ਤਰਨਤਾਰਨ (ਰਿੰਪਲ ਗੋਲ੍ਹਣ), 17 ਅਗਸਤ 2021
ਤਰਨਤਾਰਨ ਦੇ ਪਿੰਡ ਭਾਈ ਲੱਧੂ ਵਿਖੇ ਸੂਏ ਵਿੱਚੋਂ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ।ਇਹ ਲਾਸ਼ ਕਾਫੀ ਦਿਨਾਂ ਤੋਂ ਇਸ ਸੂਏ ਵਿੱਚ ਤੈਰਦੀ ਰਹੀ ਸੀ ਪਰ ਕਿਸੇ ਦਾ ਵੀ ਇਸ ਵੱਲ ਧਿਆਨ ਨਹੀਂ ਗਿਆ।ਅੱਜ ਸਵੇਰ ਵੇਲੇ ਇੱਕ ਨੌਜਵਾਨ ਨੇ ਸੂਏ ਵਿੱਚ ਇਸ ਲਾਸ਼ ਨੂੰ ਵੇਖਿਆ ਤਾਂ ਉਸ ਨੇ ਤੁਰੰਤ ਪੱਤਰਕਾਰਾਂ ਦੀ ਟੀਮ ਨੂੰ ਸੂਚਿਤ ਕੀਤਾ ।
ਇਹ ਖ਼ਬਰ ਵੀ ਪੜ੍ਹੋ:ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਏ ਡੀ ਸੀ ਵਿਕਾਸ ਨੂੰ…
ਜਿਸ ਤੋਂ ਬਾਅਦ ਟੀਮ ਵੱਲੋਂ ਥਾਣਾ ਸਦਰ ਪੱਟੀ ਪੁਲਸ ਨੂੰ ਸੂਚਿਤ ਕੀਤਾ ਗਿਆ ।ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਸਦਰ ਪੱਟੀ ਪੁਲਸ ਦੇ ਐੱਸ ਐੱਚ ਓ ਜਸਵਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਸੂਏ ਵਿਚੋਂ ਕਢਵਾ ਕੇ ਨੌਜਵਾਨ ਦੀ ਸ਼ਨਾਖਤ ਲਈ ਬਹੱਤਰ ਘੰਟੇ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਹੈ ।