ਅੰਮ੍ਰਿਤਸਰ (ਮਨਜਿੰਦਰ ਸਿੰਘ),20 ਅਪ੍ਰੈਲ 2022
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਤੌ ਨਿਕਲਿਆ ਗਿਆ ਹੈ ਜਿਸ ਵਿਚ ਸੰਗਤਾਂ ਵਲੌ ਵਡੀ ਗਿਣਤੀ ਵਿਚ ਹਾਜਰੀਆ ਭਰੀਆਂ ਗਈਆ ਹਨ।ਜੋ ਕਿ ਇਹ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੌ ਆਰੰਭਤਾ ਤੌ ਬਾਦ ਗੁਰੂ ਦੁਆਰਾ ਸ੍ਰੀ ਗੁਰੂ ਔਏ ਮਹਿਲ ਵਿਚ ਸੰਪੰਨ ਹੋਵੇਗਾ।
ਇਸ ਮੌਕੇ ਗਲਬਾਤ ਕਰਦਿਆਂ ਸਿਖ ਸਰਧਾਲੂਆਂ ਨੇ ਦਸਿਆ ਕਿ ਬਹੁਤ ਹੀ ਖੁਸ਼ੀ ਨਾਲ ਅਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਜ ਹਾਜਰੀਆ ਭਰਨ ਪਹੁੰਚੇ ਹਾ ਅਤੇ ਸੰਗਤਾਂ ਨੂੰ ਇਸ ਪਾਵਨ ਪਵਿਤਰ ਦਿਹਾੜੇ ਦੀ ਲਖ ਲਖ ਵਧਾਈ ਦੇਣੇ ਹਾ ਅਤੇ ਇਹ ਨਗਰ ਕੀਰਤਨ ਸ਼ਹਿਰ ਦੇ ਵਖ ਵਖ ਹਿਸਿਆਂ ਵਿਚ ਹੁੰਦਾ ਹੋਇਆ ਗੁਰੂਦੁਆਰਾ ਸਰੀ ਗੁਰੂ ਕੇ ਮਹਿਲ ਵਿਖੇ ਸੰਪੰਨ ਹੋਵੇਗਾ।
ਇਸ ਮੌਕੇ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਿਥੇ ਸੰਗਤਾ ਨੂੰ ਵਧਾਈ ਦਿੱਤੀ ਉਥੇ ਹੀ ਕਿਹਾ ਕਿ ਸਰ ਸਾਲ ਦੀ ਤਰ੍ਹਾਂ ਅਜ ਵੀ 21 ਅਪ੍ਰੈਲ ਨੂੰ ਮਣਾਏ ਜਾ ਰਹੇ ਪ੍ਰਕਾਸ਼ ਪੁਰਬ ਸੰਬਧੀ ਅਜ ਸ੍ਰੀ ਅਕਾਲ ਤਖ਼ਤ ਸਾਹਿਬ ਤੌ ਵਿਸ਼ਾਲ ਨਗਰ ਕੀਰਤਨ ਨਿਕਾਲਿਆ ਜਾ ਰਿਹਾ ਹੈ ਅਤੇ ਕਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਇਹ ਦਿਨ ਧਾਰਮਿਕ ਸਮਾਗਮ ਗੁਰੂਦੁਆਰਾ ਗੁਰੂ ਕੇ ਮਹਿਲ ਵਿਚ ਕਰਵਾਏ ਜਾਣਗੇ।