ਤਰਨਤਾਰਨ (ਰਿੰਪਲ ਗੋਲ੍ਹਣ), 14 ਮਈ 2022
ਥਾਣਾ ਚੋਹਲਾ ਸਾਹਿਬ ਦੇ ਅਧੀਨ ਪੈਂਦੇ ਪਿੰਡ ਘੜਕਾ ਵਿਖੇ ਦਰਿਆ ਬਿਆਸ ਵਿਚ ਨਹਾਉਣ ਗਏ ਦੋ 18 ਸਾਲਾ ਨੌਜਵਾਨਾ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ।ਪਿੰਡ ਵਾਸੀਆ ਵੱਲੋ ਲੋਕਾ ਦੇ ਸਹਿਯੋਗ ਨਾਲ ਦੋਨਾ ਨੌਜਵਾਨਾ ਦੀਆ ਲਾਸ਼ਾ ਨੂੰ ਦਰਿਆ ਬਿਆਸ ਵਿੱਚੋ ਕੱਢ ਲਿਆ ਗਿਆ ਹੈ।
ਡੁੱਬਣ ਵਾਲੇ ਦੋਵੇ ਨੌਜਵਾਨ ਪੱਟੀ ਏਰੀਏ ਦੇ ਪਿੰਡ ਧਗਾਣਾ ਦੇ ਰਹਿਣ ਵਾਲੇ ਹਨ ਜੋ ਪਿੰਡ ਪੱਖੋਪੁਰ ਦੇ ਸੁਰਜੀਤ ਸਿੰਘ ਕੋਲ ਤੂੜੀ ਬਣਾਉਣ ਵਾਲੀ ਮਸ਼ੀਨ ਤੇ ਮਜ਼ਦੂਰੀ ਕਰਦੇ ਸਨ।ਦਰਿਆ ਬਿਆਸ ਵਿਚ ਨਹਾਉਣ ਗਏ ਦੋਵੇ ਨੌਜਵਾਨ ਪਾਣੀ ਦੇ ਤੇਜ਼ ਵਹਾਅ ਕਾਰਨ ਪਾਣੀ ਵਿੱਚੋ ਬਾਹਰ ਨਹੀ ਨਿਕਲ ਸਕੇ।
ਜਿਨ੍ਹਾ ਦੀਆ ਲਾਸ਼ਾਂ ਪਿੰਡ ਘੜਕਾ ਨਜ਼ਦੀਕ ਬਣੇ ਆਰਜੀ ਪੇਂਟੂਨ ਪੁਲ ਕੋਲੋ ਬਰਾਮਦ ਹੋ ਗਇਆ ਹਨ ।ਦੋਨਾ ਨੌਜਵਾਨਾ ਦੀ ਪਹਿਚਾਣ ਹਰਮਨਪ੍ਰੀਤ ਸਿੰਘ (17) ਪੁੱਤਰ ਕਸ਼ਮੀਰ ਸਿੰਘ ਅਤੇ ਸਾਜਨ ਸਿੰਘ (19) ਪੁੱਤਰ ਬਿੱਟੂ ਸਿੰਘ ਵਾਸੀ ਧਾਗਣਾ ਪੱਟੀ ਵਜੋਂ ਹੋਈ ਹੈ। ਦੋਵੇ ਨੌਜਵਾਨ ਚੋਹਲਾ ਸਾਹਿਬ ਏਰੀਏ ਵਿਚ ਲੇਬਰ ਦਾ ਕੰਮ ਕਰਦੇ ਸਨ।ਦੋਵੇ ਚਾਚੇ ਤਾਏ ਦੇ ਬੇਟੇ ਸੀ !