ਖੰਨਾ (ਬੂਟਾ ਸਿੰਘ ਲੱਧੜ), 27 ਫਰਵਰੀ 2022
ਰੂਸ ਤੇ ਯੂਕ੍ਰੇਨ ਵਿਚਕਾਰ ਜੰਗ ਵਧਣ ਦੇ ਆਸਾਰ ਵਿਚਕਾਰ ਭਾਰਤੀ ਵਿਦਿਆਰਥੀ ਵਾਪਸ ਆਪਣੇ ਘਰ ਪਰਤ ਰਹੇ ਹਨ। ਇਸੇ ਤਰਾਂ ਬਹੁਤ ਸਾਰੇ ਵਿਦਿਆਰਥੀ ਹਾਲੇ ਵੀ ਯੂਕ੍ਰੇਨ ਚ ਫਸੇ ਹੋਏ ਹਨ।
ਖੰਨਾ ਤੋਂ ਐਮ.ਬੀ.ਬੀ.ਐਸ ਦੀ ਪੜਾਈ ਕਰਨ ਯੂਕ੍ਰੇਨ ਗਈ ਕਸ਼ਿਸ਼ ਵਿਜ ਸੁਰੱਖਿਅਤ ਆਪਣੇ ਘਰ ਪਰਤੀ ਤਾਂ ਮਾਤਾ ਪਿਤਾ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।
ਸ਼ਿਵਪੁਰੀ ਮੁਹੱਲਾ ਵਿਖੇ ਰਹਿਣ ਵਾਲੇ ਕਰਿਆਨਾ ਕਾਰੋਬਾਰੀ ਦਿਨੇਸ਼ ਵਿੱਜ ਦੀ ਲੜਕੀ ਕਸ਼ਿਸ਼ ਵਿੱਜ ਜੋਕਿ ਯੂਕ੍ਰੇਨ ਐਮ.ਬੀ.ਬੀ.ਐਸ ਪੜਾਈ ਕਰਨ ਗਈ ਸੀ ਤਾਂ ਉਥੇ ਹਾਲਾਤ ਖਰਾਬ ਹੋਣ ਕਰਕੇ ਯੂਨੀਵਰਸਿਟੀ ਵੱਲੋਂ ਭਾਰਤੀ ਵਿਦਿਆਰਥੀ ਵਾਪਸ ਭੇਜੇ ਗਏ l
ਜਿਹਨਾਂ ਚ ਕਸ਼ਿਸ਼ ਵਿਜ ਵੀ ਸ਼ਾਮਲ ਸੀ। ਕਸ਼ਿਸ਼ ਵਿਜ ਨੇ ਦੱਸਿਆ ਕਿ ਯੂਕ੍ਰੇਨ ਚ ਪੜਾਈ ਵੀ ਠੱਪ ਹੋ ਗਈ ਹੈ।ਇਸ ਕਰਕੇ ਹੁਣ ਭਾਰਤੀ ਵਿਦਿਆਰਥੀ ਵਾਪਸ ਭੇਜੇ ਜਾ ਰਹੇ ਹਨ।
ਉਹਨਾਂ ਦੀ ਪੜਾਈ ਭਾਰਤ ਬੈਠ ਕੇ ਆਨਲਾਈਨ ਹੋਵੇਗੀ। ਯੂਕ੍ਰੇਨ ਦੇ ਅਧਿਆਪਕ ਵੀ ਪੂਰੀ ਤਰਾਂ ਡਰੇ ਹੋਏ ਹਨ। ਕਿਸੇ ਨੂੰ ਵੀ ਨਹੀਂ ਪਤਾ ਕਿ ਕੀ ਹੋਣਾ ਹੈ। ਕਸ਼ਿਸ ਦੇ ਪਿਤਾ ਦਿਨੇਸ਼ ਵਿੱਜ ਨੇ ਕਿਹਾ ਕਿ ਉਹਨਾਂ ਨੂੰ ਟੈਨਸ਼ਨ ਹੀ ਰਹਿੰਦੀ ਸੀ ਕਿ ਬੱਚੀ ਕਿਵੇਂ ਰਹਿੰਦੀ ਹੋਵੇਗੀ। ਹੁਣ ਬੱਚੀ ਘਰ ਆਈ ਹੈ ਤਾਂ ਖੁਸ਼ੀ ਮਿਲੀ ਹੈ। ਸਰਕਾਰ ਬਾਕੀ ਭਾਰਤੀਆਂ ਨੂੰ ਵੀ ਸੁਰੱਖਿਅਤ ਘਰ ਲੈ ਕੇ ਆਵੇ।