ਅੰਮ੍ਰਿਤਸਰ (ਮਨਜਿੰਦਰ ਸਿੰਘ), 2 ਅਪ੍ਰੈਲ 2022
ਵਿਸ਼ਵ ਭਰ ਦੀ ਸਰਧਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ਵ ਭਰ ਤੌ ਆਉਣ ਵਾਲੀਆ ਸੰਗਤਾ ਦੀ ਸਹੂਲਤ ਲੱਈ ਹੁਣ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੋਮਣੀ ਕਮੇਟੀ ਵਲੌ ਨਵੇ ਉਪਰਾਲੇ ਕੀਤੇ ਜਾ ਰਹੇ ਹਨ।
ਜਿਸਦੇ ਬਾਬਤ ਪਰਿਕਰਮਾ ਵਿਚ ਡਿਉਟੀ ਨਿਭਾਉਣ ਵਾਲੇ ਸੇਵਾਦਾਰ ਹੁਣ ਡਿਉਟੀ ਦੌਰਾਨ ਆਪਣੇ ਸਮਾਰਟ ਫੋਨ ਦੀ ਵਰਤੋਂ ਨਹੀ ਕਰ ਪਾਉਣਗੇ ਉਹਨਾ ਨੂੰ ਡਿਉਟੀ ਉਪਰ ਨਵੇ ਵਾਕੀਟਾਕੀ ਦੇ ਡਿਉਟੀ ਸੰਬਧੀ ਸੰਜੀਦਗੀ ਦਿਖਾਉਣ ਦੀ ਤਜਵੀਜ਼ ਕੀਤੀ ਗਈ ਹੈ।
ਇਸ ਸੰਬਧੀ ਗਲਬਾਤ ਕਰਦਿਆਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਨੇ ਦਸਿਆ ਕਿ ਦੇਸ਼ਾ ਵਿਦੇਸ਼ਾਂ ਤੋ ਆਉਣ ਵਾਲੀਆ ਸੰਗਤਾ ਜੋ ਕਿ ਭਾਸ਼ਾ ਦੀ ਜਾਣਕਾਰੀ ਅਤੇ ਗੁਰੂ ਘਰ ਦੀ ਮਰਿਆਦਾ ਤੋਂ ਅੰਜਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਕਿਸੇ ਤਰਾ ਦੀ ਸਮਸਿਆ ਨਾਲ ਦਰਪੇਸ਼ ਨਾ ਹੋਣl
ਇਸ ਲਈ ਹੁਣ ਪ੍ਰਕਰਮਾ ਵਿਚ ਡਿਉਟੀ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਵਾਕੀਟਾਕੀ ਦਿਤੇ ਜਾਣਗੇ ਤਾ ਜੌ ਉਹ ਆਪਣੇ ਸਮਾਰਟ ਫੋਨ ਦੀ ਵਰਤੋਂ ਨਾ ਕਰ ਸਜਿੰਦਗੀ ਨਾਲ ਡਿਉਟੀ ਨਿਭਾ ਸਕਣ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੀਆ ਸੰਗਤਾ ਅਤੇ ਗੁਰੂ ਘਰ ਦੀ ਮਰਿਯਾਦਾ ਦਾ ਧਿਆਨ ਰੱਖ ਸਕਣ।