ਸੰਗਰੂਰ(ਰੂਪਪ੍ਰੀਤ ਕੌਰ), 23 ਜੂਨ 2022
ਜਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਵਿਖੇ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਬੀਤੀ ਸ਼ਾਮ ਚਾਕੂ ਮਾਰ ਕੇ ਕਤਲ ਕੀਤਾ । ਜਾਣਕਾਰੀ ਅਨੁਸਾਰ ਕੇਵਲ ਕ੍ਰਿਸ਼ਨ ਪੁੱਤਰ ਜਗਨਨਾਥ ਜੋ ਲਹਿਰਾਗਾਗਾ ਸ਼ਹਿਰ ਦੇ ਵਾਰਡ ਨੰਬਰ ਇੱਕ ਵਿਚ ਕੱਪੜੇ ਦੀ ਦੁਕਾਨ ਕਰਦਾ ਸੀ ,ਸ਼ਰਾਬ ਪੀਣ ਦਾ ਆਦੀ ਸੀ ਅਤੇ ਅਗਰਵਾਲ ਪਰਿਵਾਰ ਨਾਲ ਸਬੰਧਤ ਸੀ l
ਉਸਨੇ ਆਪਣੀ ਪਤਨੀ ਨਾਲ ਹੋਏ ਤਕਰਾਰ ਪਿੱਛੋਂ ਚਾਕੂ ਨਾਲ ਵਾਰ ਕੀਤਾ । ਅਨੀਤਾ ਰਾਣੀ ਨੂੰ ਤੁਰੰਤ ਲਹਿਰਾ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਡੀ ਐੱਸ ਪੀ ਮਨੋਜ ਗੋਰਸੀ ਨੇ ਦੱਸਿਆ ਤੇ ਕੇਵਲ ਕ੍ਰਿਸ਼ਨ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਕੇਵਲ ਕ੍ਰਿਸ਼ਨ ਦੀ ਬੇਟੀ ਦੇ ਬਿਆਨਾਂ ‘ ਤੇ ਮਾਮਲਾ ਦਰਜ ਕਰ ਲਿਆ ਹੈ ਧਾਰਾ 302 ਲਗਾ ਕੇ ਦੋਸ਼ੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ l