ਗੁਰਦਾਸਪੁਰ (ਬਿਊਰੋ ਰਿਪੋਰਟ), 17 ਜੂਨ 2022
ਕਹਿੰਦੇ ਹਨ ਬਿਨ ਭਾਗਾਂ ਸੇਵਾ ਨਹੀਂ ਨਸੀਬ ਹੁੰਦੀ ਸੇਵਾ ਉਹ ਹੀ ਕਰ ਸਕਦਾ ਹੈ ਜਿਸਨੂੰ ਵਾਹਿਗੁਰੂ ਦਾ ਹੁਕਮ ਹੋਵੇ,,, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ 25 ਸਾਲਾਂ ਨੌਜਵਾਨ ਜਿਸਦੇ ਮਾਂ ਬਾਪ 4 ਸਾਲ ਦੀ ਉਮਰ ਵਿੱਚ ਹੀ ਉਸਦਾ ਸਾਥ ਛੱਡ ਵਾਹਿਗੁਰੂ ਕੋਲ ਚਲੇ ਜਾਂਦੇ ਹਨ ਅਤੇ ਇਹ ਨੌਜਵਾਨ ਵੀ ਛੋਟੀ ਉਮਰ ਵਿੱਚ ਹੀ ਗੁਰੂ ਘਰ ਨਾਲ ਜੁੜ ਜਾਂਦਾ ਹੈ ਅਤੇ ਸੇਵਾ ਕਰਨੀ ਸ਼ੁਰੂ ਕਰ ਦਿੰਦਾ ਹੈ l
ਜਿਸ ਤੋਂ ਬਾਅਦ ਲਗਾਤਾਰ ਇਸ ਵਲੋਂ ਛੋਟੀ ਉਮਰ ਵਿੱਚ ਹੀ ਲੋਕ ਭਲਾਈ ਦੇ ਕੰਮ ਕਰਨੇ ਸ਼ੁਰੂ ਕੀਤੇ ਜਾਂਦੇ ਹਨ ਅਤੇ ਹੁਣ ਆਪਣੇ ਪਿੰਡ ਵਿੱਚ ਇੱਕ ਫਤਿਹ ਟ੍ਰਸ੍ਟ ਦੇ ਨਾਮ ਉੱਤੇ ਇੱਕ ਅਨਾਥ ਆਸ਼ਰਮ ਬਣਾ ਰਿਹਾ ਹੈ ਤਾਂਕਿ ਉਹਨਾਂ ਬਜ਼ੁਰਗਾਂ ਦੀ ਸੇਵਾ ਕਰ ਸਕੇ ਜਿਹਨਾਂ ਦਾ ਇਸ ਦੁਨੀਆਂ ਉੱਤੇ ਕੋਈ ਨਹੀਂ ਹੈ |
ਜਗਰੂਪ ਨੇ ਦੱਸਿਆ ਕਿ ਉਸਦੇ ਮਾਂ ਬਾਪ ਉਸਨੂੰ 4 ਸਾਲ ਦੀ ਉਮਰ ਵਿੱਚ ਛੱਡ ਵਾਹਿਗੁਰੂ ਕੋਲ ਚਲੇ ਗਏ ਸੀ ਅਤੇ ਉਹਨਾਂ ਦੀ ਸੇਵਾ ਕਰਨ ਦਾ ਮੀਨੂੰ ਮੌਕਾ ਨਹੀਂ ਮਿਲਿਆ ਜਿਸ ਕਰਕੇ ਇੰਜ ਹੁਣ ਉਹਨਾਂ ਬਜ਼ੁਰਗਾਂ ਦੀ ਸੇਵਾ ਇੱਥੇ ਕਰੇਗਾ ਜਿਹਨਾਂ ਦਾ ਕੋਈ ਸਹਾਰਾ ਨਹੀਂ | ਉਸਨੇ ਦੱਸਿਆ ਕਿ ਛੋਟੀ ਉਮਰ ਵਿੱਚ ਹੀ ਉਸਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਉਸ ਵਲੋਂ ਆਪਣੇ ਪਿੰਡ ਵਿੱਚ ਹੀ ਇਕ ਅਨਾਥ ਆਸ਼ਰਮ ਬਣਾਇਆ ਜਾ ਰਿਹਾ ਹੈ l
ਜਿਸਨੂੰ ਆਪ ਸਭ ਦੇ ਸਾਥ ਦੀ ਲੋੜ ਹੈ | ਉਸਨੇ ਕਿਹਾ ਕਿ ਸਾਡੀ ਟ੍ਰਸ੍ਟ ਦਾ ਇੱਕ ਅਹਿਮ ਰੋਲ ਹੋਵੇਗਾ ਜੋ ਗੁਜਰਾਂ ਨੇ ਆਪਣੇ ਕੋਲ ਬੰਧੀ ਬਣਾਕੇ ਰੱਖੇ ਹੋਏ ਹਨ ਉਹਨਾਂ ਨੂੰ ਛਡਾ ਕੇ ਉਹਨਾਂ ਦੇ ਘਰ ਤੱਕ ਛੱਡ ਕੇ ਆਉਣਾ ਜੇਕਰ ਕਿਸੇ ਦੇ ਘਰ ਦਾ ਨਹੀਂ ਪਤਾ ਲੱਗਦਾ ਤਾਂ ਉਹ ਇਸ ਆਸ਼ਰਮ ਵਿੱਚ ਹੀ ਰਹੇਗਾ | ਉਹਨਾਂ ਕਿਹਾ ਸਾਡੇ ਪਿੰਡ ਦੇ ਲੋਕ ਸਾਡੇ ਇਸ ਕੰਮ ਦਾ ਵਿਰੋਧ ਕਰਦੇ ਹਨ ਅਤੇ ਕਹਿੰਦੇ ਹਨ ਅਸੀਂ ਪਿੰਡ ਵਿੱਚ ਅਨਾਥ ਆਸ਼ਰਮ ਨਹੀਂ ਬਣਾਉਣ ਦੇਣਾ ਪਰ ਵਾਹਿਗੁਰੂ ਦੀ ਮਰਜੀ ਅੱਗੇ ਉਹਨਾਂ ਦਾ ਵੀ ਜੋਰ ਨਹੀਂ ਚੱਲਿਆ |
ਪਤਨੀ ਦੇ ਕਿਹਾ ਕਿ ਉਹ ਕਿਸਮਤ ਵਾਲੀ ਹੈ ਉਸਨੂੰ ਜਗਰੂਪ ਵਰਗਾ ਪਤੀ ਮਿਲਿਆ ਅਤੇ ਉਸਦਾ ਵੀ ਉਸਨੂੰ ਪੁਰਾ ਸਾਥ ਹੈ ਕਦੇ ਵੀ ਆਪਣੇ ਪਤੀ ਦਾ ਹੌਂਸਲਾ ਨਹੀਂ ਟੁੱਟਣ ਦਿੰਦੀ |
ਟਰੱਸਟ ਨੌਜਵਾਨ ਨੇ ਕਿਹਾ ਕਿ ਜਗਰੂਪ ਵੀਰ ਦੇ ਨਾਲ ਜੁੜਿਆ 4 ਸਾਲ ਹੋ ਗਏ ਹਨ ਵੀਰ ਨੇ ਕਦੇ ਵੀ ਗਲਤ ਨਹੀਂ ਕੀਤਾ ਅਤੇ ਹਮੇਸ਼ਾ ਸੱਚ ਦੇ ਰਾਹ ਉੱਤੇ ਚੱਲਣ ਲਈ ਹੀ ਪ੍ਰੇਰਿਤ ਕੀਤਾ ਹੈ |