ਖੰਨਾ : 30 ਮਾਰਚ ( ਲਖਵਿੰਦਰ ਸਿੰਘ ਗਿੱਲ)
ਅੱਜ ਪੁਲਿਸ ਜਿਲ੍ਹਾ ਖੰਨਾ ਦੇ ਐਸ ਐਸ ਪੀ ਜੇ. ਇਲਨਚੇਲੀਅਨ ,ਆਈ .ਪੀ. ਐਸ. ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਹੋਈਆ ਦੱਸਿਆ ਕਿ ਖੰਨਾ ਪੁਲਿਸ ਨੇ 4 ਪਿਸਤੌਲ, 4 ਮੈਗਜ਼ੀਨ,15 ਜ਼ਿੰਦਾ ਕਾਰਤੂਸ ਤੇ ਇਕ ਡਸਟਰ ਗੱਡੀ ਤੇ ਇਕ ਸਵਿਫਟ ਕਾਰ ਸਮੇਤ ਤਿੰਨ ਕਥਿੱਤ ਦੋਸ਼ੀ ਕਾਬੂ ਕਰਨ ਦਾ ਦਾਅਵਾ ਕੀਤਾ l
ਉਹਨਾਂ ਦੱਸਿਆ ਕਿ ਅਮਨਦੀਪ ਸਿੰਘ ਬਰਾੜ ਪੀ ਪੀ ਐਸ ਐਸ ਪੀ (ਡੀ) ,ਗੁਰਵਿੰਦਰ ਸਿੰਘ ਪੀ ਪੀ ਐਸ ਉਪ ਪੁਲਿਸ ਕਪਤਾਨ (ਡੀ) ਖੰਨਾ ,ਹਰਦੀਪ ਸਿੰਘ ਉਪ ਪੁਲਿਸ ਕਪਤਾਨ( ਸਪੈਸ਼ਲ ਬਰਾਂਚ) ਖੰਨਾ ਦੇ ਦਿਸ਼ਾ ਨਿਰਦੇਸ਼ ਤੇ ਥਾਣੇਦਾਰ ਗੁਰਮੀਤ ਸਿੰਘ ਇੰਚਾਰਜ ਸੀ ਆਈ ਏ ਸਟਾਫ,ਖੰਨਾ, ਥਾਣਾ ਸਿਟੀ -2 ਦੇ ਸਹਾਇਕ ਥਾਣੇਦਾਰ ਜਗਦੀਪ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਮਿਤੀ 29 ਮਾਰਚ 2022 ਨੂੰ ਨੇਡ਼ੇ ਬੱਸ ਸਟੈਂਡ ਮੋੜ,ਅਮਲੋਹ ਰੋਡ, ਖੰਨਾ, ਮੋਬਾਇਲ ਨਾਕਾ ਬੰਦੀ ਕਰਕੇ ਸ਼ੱਕੀ ਵਹੀਕਲਾਂ ਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ l
ਖਾਸ ਮੁਖ਼ਬਰ ਦੀ ਇਤਲਾਹ ਤੇ ਮਨਿੰਦਰ ਸਿੰਘ ਉਰਫ ਮੰਗਾਂ ਪੁੱਤਰ ਗੁਰਦੀਪ ਸਿੰਘ, ਦਿਲਦੀਪ ਸਿੰਘ ਉਰਫ ਦੀਪੀ ਪੁੱਤਰ ਮੇਜਰ ਸਿੰਘ ਅਤੇ ਅੰਮ੍ਰਿਤ ਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਮਹਿੰਦਰ ਸਿੰਘ ਵਸੀਆਂਨ ਵਾਰਡ ਨੰਬਰ 14,ਗੁਰੂ ਗੋਬਿੰਦ ਸਿੰਘ ਨਗਰ, ਬੁੱਲ੍ਹੇ ਪੁਰ ਰੋੜ,ਖੰਨਾ, ਨਾਜਾਇਜ਼ ਅਸਲਾ ਐਮੋਨਿਸ਼ਨ ਸਮੇਤ ਆਪਣੀ ਡਸਟਰ ਕਾਰ ਨੰਬਰ ਪੀ ਬੀ -10 ਈ ਪੀ-0399 ਰੰਗ ਚਿੱਟਾ ਵਿਚ ਸਵਾਰ ਸ਼ਨ l
ਜੋ ਵਾਰਡ ਨੰਬਰ 14 ਗੁਰੂ ਗੋਬਿੰਦ ਸਿੰਘ ਨਗਰ,ਬੁਲ੍ਹੇ ਪੁਰ ਰੋੜ ,ਖੰਨਾ ਤੇ ਰੇਡ ਕਰਨ ਤੇ ਕਥਿੱਤ ਦੋਸ਼ੀ ਕਾਬੂ ਆ ਸਕਦੇ ਹਨ ਜਿਸਤੇ ਮੁਕੱਦਮਾ ਨੰਬਰ 41,ਮਿਤੀ 29 ਮਾਰਚ 2022 ਅ/ਧ 25 ਅਸਲਾ ਐਕਟ ਥਾਣਾ ਸਿਟੀ -2 ਖੰਨਾ, ਬਰਖਿਲਾਫ਼ ਦੋਸ਼ਿਆਨ ਉਕਤਾਨ ਦੇ ਦਰਜ਼ ਰਜਿਸਟਰਡ ਕਰਕੇ ਦੋਸ਼ਿਆਨ ਉਕਤਾਣ ਨੂੰ ਗੱਡੀ ਅਤੇ ਤਲਾਸ਼ੀ ਕਰਨ ਤੇ ਚਾਰ ਪਿਸਟਲ ਦੇਸੀ 32 ਬੋਰ ਸਮੇਤ ਚਾਰ ਮੈਗਜ਼ੀਨ,15 ਜਿੰਦਾ ਕਾਰਤੂਸ 32 ਬੋਰ ਅਤੇ ਖਾਲੀ ਖੋਲ 32 ਬੋਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਅਤੇ ਤੇ ਕਥਿਤ ਦੋਸ਼ੀਆਂ ਦੀ ਇਕ ਹੋਰ ਗੱਡੀ ਕਾਰ ਸਵਿਫਟ ਨੰਬਰ ਪੀ ਬੀ -26 ਐਚ-2637 ਰੰਗ ਸਫ਼ੇਦ ਬਰਾਮਦ ਹੋਈ ਜਿਸਨੂੰ ਪੁਲਿਸ ਨੇ ਕਬਜ਼ੇ ਲਿਆ ਗਿਆ l
ਕਥਿੱਤ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਇਹ ਪਿਸਤੌਲ ਦਲਬੀਰ ਸਿੰਘ ਉਰਫ ਸੋਨਾ ਪੁੱਤਰ ਮਹਿੰਦਰ ਸਿੰਘ ਵਾਸੀ ਬੁਲ੍ਹੇ ਪੁਰ ਨੇ ਇਕਬਾਲ ਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਜਗਦੀਪ ਸਿੰਘ ਵਾਸੀ ਭੁਚੀ ਥਾਣਾ ਬਸੀ ਪਠਾਣਾ ਤੋਂ ਦਵਾਏ ਸਨ l ਜਿਸ ਪਰ ਦਲਬੀਰ ਸਿੰਘ ਅਤੇ ਇਕਬਾਲ ਪ੍ਰੀਤ ਸਿੰਘ ਨੂੰ ਵੀ ਮੁਕੱਦਮਾ ਵਿਚ ਨਾਮਜ਼ਦ ਕੀਤਾ ਗਿਆ ਹੈ l
ਕਥਿੱਤ ਦੋਸ਼ੀਆਂ ਪਾਸੋਂ ਪੁਲਿਸ ਰਿਮਾਂਡ ਦੌਰਾਨ ਇਸ ਗਲੁ ਦਾ ਪਤਾ ਕੀਤਾ ਜਾਵੇਗਾ ਕਿ ਇਨ੍ਹਾਂ ਨੇ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਅਤੇ ਇਹਨਾਂ ਦੇ ਹੋਰ ਕਿੰਨੇ ਸਾਥੀ ਹਨ ਦੋਸ਼ੀਆਂਨ ਪਾਸੋ ਪੁੱਛਗਿੱਛ ਜਾਰੀ ਹੈ ਅਹਿਮ ਖੁਲਾਸੇ ਹੋਣ ਦੀ ਸੰਭਾਂਵਣਾ ਹੈ l