ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੱੁਡੀ),27 ਫਰਵਰੀ 2022
ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਯੂਕ੍ਰੇਨ ਵਿਚ ਗਏ ਹੋਏ ਬੱਚਿਆਂ ਦੇ ਮਾਪਿਆਂ ਵੱਲੋਂ ਇਕ ਮੀਟਿੰਗ ਰੱਖੀ ਗਈ । ਇਸ ਵਿੱਚ ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ l ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਨੂੰ ਸੇਫ ਭਾਰਤ ਲਿਆਂਦਾ ਜਾਵੇ ।
ਸ੍ਰੀ ਮੁਕਤਸਰ ਸਾਹਿਬ ਦੇ ਕਰੀਬ ਸਤਾਈ ਵਿਦਿਆਰਥੀ ਹਨ ਜੋ ਕਿ ਯੂਕਰੇਨ ਵਿੱਚ ਮੈਡੀਕਲ ਦੀ ਸਿੱਖਿਆ ਲੈਣ ਲਈ ਗਏ ਹੋਏ ਹਨ।ਗੱਲਬਾਤ ਸਮੇਂ ਮਾਪਿਆਂ ਨੇ ਦੱਸਿਆ ਕਿ ਯੂਕਰੇਨ ਦੇ ਸ਼ਹਿਰਾਂ ਵਿਚ ਹਾਲਾਤ ਬਹੁਤ ਹੀ ਜ਼ਿਆਦਾ ਨਾਜ਼ੁਕ ਬਣੇ ਹੋਏ ਹਨ l
ਬੱਚਿਆਂ ਨੂੰ ਪੂਰਾ ਖਾਣਾ ਵੀ ਨਹੀਂ ਮਿਲ ਰਿਹਾ ਅਤੇ ਉਹ ਬੇਸਮੈਂਟਾਂ ਵਿੱਚ ਦਿਨ ਕੱਟ ਰਹੇ ਹਨ ਬੱਚਿਆਂ ਨੇ ਦੱਸਿਆ ਕਿ ਰੂਸ ਦੀ ਫ਼ੌਜ ਅੰਦਰ ਤੱਕ ਦਾਖ਼ਲ ਹੋ ਚੁੱਕੀ ਹੈ l
ਲਗਾਤਾਰ ਬੰਬ ਬਾਰੀ ਹੋ ਰਹੀ ਬੱਚਿਆਂ ਨੇ ਦੱਸਿਆ ਕਿ ਭਾਰਤ ਦੇ ਜੋ ਵੀ ਉੱਚ ਅਧਿਕਾਰੀ ਯੂਕਰੇਨ ਵਿੱਚ ਹਨ ਉਨ੍ਹਾਂ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਿਰਫ਼ ਉਹ ਉਨ੍ਹਾਂ ਤੋਂ ਫਾਰਮ ਹੀ ਭਰਵਾਹ ਰਹੇ ਹਨ ਹੈ l ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇੱਥੋਂ ਜਲਦੀ ਤੋਂ ਜਲਦੀ ਸੁਰੱਖਿਅਤ ਇੰਡੀਆ ਪਹੁੰਚਾਇਆ ਜਾਵੇ ।
ਇਸ ਮੀਟਿੰਗ ਵਿੱਚ ਸ੍ਰੀ ਮੁਕਤਸਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਰਾਜੇਸ਼ ਗੋਰਾ ਪਠੇਲਾ ਜੀ ਨੇ ਵੀ ਸ਼ਿਰਕਤ ਕੀਤੀ ਉਨ੍ਹਾਂ ਮਾਪਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤੇ ਵਿੱਚ ਹਨ ਅਤੇ ਯੂਕਰੇਨ ਵਿੱਚ ਫਸੇ ਹੋਏ ਵਿਦਿਆਰਥੀਆਂ ਦੇ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ