ਸੰਗਰੂਰ (ਮਨੋਜ ਕੁਮਾਰ), 27 ਫਰਵਰੀ 2022
ਜਿਲ੍ਹਾ ਸੰਗਰੂਰ ਦੇ ਮੂਨਕ ਸ਼ਹਿਰ ਦਾ ਸੋਰਵ ਫਸਿਆ ਯੂਕਰੇਨ ਭਾਰਤ ਵਿੱਚ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਾ ਮਿਲਣ ਦੇ ਕਾਰਨ ਵਿਦੇਸ਼ਾਂ ਨੂੰ ਭੱਜਣਾ ਪੈ ਰਿਹਾ ਹੈ l
ਇਸੇ ਤਰ੍ਹਾਂ ਮੂਨਕ ਦਾ ਸੌਰਵ ਪੁੱਤਰ ਵਿਸ਼ਵਨਾਥ ਆਪਣੇ ਡਾਕਟਰ ਬਣਨ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਕਰੀਬ ਦੋ ਮਹੀਨੇ ਪਹਿਲਾਂ 12 ਦਸੰਬਰ 2021 ਨੂੰ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਦੇ ਲਈ ਯੂਕਰੇਨ ਚਲਾ ਗਿਆ l
ਪਰ ਬਦਕਿਸਮਤੀ ਨਾਲ ਯੂਕਰੇਨ ਤੇ ਰੂਸ ਨੇ ਹਮਲਾ ਬੋਲ ਦਿੱਤਾ l ਜਿਸ ਦੇ ਕਾਰਨ ਸੋਰਵ ਨੂੰ ਆਪਣੀ ਡਾਕਟਰ ਦੀ ਪੜ੍ਹਾਈ ਵਿੱਚ ਛੱਡ ਕੇ ਭਾਰਤ ਭੱਜਣ ਦੀ ਪੈ ਗਈ l
ਇਸ ਮੌਕੇ ਸੋਰਵ ਦੇ ਪਿਤਾ ਵਿਸ਼ਵਨਾਥ ਮੂਨਕ ਨੇ ਦੱਸਿਆ ਕਿ ਉਸ ਦਾ ਬੇਟਾ ਯੂਕਰੇਨ ਦੇ ਟਰਨੋਪਿਲ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਵਿਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਗਿਆ ਸੀ l
ਜੋ ਕਿ ਪੋਲੈਂਡ ਵਾਲੀ ਸਾਈਡ ਹੈ ਪਤਾ ਲੱਗਿਆ ਹੈ ਕਿ ਹੁਣ ਉਹ ਟਰਨੋਪਿਲ ਤੋਂ ਪੋਲੈਂਡ ਸਾਈਡ ਜਾ ਰਿਹਾ ਹੈ ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਪੁਖਤਾ ਪ੍ਰਬੰਧ ਕਰਕੇ ਯੂਕਰੇਨ ਦੇ ਵਿਚ ਫਸੇ ਬੱਚਿਆਂ ਨੁੰ ਭਾਰਤ ਲਿਆਉਣ ਦਾ ਪ੍ਰਬੰਧ ਕਰੇ l