ਫਰੀਦਕੋਟ (ਗਗਨਦੀਪ ਸਿੰਘ),18 ਫਰਵਰੀ
ਦਿੱਲੀ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇ ਦਿਨ ਟ੍ਰੇਨਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਅੱਜ ਫ਼ਰੀਦਕੋਟ ਵਿੱਚ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਫ਼ਰੀਦਕੋਟ ਦੇ ਵਿਚ ਟ੍ਰੇਨਾਂ ਰੋਕੀਆਂ ਗਈਆਂ ਫਰੀਦਕੋਟ ਰੇਲਵੇ ਸਟੇਸ਼ਨ ਅਤੇ ਜੈਤੋ ਰੇਲਵੇ ਸਟੇਸ਼ਨ ਤੇ ਜਥੇਬੰਦੀਆਂ ਵੱਲੋਂ ਚਾਰ ਘੰਟੇ ਲਈ ਟ੍ਰੇਨਾਂ ਰੋਕੀਆਂ ਗਈਆਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਕਿਸਾਨਾਂ ਵੱਲੋਂ ਵਧ ਚੜ੍ਹ ਕੇ ਯੋਗਦਾਨ ਪਾਇਆ ਗਿਆ ਵੱਡੀ ਗਿਣਤੀ ਵਿੱਚ ਕਿਸਾਨ , ਮਜਦੂਰ ,ਮੁਲਾਜ਼ਮ ,ਔਰਤਾਂ ,ਨੋਜਵਾਨ ਪਹੁੰਚੇ
ਇਸ ਮੌਕੇ ਗੱਲਬਾਤ ਕਰਦੇ ਹੋਏ ਰਾਜਬੀਰ ਸਿੰਘ ਅਤੇ ਹੋਰ ਕਿਸਾਨ ਆਗੂਆਂ ਨੇ ਦੱਸਿਆ ਕਿ ਲਗਾਤਾਰ ਦਿੱਲੀ ਵਿੱਚ ਕਿਸਾਨ ਸੰਘਰਸ਼ ਕਰ ਰਹੇ ਨੇ ਸੰਯੁਕਤ ਵਿਸ਼ਾਲ ਮੋਰਚੇ ਵੱਲੋਂ ਅੱਜ ਦਾ ਜ਼ਿਲ੍ਹਾ ਤੇ ਟ੍ਰੇਨ ਰੋਕਣ। ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਅੱਜ ਫਰੀਦਕੋਟ ਅਤੇ ਜੈਤੋ ਵਿਚ ਟ੍ਰੇਨਾਂ ਰੋਕੀਆਂ ਗਈਆਂ ਨੇ
ਉਨ੍ਹਾਂ ਕਿਹਾ ਕਿ ਲਗਾਤਾਰੀ ਸੰਘਰਸ਼ ਅੱਗੇ ਵਧ ਰਿਹਾ ਹੈ ਤੇ ਜਿਵੇਂ ਹੀ ਸੰਯੁਕਤ ਮੋਰਚਾ ਅਗਲਾ ਐਲਾਨ ਕਰੇਗਾ ਉਸ ਦਾ ਆਪਣੀ ਅਗਲੀ ਪੂਰਾ ਕੀਤਾ ਜਵੇਗਾ ਅੱਜ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਨ੍ਹਾਂ ਕਿਹਾ ਕਿ ਜਦੋਂ ਤਕ ਖੇਤੀ ਨੂੰ ਰੱਦ ਨਹੀਂ ਹੁੰਦੇ ਉਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ ਸਰਕਾਰਾਂ ਤੋਂ ਕਿਸੇ ਵੀ ਹਾਲਤ ਵਿਚ ਇਕ ਰੱਦ ਕਰਾ ਕੇ ਹਟਣਗੇ