ਭਵਾਨੀਗੜ੍ਹ (ਰਸ਼ਪਿੰਦਰ ਸਿੰਘ), 8 ਮਾਰਚ 2022
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਅੱਜ ਭਵਾਨੀਗੜ੍ਹ ਚ ਔਰਤ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਦੇਸ਼ ਭਰ ਦੇ ਵਿੱਚ ਔਰਤ ਨੂੰ ਇਕ ਵੱਡਾ ਦਰਜਾ ਦਿੱਤਾ ਗਿਆ ਹੈ l
ਔਰਤ ਦੇ ਮਾਣ ਸਤਿਕਾਰ ਲਈ ਔਰਤ ਦਿਵਸ ਨੂੰ ਦੇਸ਼ ਭਰ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਦੱਸਿਆ ਕਿ ਔਰਤ ਨੂੰ ਪੂਰਾ ਹੱਕ ਮਿਲਣਾ ਚਾਹੀਦਾ ਹੈ l
ਸਮਾਜ ਵਿੱਚ ਵੀ ਅਤੇ ਘਰ ਵਿੱਚ ਚ ਵੀ ਸਾਡੇ ਦੇਸ਼ ਨੂੰ ਚਲਾਉਣ ਦੇ ਵਿਚ ਜਿੱਥੇ ਹਰ ਵਿਅਕਤੀ ਦਾ ਫਰਜ਼ ਹੈ l ਉੱਥੇ ਹੀ ਔਰਤਾਂ ਵੱਲੋਂ ਵੀ ਬਰਾਬਰ ਆਪਣਾ ਫ਼ਰਜ਼ ਅਦਾ ਕੀਤਾ ਜਾਂਦਾ ਹੈ ।
ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਔਰਤਾਂ ਵੱਲੋਂ ਵੱਖ ਵੱਖ ਅਹੁਦਿਆਂ ਤੇ ਆਪਣਾ ਫ਼ਰਜ਼ ਨਿਭਾਇਆ ਜਾ ਰਿਹਾ ਹੈ ਅਤੇ ਔਰਤ ਨੂੰ ਪੂਰਾ ਹੱਕ ਹੈ ਅਤੇ ਔਰਤ ਤੋਂ ਬਗੈਰ ਇਸ ਦੇਸ਼ ਨੂੰ ਚਲਾਉਣਾ ਵੀ ਬੜਾ ਮੁਸ਼ਕਿਲ ਹੈ ।
ਜਿੱਥੇ ਔਰਤਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾਂਦਾ ਹੈ l ਉੱਥੇ ਹੀ ਔਰਤਾਂ ਦੇ ਵੱਲੋਂ ਕਿਸਾਨੀ ਸੰਘਰਸ਼ ਵਿਚ ਵੀ ਬੜਾ ਵੱਡਾ ਯੋਗਦਾਨ ਅਦਾ ਕੀਤਾ ਗਿਆ ਅਤੇ ਇਸ ਅੰਦੋਲਨ ਨੂੰ ਜਿੱਤ ਕੇ ਇੱਕ ਵੱਡੀ ਪ੍ਰਾਪਤੀ ਵੀ ਕੀਤੀ ਗਈ ।