ਲਹਿਰਾਗਾਗਾ(ਰੂਪਪ੍ਰੀਤ ਕੌਰ)
ਕਾਂਗਰਸ ਅਤੇ ਅਕਾਲੀ ਸਰਕਾਰ ਵੇਲੇ ਮੰਤਰੀਆਂ ਦੀਆਂ ਆਪਣੀਆਂ ਟਰਾਂਸਪੋਰਟਾਂ ਰਹੀਆਂ। ਜਿਨ੍ਹਾਂ ਨੇ ਆਪਣਾ ਨਿੱਜੀ ਲਾਹਾ ਲੈਣ ਲਈ ਹੀ ਸਰਕਾਰੀ ਟਰਾਂਸਪੋਰਟਰ ਨੂੰ ਹਾਸ਼ੀਏ ਤੇ ਲਿਆਂਦਾ। ਉਲਝੀ ਤਾਣੀ ਸੁਲਝਾਉਣ ਲਈ ਸਮਾਂ ਤਾਂ ਲੱਗੇਗਾ ਹੀ, ਪਰ ਇਸ ਮਹਿਕਮੇ ਨੂੰ ਲਾਭ ਵਾਲਾ ਮਹਿਕਮਾ ਬਣਾਇਆ ਜਾਵੇਗਾ।
ਇਹ ਵਿਚਾਰ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਲੋਕ ਸਭਾ ਜਿਮਣੀ ਚੋਣ ਨੂੰ ਲੈ ਲਹਿਰਾਗਾਗਾ ਦੇ ਪਿੰਡਾਂ ਚੋਣ ਪ੍ਰਚਾਰ ਕਰਨ ਪਹੁੰਚੇ ਹੋਏ ਸੀ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ, ਕਿ ਪੰਜਾਬ ਵਿੱਚ ਬਹੁਤ ਸਾਰੇ ਟਰਾਂਸਪੋਰਟ ਮਾਫੀਆ ਦੀਆਂ ਬੱਸਾਂ ਬੰਦ ਕਰ ਦਿੱਤੀਆਂ ਹਨ, ਜੋ ਕੁਝ ਰਹਿ ਗਈਆਂ ਹਨ ਉਨ੍ਹਾਂ ਨੂੰ ਵੀ ਜਲਦੀ ਬੰਦ ਕੀਤਾ ਜਾਵੇਗਾ। ਉਨ੍ਹਾਂ ਪ੍ਰਾਈਵੇਟ ਬੱਸਾਂ ਦੇ ਮਾਲਕਾਂ ,ਚਾਲਕਾਂ ਅਤੇ ਸਕੂਲੀ ਬੱਸਾਂ ਸਬੰਧੀ ਕਿਹਾ ਕਿ ਜਿਨ੍ਹਾਂ ਦੇ ਟੈਕਸ ਟੁੱਟ ਗਏ ਹਨ l
ਉਨ੍ਹਾਂ ਨੂੰ ਜੋ ਸਰਕਾਰ ਨੇ ਰਿਆਇਤ ਕੀਤੀ ਹੈ ਉਸ ਦਾ ਲਾਹਾ ਲੈਂਦਿਆਂ ਜਲਦੀ ਟੈਕਸ ਭਰ ਦੇਣ। ਇਸ ਉਪਰੰਤ ਉਨ੍ਹਾਂ ਖ਼ਿਲਾਫ਼ ਕਰੜੀ ਕਾਰਵਾਈ ਕੀਤੀ ਜਾਵੇਗੀ। ਜਿਨ੍ਹਾਂ ਕੋਲ ਪਰਮਿਟ, ਇੰਸ਼ੋਰੈਂਸ,ਅਧੂਰੇ ਕਾਗਜ਼, ਪ੍ਰਦੂਸ਼ਣ ਜਾਂ ਕਾਗਜ਼ ਘੱਟ ਹਨ ਉਹ ਪੂਰੇ ਕਰਕੇ ਹੀ ਟਰਾਂਸਪੋਰਟ ਚਲਾਣ।ਇਸ ਸਬੰਧੀ ਕਿਸੇ ਦੀ ਸਿਫਾਰਸ਼ ਨਹੀਂ ਮੰਨੀ ਜਾਵੇਗੀ ਬਕਾਇਦਾ ਤੌਰ ਤੇ ਕਰੜੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਨੂੰ ਪਤਾ ਚੱਲਿਆ ਹੈ ਕਿ ਬੱਸਾਂ ਦਾ ਰੂਟ ਕਿਸੇ ਪਾਸੇ ਹੋਰ ਹੈ ਅਤੇ ਚੱਲ ਕਿਸੇ ਪਾਸੇ ਹੋ ਰਹੀ ਹੈ ਇਸ ਸਬੰਧੀ ਸ਼ਿਕਾਇਤ ਮਿਲਣ ਤੇ ਕਾਰਵਾਈ ਕੀਤੀ ਜਾਵੇਗੀ ਅਤੇ ਧੋਖੇ ਨਾਲ ਬਣਦੇ ਰੂਟ ਤੋਂ ਅੱਗੇ ਲੈ ਜਾਣ ਵਾਲੇ ਵੀ ਬਖ਼ਸ਼ੇ ਨਹੀਂ ਜਾਣਗੇ। ਭੁੱਲਰ ਨੇ ਕਿਹਾ ਕਿ ਬੰਦ ਪਏ ਰੂਟ ਵੀ ਜਲਦੀ ਚਾਲੀ ਚਾਲੂ ਕੀਤੇ ਜਾਣਗੇ ਅਤੇ ਡਰਾਈਵਰਾਂ ਅਤੇ ਕੰਡਕਟਰਾਂ ਦੀ ਘਾਟ ਵੀ ਪੂਰੀ ਕੀਤੀ ਜਾਵੇਗੀ।
ਇਸ ਸਮੇਂ ਹਲਕਾ ਲਹਿਰਾ ਦੇ ਐਮਐਲਏ ਬਰਿੰਦਰ ਗੋਇਲ ਐਡਵੋਕੇਟ ਸਮੇਤ ਹੋਰ ਵੀ ਵਿਧਾਇਕ ਮੌਜੂਦ ਸਨ।