ਤਲਵੰਡੀ ਸਾਬੋ (ਹਰਮਿੰਦਰ ਸਿੰਘ ਅਵਿਨਾਸ਼),29 ਮਾਰਚ
ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਾਹੀਨੰਗਲ ਵਿਖੇ ਰਜਵਾਹੇ ਵਿੱਚੋ ਨੰਗਨ ਹਾਲਤ ਵਿੱਚ ਅੋਰਤ ਦੀ ਲਾਸ਼ ਮਿਲਣ ਨਾਲ ਪਿੰਡ ਵਿੱਚ ਸਨਸਨੀ ਫੈਲ ਗਈ,ਤਲਵੰਡੀ ਸਾਬੋ ਪੁਲਸ ਨੇ ਲਾਸ਼ ਨੂੰ ਸਹਾਰਾ ਕਲੱਬ ਰਾਹੀ ਰਜਵਾਹੇ ਵਿੱਚੋ ਕੱਢ ਸਨਾਖਤ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈl
ਜਾਣਕਾਰੀ ਅਨੁਸਾਰ ਸਹਾਰਾ ਕਲੱਬ ਤਲਵੰਡੀ ਸਾਬੋ ਨੂੰ ਫੋਨ ਰਾਹੀ ਜਾਣਕਾਰੀ ਮਿਲੀ ਸੀ ਕਿ ਪਿੰਡ ਮਾਹੀਨੰਗਲ ਵਿਖੇ ਅਣਪਛਾਤੀ ਅੋਰਤ ਦੀ ਨੰਗਨ ਹਾਲਤ ਵਿੱਚ ਲਾਸ਼ ਰਾਜਵਾਹੇ ਵਿੱਚ ਪਈ ਹੈ l
ਜਿਸ ‘ਤੇ ਸਹਾਰਾ ਕਲੱਬ ਨੇ ਤਲਵੰਡੀ ਸਾਬੋ ਪੁਲਸ ਨੂੰ ਜਾਣਕਾਰੀ ਦੇ ਕੇ ਪੁਲਸ ਦੀ ਹਜਾਰੀ ਵਿੱਚ ਲਾਂਸ ਨੂੰ ਰਜਵਾਹੇ ਵਿੱਚੋ ਕੱਢ ਲਿਆ ਹੈ l ਤਲਵੰਡੀ ਸਾਬੋ ਪੁਲਸ ਨੇ ਲਾਸ਼ ਨੂੰ ਸਨਾਖਤ ਲਈ ਤਲਵੰਡੀ ਸਾਬੋ ਦੇ ਸਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਡੈਡ ਹਾਉਸ ਵਿੱਚ ਭੇਜ ਕੇ ਜਾਂਚ ਸੁਰੂ ਕਰ ਦਿੱਤੀ ਹੈ l
ਸਹਾਰਾ ਕਲੱਬ ਦੇ ਵਰਕਰਾਂ ਨੇ ਦੱਸਿਆਂ ਕਿ ਡੈਡ ਬਾਡੀ ਕਿਸੇ ਔਰਤ ਦੀ ਹੈ, ਜੋ ਕਿ ਨੰਗਨ ਹਾਲਤ ਵਿੱਚ ਸੀ ਤੇ ਔਰਤ ਦੀ ਉਮਰ 30 ਤੋ 35 ਸਾਲ ਤੱਕ ਲੱਗ ਰਹੀ ਹੈ।