ਫਿਰੋਜ਼ਪੁਰ (ਸੁਖਚੈਨ ਸਿੰਘ), 26 ਮਾਰਚ 2022
ਫਿਰੋਜ਼ਪੁਰ ਦੇ ਪਿੰਡ ਬਹਿਕ ਫੱਤੂ ਘੁਰਕੀ ਦੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਵਿੱਚ ਉਨ੍ਹਾਂ ਦੇ ਵੱਡ ਵਡੇਰੇ ਵਾਣ ਵੱਟਣ ਦਾ ਕੰਮ ਕਰਦੇ ਸਨ। ਅਤੇ ਜਦ ਵੰਡ ਹੋਈ ਤਾਂ ਉਹ ਭਾਰਤ ਆ ਗਏ ਅਤੇ ਇਹ ਪਿੰਡ ਵਸਾਇਆ ਗਿਆ ਇਸ ਪਿੰਡ ਵਿੱਚ ਜਿਆਦਾਤਰ ਇਕੋ ਬਰਾਦਰੀ ਦੇ ਲੋਕ ਰਹਿੰਦੇ ਹਨ।
ਜੋ ਸਿਰਕੀ ਬੰਨ ਬਰਾਦਰੀ ਨਾਲ ਸਬੰਧ ਰੱਖਦੇ ਹਨ। ਅਤੇ ਇਥੇ ਵੀ ਉਹ ਉਹੀ ਕਿੱਤਾ ਕਰ ਰਹੇ ਹਨ। ਜੋ ਪਾਕਿਸਤਾਨ ਵਿੱਚ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਹ ਦਰਿਆ ਵਿਚੋਂ ਸਰਕੰਡੇ ਲਿਆ ਕੇ ਉਨ੍ਹਾਂ ਤੋਂ ਮੰਜਿਆਂ ਲਈ ਵਾਣ ਅਤੇ ਪੱਤਲਾਂ ਤਿਆਰ ਕਰਦੇ ਹਨ। ਪਿੰਡ ਵਿੱਚ ਮਰਦਾਂ ਦੇ ਨਾਲ ਨਾਲ ਔਰਤਾਂ ਵੀ ਬਰਾਬਰ ਦਾ ਕੰਮ ਕਰਦੀਆਂ ਹਨ। ਕਿਉਂਕਿ ਇਸ ਕੰਮ ਵਿੱਚ ਬਹੁਤੀ ਕਮਾਈ ਨਹੀਂ ਹੈ। ਇੱਕ ਪੱਤਲ ਵਿਚੋਂ ਕਰੀਬ 40 ਤੋਂ 50 ਰੁਪਏ ਬਚਦੇ ਹਨ।
ਅਗਰ ਪੂਰਾ ਪਰਿਵਾਰ ਕੰਮ ਕਰਦਾ ਹੈ। ਤਾਂ ਫਿਰ ਜਾਕੇ ਘਰ ਦਾ ਗੁਜਾਰਾ ਚਲਦਾ ਹੈ। ਅਗਰ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਵਿੱਚ ਕੋਈ ਵੀ ਸਹੂਲਤ ਨਹੀਂ ਹੈ। ਨਾਂ ਤਾਂ ਪਿੰਡ ਵਿੱਚ ਕੋਈ ਸਰਕਾਰੀ ਹਸਪਤਾਲ ਹੈ। ਨਾਂ ਕੋਈ ਵੱਡਾ ਸਕੂਲ ਇੱਕ ਸਕੂਲ ਹੈ। ਉਹ ਵੀ ਅਠਵੀਂ ਤੱਕ ਹੈ। ਪਿੰਡ ਵਿੱਚ ਕੋਈ ਬੱਸ ਦੀ ਸਹੂਲਤ ਨਹੀਂ ਹੈ।
ਸ਼ਹਿਰ ਜਾਣਾ ਹੋਵੇ ਤਾਂ ਮੇਨ ਰੋਡ ਤੱਕ ਲੋਕਾਂ ਨੂੰ ਪੈਦਲ ਚੱਲਕੇ ਜਾਣਾ ਪੈਂਦਾ ਹੈ। ਪਿੰਡ ਕੋਈ ਬੱਸ ਨਾ ਆਉਣ ਕਾਰਨ ਛੇਤੀ ਕਿਤੇ ਉਨ੍ਹਾਂ ਦੇ ਪਿੰਡ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ ਅੱਜ ਵੀ ਉਨ੍ਹਾਂ ਦਾ ਪਿੰਡ ਲਵਾਰਿਸ ਹੈ।
ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਹਲਕੇ ਦਾ ਇਹ ਪਿੰਡ ਹੈ। ਲੋਕਾਂ ਦਾ ਕਹਿਣਾ ਹੈ। ਕਿ ਸਿਆਸਤਦਾਨਾਂ ਨੂੰ ਵੋਟਾਂ ਦੇ ਸਮੇਂ ਹੀ ਇਹ ਪਿੰਡ ਨਜਰ ਆਉਂਦਾ ਹੈ। ਅਤੇ ਵੋਟਾਂ ਤੋਂ ਬਾਅਦ ਕੋਈ ਉਨ੍ਹਾਂ ਦੀ ਸਾਰ ਨਹੀਂ ਲੈਦਾਂ ਪਿੰਡ ਦੇ ਨੌਜਵਾਨ ਅੱਜ ਵੀ ਬੇਰੁਜ਼ਗਾਰ ਹਨ। ਆਸ ਪਾਸ ਨਸ਼ੇ ਦੀ ਭਰਮਾਰ ਹੈ।
ਅਗਰ ਗੱਲ ਕਰੀਏ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੀ ਤਾਂ ਸਰਕਾਰ ਰਹਿੰਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ। ਕਿ ਉਨ੍ਹਾਂ ਦੇ ਹਲਕੇ ਅੰਦਰ ਵਿਕਾਸ ਪਹਿਲ ਦੇ ਅਧਾਰ ਤੇ ਕੀਤਾ ਗਿਆ ਹੈ। ਲੋਕਾਂ ਨੂੰ ਚੰਗੀਆਂ ਸੇਹਤ ਸਹੂਲਤਾਂ ਦਿੱਤੀਆਂ ਗਈਆਂ ਹਨ।
ਨਸ਼ੇ ਤੇ ਰੋਕ ਲਗਾਈ ਗਈ ਹੈ। ਪਰ ਲੋਕਾਂ ਦਾ ਕਹਿਣਾ ਹੈ। ਕਿ ਉਨ੍ਹਾਂ ਦਾ ਪਿੰਡ ਅੱਜ ਵੀ ਸਰਕਾਰੀ ਸਹੂਲਤਾਂ ਤੋਂ ਵਾਂਝਾ ਹੈ। ਪਿੰਡ ਵਾਸੀਆਂ ਨੇ ਨਵੀਂ ਬਣੀ ਸਰਕਾਰ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਨਰੇਸ਼ ਕਟਾਰੀਆ ਤੋਂ ਮੰਗ ਕੀਤੀ ਹੈ। ਕਿ ਉਨ੍ਹਾਂ ਦੇ ਪਿੰਡ ਦਾ ਸੁਧਾਰ ਕੀਤਾ ਜਾਵੇ ਪਿੰਡ ਵਿੱਚ ਚੰਗੀਆਂ ਸੇਹਤ ਸਹੂਲਤਾਂ ਦਿੱਤੀਆਂ ਜਾਣ ਬੱਚਿਆਂ ਦੀ ਪੜਾਈ ਲਈ ਵੱਡਾ ਸਕੂਲ ਬਣਾਇਆ ਜਾਵੇ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜਗਾਰ ਦਿੱਤਾ ਜਾਵੇ।