ਗੜ੍ਹਸ਼ੰਕਰ (ਦੀਪਕ ਅਗਨੀਹੋਤਰੀ), 7 ਮਾਰਚ 2022
ਗੜ੍ਹਸ਼ੰਕਰ ਦੇ ਪਿੰਡ ਪੋਸੀ ਦਾ ਇਕ ਨੌਜਵਾਨ, ਜੋ ਕਿ ਯੂਰੇਨ ਵਿਚ ਡਾਕਟਰੀ ਦੀ ਸਿੱਖਿਆ ਪ੍ਰਾਪਤ ਕਰਨ ਗਿਆ ਹੋਇਆ ਸੀl ਉਹ ਬੀਤੀ ਸ਼ਾਮ ਆਪਣੇ ਘਰ ਵਾਪਿਸ ਪਰਤ ਆਇਆ ਹੈ।
ਹਰਪ੍ਰੀਤ ਸਿੰਘ ਪੁੱਤਰ ਤਿਲਕ ਰਾਜ ਨੇ ਆਪਣੀ ਹੱਡਬੀਤੀ ਸਣਾਉਂਦੀਆਂ ਕਿਹਾ ਉਹ ਯੂਕਰੇਨ ਦੇ ਖਾਰਕੀਵ ਸ਼ਹਿਰ ਵਿੱਚ ਪਿੱਛਲੇ 5 ਸਾਲਾਂ ਤੋਂ ਐਮਬੀਬੀਐਸ ਦੀ ਪੜਾਈ ਕਰ ਰਿਹਾ ਸੀ ਅਤੇ ਉਸ ਦੀ ਡਿਗਰੀ ਪੂਰੀ ਹੋਣ ਨੂੰ ਦੋ-ਤਿੰਨ ਮਹੀਨੇ ਰਹਿੰਦੇ ਹਨ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੜਾਈ ਸ਼ੁਰੂ ਹੋਣ ਤੋਂ 6 ਦਿਨ ਤਕ ਉਹ ਆਪਣੇ ਘਰ ਦੇ ਹੇਠਾ ਬਣੇ ਹੋਏ ਬੇਸਮੈਂਟ ਵਿਚ ਨਾਲ ਹਰਪ੍ਰੀਤ ਹੀ ਬਾਕੀ ਸਾਥੀਆਂ ਸਹਿਤ ਰਿਹਾ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਕੋਵਾਰ 40 ਜਾ 50 ਦੇ ਕਰੀਬ ਬੰਬਾਂ ਨਾਲ ਬੰਬਾਰੀ ਕੀਤੀ ਜਾਂਦੀ ਸੀ l
ਖਤਰਾ ਹਟਦਾ ਦੇਖਦੇ ਸਨ ਤਾਂ ਉੱਪਰੋਂ ਮਕਾਨ ਵਿਚੋਂ ਆਪਣੀ ਜ਼ਰੂਰਤ ਦਾ ਸਾਮਾਨ ਹੇਠਾਂ ਲੈ ਜਾਂਦੇ ਸਨ। ਹਰਪ੍ਰੀਤ ਨੇ ਦੱਸਿਆ ਉਹ ਜਿਨ੍ਹਾਂ ਬੰਕਰਾ ਵਿੱਚ ਰਹਿ ਰਹੇ l ਉੱਥੇ ਦੇ ਹਾਲਾਤ ਬਹੁਤ ਮਾੜੇ ਹਨ, ਖਾਨ ਪੀਣ ਦੇ ਸਮਾਨ ਦੀ ਬਹੁਤ ਘਾਟ ਹੈ ਅਤੇ ਹਮੇਸ਼ਾ ਡਰ ਦੇ ਸਾਏ ਹੇਠ ਉਨ੍ਹਾਂ ਨੇ ਉੱਥੇ ਦਿਨ ਕਟੇ ਹਨ।
ਹਰਪ੍ਰੀਤ ਨੇ ਦੱਸਿਆ ਕਿ 18 ਘੰਟੇ ਦਾ ਸਫਰ ਕਰਨ ਉਪਰੰਤ ਉਹ ਪੋਲੰਡ ਬਾਰਡਰ ਤੱਕ ਪਹੁੰਚਿਆ। ਉਥੇ ਇਕ ਟੈਕਸੀ ਰਾਹੀਂ ਬਾਰਡਰ ਕਰਾਸ ਕਰ ਕੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ, ਜਿੱਥੇ ਉਨ੍ਹਾਂ ਨੂੰ ਵਾਪਸ ਭੇਜਣ ਦਾ ਪ੍ਰਬੰਧ ਕੀਤਾ।
ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਰਤ ਦੇਸ਼ ਦੇ ਕੋਲ ਵੱਡੀ ਤਾਕਤ ਹੈ ਅਤੇ ਇਸਦੇ ਸਬੰਧ ਬਾਕੀ ਦੇਸ਼ਾਂ ਨਾਲ ਵੀ ਬਹੁਤ ਵਧੀਆ ਸਬੰਧ ਹਨ ਜਿਸਦੇ ਕਾਰਨ ਸਾਨੂੰ ਉਮੀਦ ਹੈ ਕਿ ਇਸ ਲੜਾਈ ਦਾ ਹੱਲ ਭਾਰਤ ਸਰਕਾਰ ਕੱਢ ਸਕਦੀ ਹੈ।