕ ਜਸਵੰਤ ਸਿੰਘ ਵਾਸੀ ਨਵੀਂ ਦਾਣਾ ਮੰਡੀ ਜ਼ੀਰਾ ਗੇਟ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਸਮੇਂ ਤੋਂ ਦਿਮਾਗੀ ਟੈਨਸ਼ਨ ਸੀ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਮ੍ਰਿਤਕ ਜਸਵੰਤ ਸਿੰਘ ਨੂੰ ਦੋ ਵਾਰ ਅਟੈਕ ਵੀ ਆਏ ਹਨ l
ਜਿਸ ਕਰਕੇ ਦਿਮਾਗੀ ਪ੍ਰੇਸ਼ਾਨੀ ਹੋਣ ਕਰਕੇ ਉਸ ਨੂੰ ਜਿਆਦਾ ਕੁਝ ਨਹੀਂ ਸੀ ਕਿਹਾ ਜਾਂਦਾ। ਉਨ੍ਹਾਂ ਕਿਹਾ ਕਿ ਅੱਜ ਸੂਚਨਾ ਮਿਲਣ `ਤੇ ਘਟਨਾ ਸਥਲ `ਤੇ ਪਹੁੰਚ ਕੇ ਦੇਖਿਆ ਤਾਂ ਉਸ ਦੀ ਲੋਈ ਵਗੈਰਾ ਮਿਲੀ ਹੈ।
ਘਟਨਾ ਸਥਲ `ਤੇ ਪੁੱਜੇ ਜੀ.ਆਰ.ਪੀ.ਐਫ ਦੇ ਜਵਾਨਾਂ ਨੇ ਸਪੱਸ਼਼ਟ ਕੀਤਾ ਕਿ ਸਵੇਰੇ 11:55 ਵਜੇ ਸੂਚਨਾ ਮਿਲੀ ਸੀ, ਜਿਸ `ਤੇ ਮੌਕੇ ਪਰ ਪੁੱਜ ਕੇ ਮਾਮਲੇ ਦੀ ਮੁੱਢਲੀ ਕਾਰਵਾਈ ਆਰੰਭੀ ਗਈ ਹੈ, ਜਦੋਂ ਕਿ ਸਾਰੇ ਮਾਮਲੇ ਦੀ ਗਹੁ ਨਾਲ ਜਾਂਚ ਕੀਤੀ ਜਾਵੇਗੀ।