ਤਰਨਤਾਰਨ (ਰਿੰਪਲ ਗੋਲ੍ਹਣ), 23 ਮਾਰਚ 2022
ਕਸਬਾ ਚੋਹਲਾ ਸਾਹਿਬ ਵਿਖੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਬਰਾਂਡੇ ਦਾ ਲੈਟਰ ਡਿੱਗਣ ਕਾਰਨ 2 ਲੋਕਾਂ ਦੀ ਮੌਤ ਅਤੇ 3 ਵਿਅਕਤੀ ਜਖਮੀ ਹੋ ਗਏ ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਵਾਰਾ ਸਾਹਿਬ ਦੇ ਅੰਦਰ ਬਰਾਂਡੇ ਦਾ ਲੈਂਟਰ ਪੈ ਰਿਹਾ ਸੀ ਕਿ ਅਚਾਨਕ ਲੈਂਟਰ ਲਈ ਵਰਤੀਆਂ ਜਾਂਦੀਆਂ ਲੱਕੜ ਦੀਆਂ ਬੱਲੀਆਂ ਜੋ ਲੈਂਟਰ ਪਾਉਣ ਲਈ ਵਰਤੀਆਂ ਜਾਂਦੀਆਂ ਹਨ l
ਉਨ੍ਹਾਂ ਵਿੱਚੋਂ ਇਕ ਬੱਲੀ ਟੁੱਟਣ ਕਾਰਨ ਸਾਰਾ ਸੰਤੁਲਨ ਵਿਗੜਨ ਕਾਰਨ ਅਤੇ ਫਿਰ ਹੋਰ ਬੱਲੀਆਂ ਵੀ ਟੁੱਟ ਗਈਆਂ ਅਤੇ ਇਹ ਹਾਦਸਾ ਵਾਪਰ ਗਿਆ ਅਤੇ 5 ਵਿਅਕਤੀ ਜਿਨ੍ਹਾਂ ਦੀ ਪਹਿਚਾਣ ਗੁਰਮੇਜ ਸਿੰਘ ਸਰਬਜੀਤ ਸਿੰਘ ਚਾਨਣ ਸਿੰਘ ਕਰਨਬੀਰ ਸਿੰਘ ਮੰਗਲ ਸਿੰਘ ਵਜੋਂ ਹੋਈ ਹੈ ,ਜੋ ਛੱਤ ਉਪਰ ਮੌਜੂਦ ਸਨ ਹੇਠਾਂ ਡਿੱਗ ਗਏ ਅਤੇ ਗੰਭੀਰ ਜ਼ਖਮੀ ਹੋ ਗਏ l
ਜਿਨ੍ਹਾਂ ਨੂੰ ਬੜੀ ਜਦੋ ਜਹਿਦ ਨਾਲ ਓਥੋਂ ਕੱਡਿਆਂ ਗਿਆ ਅਤੇ ਸਿਵਲ ਹਸਪਤਾਲ ਸਰਹਾਲੀ ਦਾਖਲ ਕਰਵਾਇਆ ਗਿਆ l ਜਿਥੇ ਗੁਰਮੇਜ ਸਿੰਘ ਅਤੇ ਸਰਬਜੀਤ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਚਾਨਣ ਸਿੰਘ ਕਿਰਨਬੀਰ ਸਿੰਘ ਮੰਗਲ ਸਿੰਘ ਵਾਸੀ ਚੋਹਲਾ ਸਾਹਿਬ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ l