ਸੰਗਰੂਰ (ਮਨੋਜ ਕੁਮਾਰ), 4 ਅਪ੍ਰੈਲ 2022
ਜਿਲਾ ਸੰਗਰੂਰ ਦੇ ਪਿੰਡ ਖੰਡੇਬਾਦ ਵਿਖੇ ਵਾਟਰ ਵਰਕਸ ਵੱਲੋਂ ਪਾਣੀ ਦੀ ਨਿਕਾਸ ਸਪਲਾਈ ਸਬੰਧੀ ਨਾਅਰੇਬਾਜ਼ੀ ਕੀਤੀ ਗਈ। ਪਿੰਡ ਦੇ ਪੰਚ ਬੁੱਧੂ ਸਿੰਘ, ਸੁਖਦੇਵ ਸਿੰਘ, ਪਾਲ ਸਿੰਘ ਆਦਿ ਨੇ ਦੱਸਿਆ ਕਿ ਵਾਟਰ ਵਰਕਸ ਮਹਿਕਮੇ ਵੱਲੋਂ ਪਾਣੀ ਨਾ ਤਾਂ ਸਮੇਂ ਸਿਰ ਛੱਡਿਆ ਜਾਂਦਾ ਹੈ ਅਤੇ ਨਾ ਹੀ ਦਲਿਤ ਬਸਤੀਆਂ ਦੇ ਘਰਾਂ ਵਿੱਚ ਪਹੁੰਚਦਾ ਹੈ।
ਉਨ੍ਹਾਂ ਇਸ ਦਾ ਕਾਰਨ ਦੱਸਿਆ ਕਿ ਵੱਡੇ ਘਰਾਂ ਨੇ ਵਾਟਰ ਵਰਕਸ ਦੀਆਂ ਪਾਈਪਾਂ ਵਿੱਚ ਮੋਘੇ ਲਾਏ ਹੋਏ ਹਨ। ਜਦੋਂਕਿ ਸਾਡੇ ਇੱਕ ਜਾਂ ਦੋ ਸੂਤ ਦੇ ਫਰੂਲ ਲਾਏ ਹੋਏ ਹਨ।
ਉਹ ਟੁੱਲੂ ਪੰਪ ਚਲਾ ਕੇ ਘਰੇਲੂ ਵਰਤੋਂ ਤੋ ਇਲਾਵਾ ਸਬਜ਼ੀਆਂ ਵੀ ਇਸ ਪਾਣੀ ਨਾਲ ਪਾਲ ਰਹੇ ਹਨ। ਜਦੋਂ ਕਿ ਸਾਡੇ ਘਰ ਪੀਣ ਲਈ ਪਾਣੀ ਦੀ ਬਾਲਟੀ ਵੀ ਨਹੀਂ ਭਰਦੀ। ਪਿੰਡ ਦੇ ਦਲਿਤ ਇਸ ਸਮੱਸਿਆ ਨਾਲ ਕਈ ਸਾਲਾਂ ਤੋਂ ਜੂਝ ਰਹੇ ਹਨ।
ਪੰਚ ਬੁੱਧੂ ਸਿੰਘ ਨੇ ਪਾਣੀ ਵੀਹ ਸਪਲਾਈ ਛੱਡਣ ਵਾਲੇ ਵਿਅਕਤੀ ਤੇ ਦੋਸ਼ ਲਾਇਆ ਕਿ ਦਫ਼ਤਰ ਇਨ੍ਹਾਂ ਨੇ ਨੌਂ ਵਜੇ ਪਹੁੰਚਣਾ ਹੁੰਦਾ ਹੈ, ਪ੍ਰੰਤੂ ਹੁਣ ਨੌੰ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ ਹੈ। ਪ੍ਰੰਤੂ ਇੱਥੇ ਡਿਊਟੀ ਕਰ ਰਿਹਾ ਮੁਲਾਜ਼ਮ ਨਾਂ ਤਾਂ ਸਮੇਂ ਸਿਰ ਪਹੁੰਚਦਾ ਹੈ ਨਾਂ ਹੀ ਸਮੇਂ ਸਿਰ ਪਾਣੀ ਦੀ ਸਪਲਾਈ ਛੱਡੀ ਜਾਂਦੀ ਹੈ।