ਜਲੰਧਰ (ਮਨਜੋਤ ਸਿੰਘ ), 21 ਅਗਸਤ 2021
ਜਲੰਧਰ ਵਿਖੇ ਪੁਲਿਸ ਚੌਕੀ ਵਿੱਚ ਇੱਕ ਔਰਤ ਨੂੰ ਪੁਲਿਸ ਅਧਿਕਾਰੀ ਵੱਲੋਂ ਉਲਟੇ ਹੱਥ ਨਾਲ ਕੁੱਟਿਆ । ਇਸ ਦੀ ਇੱਕ ਵੀਡਿਓ ਵੀ ਸਾਹਮਣੇ ਆਈ ਹੈ ।ਦਰਅਸਲ ਬਸ ਸਟੈਂਡ ਤੋਂ ਦੇਰ ਰਾਤ ਇਸ ਔਰਤ ਨੂੰ ਪਰਸ ਚੋਰੀ ਕਰਨ ਦੇ ਦੋਸ਼ ਵਿੱਚ ਕੁਝ ਔਰਤਾਂ ਨੇ ਫੜ੍ਹਿਆ ਸੀ ।ਜਿਸ ਨੂੰ ਬਾਅਦ ਵਿੱਚ ਪੁਲਿਸ ਦੇ ਹਵਾਲਾ ਕਰ ਦਿੱਤਾ ।ਥਾਣੇ ਵਿੱਚ ਔਰਤ ਤੋਂ ਪੁਛਗਿੱਛ ਕੀਤੀ ਗਈ ਤਾਂ ਉਹ ਮੁਕਰਦੀ ਰਹੀ ।ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪੁਲਿਸ ਅਧਿਕਾਰੀ ਨੇ ਉਸ ਨੂੰ ਕੁਟਣਾ ਸ਼ੁਰੂ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ:2 ਸਾਲ ਦੇ ਸੁੰਦਰੀਕਰਨ ਤੋਂ ਬਾਅਦ 28 ਅਗਸਤ ਨੂੰ ਦੁਬਾਰਾ ਖੋਲ੍ਹਿਆ…
ਹਾਲਾਂ ਕਿ ਮੌਕੇ ‘ਤੇ ਮੌਜੂਦ ਲੇਡੀ ਕਰਮਚਾਰੀ ਨੇ ਉਸ ਨੂੰ ਤੁਰੰਤ ਹਟਾਇਆ। ਥਾਣੇ ਅੰਦਰ ਹੀ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ।ਇਸ ਦੌਰਾਨ ਔਰਤ ਰੋਂਦੀ ਰਹੀ। ਬਸ ਸਟੈਂਡ ਪਹੁੰਚੀ ਔਰਤ ਨੇ ਦੱਸਿਆ ਕਿ ਕੁਝ ਔਰਤਾਂ ਉਸ ਦੇ ਪਿੱਛਾ ਕਰ ਰਹੀਆਂ ਸਨ ।ਜਿਹਨਾਂ ਵਿਚੋਂ ਇੱਕ ਨੇ ਉਸ ਦੇ ਪਰਸ ਤੋਂ ਰੁਪਏ ਕੱਢ ਲਏ ਅਤੇ ਦੂਜੀ ਔਰਤ ਨੂੰ ਫੜਾ ਦਿੱਤੇ। ਉਹ ਰੁਪਏ ਲੈ ਕੇ ਉਥੋਂ ਭੱਜ ਗਈ। ਜਦ ਉਸ ਨੇ ਦੇਖਿਆ ਕਿ ਪਰਸ ਵਿਚ ਰੁਪਏ ਨਹੀਂ ਹਨ ਤਾਂ ਰੌਲਾ ਪਾ ਦਿੱਤਾ l
ਇਹ ਖ਼ਬਰ ਵੀ ਪੜ੍ਹੋ: ਨਸ਼ੇ ਤੇ ਹਥਿਆਰਾਂ ਦੀ ਸਮਗਲਿੰਗ ਰੋਕਣ ਲਈ ਕੇਂਦਰ ਸਰਕਾਰ ਸਰਹੱਦੀ ਪੱਟੀ…
ਮੌਜੂਦ ਲੋਕਾਂ ਨੇ ਇਨ੍ਹਾਂ ਔਰਤਾਂ ਨੂੰ ਫੜ ਲਿਆ ਜਿਸ ਤੋਂ ਬਾਅਦ ਪੁਲਿਸ ਬੁਲਾਈ ਗਈ। ਪੁਲਿਸ ਨੇ ਉਨ੍ਹਾਂ ਹਿਰਾਸਤ ਵਿਚ ਲੈ ਲਿਆ ਅਤੇ ਪੁਛਗਿੱਛ ਕੀਤੀ ਜਾ ਰਹੀ ਹੈ। ਜਦ ਪੁਲਿਸ ਨੇ ਪੁਛਗਿੱਛ ਸ਼ੁਰੂ ਕੀਤੀ ਤਾਂ ਔਰਤ ਰੋਣ ਲੱਗੀ। ਫੜ੍ਹੀ ਗਈ ਔਰਤ ਕਹਿਣ ਲੱਗੀ ਕਿ ਉਨ੍ਹਾਂ ‘ਤੇ ਝੂਠਾ ਦੋਸ਼ ਲਾਇਆ ਜਾ ਰਿਹਾ ਹੈ। ਉਸ ਨੇ ਪੈਸੇ ਨਹੀਂ ਕੱਢੇ। ਉਹ ਜ਼ੋਰ ਜ਼ੋਰ ਨਾਲ ਚੀਕਦੀ ਹੋਈ ਔਰਤ ਨੂੰ ਬੁਰਾ ਭਲਾ ਕਹਿਣ ਲੱਗੀ। ਮਹਿਲਾ ਦੇ ਨਾਲ ਬੱਚਾ ਵੀ ਸੀ, ਮੁਲਜ਼ਮ ਮਹਿਲਾਵਾਂ ਉਸ ਦੇ ਲਈ ਬੁਰਾ ਭਲਾ ਕਹਿਣ ਲੱਗੀਆਂ।
ਇਹ ਖ਼ਬਰ ਵੀ ਪੜ੍ਹੋ: ਸੰਗਰੂਰ ਜ਼ਿਲ੍ਹੇ ਦੇ ਇਸ ਆਸ਼ਰਮ ਦੇ ਸੰਚਾਲਕ ਨੇ ਸੰਯੁਕਤ ਮੋਰਚੇ ਕਿਸਾਨ…
ਏਡੀਸੀਪੀ ਹਰਵਿੰਦਰ ਸਿੰਘ ਡਾਲੀ ਨੇ ਕਿਹਾ ਕਿ ਇਹ ਵੀਡੀਓ ਅਜੇ ਉਨ੍ਹਾਂ ਦੇ ਕੋਲ ਨਹੀਂ ਆਈ ਹੈ ਪਰ ਜੋ ਵੀ ਇਸ ਵੀਡੀਓ ਵਿੱਚ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਬੱਸ ਸਟੈਂਡ ਚੌਕੀ ਇੰਚਾਰਜ ਨੂੰ ਸਖਤ ਆਦੇਸ਼ ਦਿੱਤੇ ਗਏ ਹਨ, ਐਸਆਈ ਨੂੰ ਪਤਾ ਲਗਾਇਆ ਜਾਵੇ ਅਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੁਣ ਤੱਕ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਵੀਡੀਓ ਜਲੰਧਰ ਦੀ ਹੈ ਜਾਂ ਕਿਤੇ ਬਾਹਰ ਦੀ।