ਔਰਤ ਨੇ ਇੱਕੋਂ ਸਮੇਂ ਦਿੱਤਾ 4 ਬੱਚਿਆਂ ਨੂੰ ਜਨਮ, ਪਰਿਵਾਰ ‘ਚ ਖੁਸ਼ੀ ਦਾ ਮਹੌਲ

Must Read

ਮਾਲ ਮੰਤਰੀ ਅਰੁਨਾ ਚੌਧਰੀ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼

ਚੰਡੀਗੜ 25 ਅਕਤੂਬਰ  ਹਾਲ ਹੀ ਦੇ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਨੂੰ ਹੋਏ ਭਾਰੀ ਨੁਕਸਾਨ ਦਾ ਅਨੁਮਾਨ ਲਾਉਣ ਲਈ ਪੰਜਾਬ ਦੇ...

LUDHIANA ALL SET TO BECOME NORTH INDIA’S INDUSTRIAL HUB

CHANDIGARH, OCTOBER 25 The Government of Punjab is further set to elevate the status of Ludhiana as North India’s industrial...

ਘਰ ‘ਚ ਜਗਾਈ ਜੋਤ ਬਣੀ ਅੱਗ ਦਾ ਕਾਰਨ

ਬਟਾਲਾ( ਲਵਪ੍ਰੀਤ ਸਿੰਘ), 25 ਅਕਤੂਬਰ 2021 ਬਟਾਲਾ ਦੇ ਮਹਾਜਨ ਹਾਲ ਦੇ ਨਜ਼ਦੀਕ ਅੱਜ ਸਵੇਰੇ ਇਕ ਘਰ ਚ ਲੱਗੀ ਅੱਗ ,...

ਗੁਰਦਾਸਪੁਰ(ਨੀਰਜ ਸਲਹੋਤਰਾ), 18 ਸਤੰਬਰ 2021

ਕਹਿੰਦੇ ਹਨ ਕਿ ਜਦੋਂ ਕੁਦਰਤ ਕਿਸੇ ਤੇ ਮਿਹਰਬਾਨ ਹੁੰਦੀ ਹੈ ਤਾਂ ਉਸ ਨੂੰ ਮਾਲਾ ਮਾਲ ਕਰ ਦਿੰਦੀ ਹੈ ਅਜਿਹਾ ਇਕ ਮਾਮਲਾ ਗੁਰਦਾਸਪੁਰ ਵਿਚ ਵੇਖਣ ਨੂੰ ਮਿਲਿਆ ਹੈ ਜਿੱਥੇ ਇਕ ਮਹਿਲਾ ਨੇ ਇਕ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਇਹ ਚਾਰੋਂ ਬੱਚੇ ਲੜਕੇ ਹਨ ਇਕ ਮਹੀਨੇ ਚੱਲੇ ਇਲਾਜ ਉਪਰੰਤ ਸਿਹਤਯਾਬ ਹੋਏ l ਇਨ੍ਹਾਂ ਬੱਚਿਆਂ ਨੂੰ ਅੱਜ ਡਾ. ਗੁਰਖੇਲ ਸਿੰਘ ਕਲਸੀ ਹਸਪਤਾਲ ਗੁਰਦਾਸਪੁਰ ਤੋਂ ਘਰ ਭੇਜ ਦਿੱਤਾ ਗਿਆ ਹੈ ਬੱਚਿਆਂ ਦੇ ਮਾਤਾ ਪਿਤਾ ਵੱਲੋਂ ਡਾਕਟਰਾਂ ਦੀ ਟੀਮ ਅਤੇ ਪ੍ਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ l

ਇਹ ਖ਼ਬਰ ਵੀ ਪੜ੍ਹੋ:ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ

ਬਟਾਲਾ ਦੇ ਪਿੰਡ ਥਰੀਏਵਾਲ ਦੀ ਪ੍ਰਭਜੋਤ ਕੌਰ ਨੇ 7ਵੇਂ ਮਹੀਨੇ ਵਿੱਚ ਇਕੱਠੇ 4 ਬੱਚੀਆਂ ਨੂੰ ਜਨਮ ਦਿੱਤਾ । ਮਾਂ ਅਤੇ ਚਾਰੇ ਬੱਚੇ  ਤੰਦੁਰੁਸਤ ਹਨ।ਉਥੇ ਹੀ ਪਰਿਵਾਰ ਚ ਖੁਸ਼ੀ ਦੀ ਲਹਿਰ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲਸੀ ਹਸਪਤਾਲ ਗੁਰਦਾਸਪੁਰ ਦੇ ਸੀਨੀਅਰ ਡਾ ਗੁਰਖੇਲ ਸਿੰਘ ਕਲਸੀ ਨੇ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਥਰੀਏਵਾਲ ਦੀ ਇੱਕ ਮਹਿਲਾ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ l

ਇਹ ਖ਼ਬਰ ਵੀ ਪੜ੍ਹੋ: ਗ੍ਰੰਥੀ ਨੇ ਗੁਰੂਘਰ ‘ਚ ਕੀਤੀ ਘਟੀਆਂ ਕਰਤੂਤ, ਤਸਵੀਰਾਂ ਕੈਮਰੇ ‘ਚ ਕੈਦ

ਉਕਤ ਮਾਂ ਅਤੇ ਬੱਚੇ ਉਨ੍ਹਾਂ ਦੀ ਟਿਮ ਵੱਲੋਂ ਕੀਤੀ ਕਰੀਬ ਇਕ ਮਹੀਨੇ ਦੀ ਲੰਮੀ ਜੱਦੋ ਜਹਿਦ ਦੇ ਬਾਅਦ ਹੁਣ ਬੱਚੇ ਠੀਕ ਹੋਏ ਹਨ ਡਾ ਕਲਸੀ ਨੇ ਦੱਸਿਆ ਕਿ 15 ਅਗਸਤ ਨੂੰ ਇਨ੍ਹਾਂ ਚਾਰਾਂ ਬੱਚਿਆਂ ਨੂੰ ਉਨ੍ਹਾਂ ਦੇ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ  l

ਇਹ ਖ਼ਬਰ ਵੀ ਪੜ੍ਹੋ: ਇਨ੍ਹਾਂ ਸੂਬਿਆਂ ਵਿੱਚ ਅਗਲੇ ਪੰਜ ਦਿਨਾਂ ਤੱਕ ਹੋਵੇਗੀ ਭਾਰੀ ਬਾਰਿਸ਼

ਇਨ੍ਹਾਂ ਬੱਚਿਆਂ ਦਾ ਜਨਮ 9 ਮਹੀਨਿਆਂ ਦੇ ਗਰਭ ਦੀ ਬਜਾਏ 7 ਮਹੀਨੇ ਬਾਅਦ ਹੀ ਹੋ ਗਿਆ ਸੀ ਜਿਸ ਕਾਰਨ ਬੱਚਿਆਂ ਦਾ ਭਾਰ 700 ਗਰਾਮ ਤੋਂ 1100 ਗ੍ਰਾਮ ਤੱਕ ਸੀ ਬੱਚਿਆਂ ਦੀ ਸਿਹਤ ਕਾਫ਼ੀ ਕਮਜ਼ੋਰ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿਸ ਦੌਰਾਨ ਬੱਚਿਆਂ ਨੂੰ ਕਾਫ਼ੀ ਸਮਾਂ ਸਾਹ ਵਾਲੀ ਮਸ਼ੀਨ ਤੇ ਵੀ ਰੱਖਣਾ ਪਿਆ ਅਤੇ ਉਨ੍ਹਾਂ ਨੂੰ ਖ਼ੂਨ ਵੀ ਚਡ਼੍ਹਾਉਣਾ ਪਿਆ l

ਇਹ ਖ਼ਬਰ ਵੀ ਪੜ੍ਹੋ: ਕੀ ਇੰਨਾ ਸਸਤਾ ਹੋ ਜਾਵੇਗਾ ਪੈਟਰੋਲ–ਡੀਜ਼ਲ ?,ਜਾਣੋ -ਅੱਜ ਦਾ ਨਵਾਂ ਰੇਟ

ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਬੱਚਿਆਂ ਦੀ ਸਿਹਤਯਾਬੀ ਲਈ ਕਰੀਬ ਇੱਕ ਮਹੀਨੇ ਦੇ ਇਲਾਜ ਉਪਰੰਤ ਹੁਣ ਇਹ ਚਾਰੇ ਬੱਚੇ ਠੀਕ ਹੋਏ ਹਨ ਜਿਨ੍ਹਾਂ ਦੇ ਸਰੀਰ ਦੇ ਸਾਰੇ ਅੰਗ ਅਤੇ ਭਾਰ ਆਦਿ ਠੀਕ ਤਰ੍ਹਾਂ ਨਾਲ ਵਿਕਸਤ ਹੋ ਰਹੇ ਹਨ ਉਨ੍ਹਾਂ ਦੱਸਿਆ ਕਿ ਅੱਜ ਬੱਚਿਆਂ ਨੂੰ ਛੁੱਟੀ ਦੇਕੇ ਘਰ ਭੇਜ ਦਿੱਤਾ ਗਿਆ ਹੈ ਇਸ ਮੌਕੇ ਬੱਚਿਆਂ ਦੇ ਮਾਤਾ ਪਿਤਾ ਨੇ ਡਾ ਗੁਰਖੇਲ ਸਿੰਘ ਕਲਸੀ ਦੀ ਟੀਮ ਅਤੇ ਪ੍ਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ  l

ਇਹ ਖ਼ਬਰ ਵੀ ਪੜ੍ਹੋ: ਮੁਕੇਰੀਆਂ ਵਿੱਚ ‘ਆਪ’ ਨੇ ਕੈਂਡਲ ਮਾਰਚ ਕੱਢ ਦਿੱਤੀ ਸ਼ਹੀਦ ਕਿਸਾਨਾਂ ਨੂੰ…

ਉਥੇ ਹੀ ਘਰ ਚ ਖੁਸ਼ੀ ਦਾ ਮਾਹੌਲ ਹੈ ਅਤੇ ਬੱਚਿਆਂ ਦੀ ਮਾਂ ਪ੍ਰਭਜੋਤ ਕੌਰ ,ਮਾਮਾ ਜਸਪਾਲ ਸਿੰਘ , ਮਾਸੀ ਪਲਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਬੜਾ ਚਾਅ ਹੈ ਕਿ ਘਰ ਚ ਚਾਰ ਬਚੇ ਆਏ ਹਨ ਅਤੇ ਉਹ ਪੂਰਾ ਪਰਿਵਾਰ ਇਹਨਾਂ ਦੀ ਦੇਖਭਾਲ ਕਰ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਘਰ ਚ ਵਧਾਈ ਦੇਣ ਵਾਲੇ ਰਿਸ਼ਤੇਦਾਰਾਂ ਦਾ ਵੀ ਆਉਣ ਜਾਣਾ ਹੈ |

LEAVE A REPLY

Please enter your comment!
Please enter your name here

Latest News

ਮਾਲ ਮੰਤਰੀ ਅਰੁਨਾ ਚੌਧਰੀ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼

ਚੰਡੀਗੜ 25 ਅਕਤੂਬਰ  ਹਾਲ ਹੀ ਦੇ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਨੂੰ ਹੋਏ ਭਾਰੀ ਨੁਕਸਾਨ ਦਾ ਅਨੁਮਾਨ ਲਾਉਣ ਲਈ ਪੰਜਾਬ ਦੇ...

LUDHIANA ALL SET TO BECOME NORTH INDIA’S INDUSTRIAL HUB

CHANDIGARH, OCTOBER 25 The Government of Punjab is further set to elevate the status of Ludhiana as North India’s industrial hub with the Hi-Tech Valley...

ਘਰ ‘ਚ ਜਗਾਈ ਜੋਤ ਬਣੀ ਅੱਗ ਦਾ ਕਾਰਨ

ਬਟਾਲਾ( ਲਵਪ੍ਰੀਤ ਸਿੰਘ), 25 ਅਕਤੂਬਰ 2021 ਬਟਾਲਾ ਦੇ ਮਹਾਜਨ ਹਾਲ ਦੇ ਨਜ਼ਦੀਕ ਅੱਜ ਸਵੇਰੇ ਇਕ ਘਰ ਚ ਲੱਗੀ ਅੱਗ , ਮੋਹਲ਼ੇ ਚ ਲੱਗੀ ਅੱਗ ਦੇ...

ਆੜ੍ਹਤੀਏ ਵੱਲੋਂ ਟਰੱਕ ਚਾਲਕ ਦਾ ਕਤਲ, ਬਣਿਆ ਦਹਿਸ਼ਤ ਦਾ ਮਾਹੌਲ

ਪੱਟੀ (ਰਿੰਪਲ ਗੋਲ੍ਹਣ), 25 ਅਕਤੂਬਰ 2021 ਦਾਣਾ ਮੰਡੀ ਸਭਰਾ ਵਿਖੇ ਆਪਣੇ ਟਰੱਕ ਤੇ ਝੋਨੇ ਦੀ ਲਦਾਈ ਕਰਨ ਆਏ ਬਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਰਣਜੀਤ...

ਸਕਾਲਰਸ਼ਿਪ ਮਾਮਲੇ ਨੂੰ ਲੈ ਕੇ ਮੁੱਖਮੰਤਰੀ ਚੰਨੀ ਵੱਲੋਂ ਪ੍ਰਾਈਵੇਟ ਕਾਲਜਾਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਬੈਠਕ

ਚੰਡੀਗੜ੍ਹ (ਸਕਾਈ ਨਿਊਜ਼ ਬਿਊਰੋ), 25 ਅਕਤੂਬਰ 2021 ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਜ਼ੀਫੇ ਦੇ ਮੁੱਦੇ ਨੂੰ ਲੈ ਕੇ ਅੱਜ ਪੰਜਾਬ ਭਵਨ ਵਿਖੇ ਪ੍ਰਾਈਵੇਟ...

More Articles Like This