ਮੋਗਾ (ਹਰਪਾਲ ਸਿੰਘ), 16 ਅਪ੍ਰੈਲ 2022
ਮੋਗਾ ਪੁਲਸ ਨੂੰ ਉਸ ਵਕਤ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਾਣਯੋਗ ਐੱਸ ਐੱਸ ਪੀ ਸ੍ਰੀ ਗੁਲਨੀਤ ਸਿੰਘ ਖੁਰਾਣਾ ਆਈ ਪੀ ਐੱਸ ਸੀਨੀਅਰ ਕਪਤਾਨ ਪੁਲਸ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਪੀ ਡੀ ਮੈਡਮ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ ਪੀ ਐੱਸ ਕਪਤਾਨ ਪੁਲਿਸ ਮੋਗਾ ਦੀ ਯੋਗ ਅਗਵਾਈ ਹੇਠ ਸੀ ਆਈ ਏ ਸਟਾਫ ਬਾਘਾ ਪੁਰਾਣਾ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਦੀ ਟੀਮ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ l
ਜਦੋਂ ਅੱਜ ਫੁੱਲਮਾਲਾ ਤੋਂ ਜੈ ਸਿੰਘ ਵਾਲਾ ਰੋਡ ਤੇ ਲਗਾਈ ਨਾਕਾਬੰਦੀ ਦਰਮਿਆਨ ਇਕ ਅਲਟੋ ਕਾਰ PB65H3183 ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਕਾਰ ਦੇ ਡਰਾਈਵਰ ਸੀਟ ਹੇਠੋਂ ਇਕ ਕਿਲੋ ਅਫੀਮ ਬਰਾਮਦ ਹੋਈ l ਜਿਸ ਜਿਸ ਚ ਕਾਰ ਚਾਲਕ ਅਵਤਾਰ ਸਿੰਘ ਸੰਘਾ ਪੁੱਤਰ ਮਹਿੰਦਰ ਸਿੰਘ ਵਾਸੀ ਰੋਡੇ ਰੋਡੇ ਡੇਮਰੂ ਖੁਰਦ ਨੂੰ ਗ੍ਰਿਫ਼ਤਾਰ ਕਰਕੇ ਐੱਨ ਡੀ ਪੀ ਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ।
ਦੌਰਾਨੇ ਪੁੱਛਗਿੱਛ ਦੌਰਾਨ ਦੋਸ਼ੀ ਅਵਤਾਰ ਸਿੰਘ ਨੇ ਦੱਸਿਆ ਕਿ ਬ੍ਰਾਮਦਗਾ ਅਫ਼ੀਮ ਲਖਵਿੰਦਰ ਸਿੰਘ ਪੁੱਤਰ ਬਾਜ ਸਿੰਘ ਵਾਸੀ ਜੰਡਿਆਲਾ ਜ਼ਿਲ੍ਹਾ ਤਰਨ ਤਾਰਨ ਪਾਸੋਂ ਖਰੀਦੀ ਹੈ ਜੋ ਅੱਜ ਵੀ ਅਫੀਮ ਸਪਲਾਈ ਕਰਨ ਲਈ ਜੈ ਸਿੰਘ ਵਾਲਾ ਏਰੀਏ ਵਿਚ ਆ ਰਿਹਾ ਹੈ l ਜਿਸ ਤੇ ਪੁਲਸ ਪਾਰਟੀ ਤਾਇਨਾਤ ਕਰਕੇ ਉਕਤ ਵਿਅਕਤੀ ਲਖਵਿੰਦਰ ਸਿੰਘ ਜੋ ਆਪਣੇ ਕਰੇਟਾ ਕਾਰ pb46A5100ਤੇ ਪਿੰਡਾਂ ਵਿੱਚ ਅਫੀਮ ਸਪਲਾਈ ਕਰਨ ਜਾ ਰਿਹਾ ਸੀ l
ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਇਸ ਕੋਲੋਂ 9 ਕਿਲੋ ਅਫੀਮ ਬਰਾਮਦ ਕੀਤੀ ਗਈ ।ਐਸਐਸਪੀ ਮੋਗਾ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵਾਂ ਦੋਸ਼ੀਆਂ ਤੋਂ 10ਕਿੱਲੋ ਅਫੀਮ ਦੀ ਬਰਾਮਦਗੀ ਹੋਈ ਹੈ l ਉਨ੍ਹਾਂ ਕਿਹਾ ਕਿ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਅਫ਼ੀਮ ਦੀ ਤਸਕਰੀ ਕਰਨ ਵਾਲਾ ਤੱਕ ਪਹੁੰਚਿਆ ਜਾ ਸਕੇ !