ਤਰਨਤਾਰਨ (ਕੁਲਦੀਪ ਸਿੰਘ), 27 ਫਰਵਰੀ 2022
ਤਰਨਤਾਰਨ ਦੇ ਨਜ਼ਦੀਕ ਪੈਂਦੇ ਪਿੰਡ ਬਾਗੜੀਆਂ ਵਿਖੇ ਕਲਯੁੱਗੀ ਪੁੱਤ ਵਲੋਂ ਆਪਣੀ ਮਾਂ ਅਤੇ ਭੈਣ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਉਕਤ ਵਿਅਕਤੀ ਦੇ ਕੁੱਟਮਾਰ ਕਰਨ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਪਾਈ ਗਈ ਹੈ l
ਗੱਲਬਾਤ ਕਰਦਿਆਂ ਪੀੜਤ ਔਰਤਾਂ ਨੇ ਦੱਸਿਆ ਕਿ ਉਸਦਾ ਲੜਕਾ ਜਿਸ ਨੂੰ ਉਹਨਾਂ ਦੇ ਪਤੀ ਜੋ ਪੰਜਾਬ ਪੁਲਿਸ ਵਿੱਚ ਕੰਮ ਕਰਦਾ ਹੈ ਅਤੇ ਉਸਦੀ ਡਿਉਟੀ ਜਿਲ੍ਹੇ ਤੋਂ ਬਾਹਰ ਹੈ ਨੇ ਆਪਣੀ ਜਾਇਦਾਦ ਤੋਂ ਬੇਦਖਲ ਕੀਤਾ ਹੋਇਆ lਇਸੇ ਰੰਜਿਸ਼ ਕਰਕੇ ਉਹ ਕਿਸੇ ਨਾ ਕਿਸੇ ਬਹਾਨੇ ਓਹਨਾ ਨਾਲ ਲੜਦਾ ਰਹਿੰਦਾ ਹੈ ਅਤੇ ਕੁੱਟਮਾਰ ਕਰਦਾ ਹੈ l
ਪੀੜਤ ਔਰਤ ਨੇ ਦੱਸਿਆ ਕਿ ਉਹ ਦਿਲ ਦੀ ਮਰੀਜ਼ ਹੈ l ਜਿਸ ਕਰਕੇ ਉਸਨੇ ਆਪਣੀ ਲੜਕੀ ਨੂੰ ਸੇਵਾ ਲਈ ਆਪਣੇ ਕੋਲ ਰੱਖਿਆ ਹੋਇਆ ਹੈ, ਜੋ ਮੇਰੀ ਦੇਖਭਾਲ ਕਰਦੀ ਹੈ l ਉਹਨਾਂ ਇਸ ਸ਼ਿਕਾਇਤ ਥਾਣਾ ਸਦਰ ਕੀਤੀ ਪਰ ਪੁਲੀਸ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ l
ਆਪਣੇ ਭਰਾ ਦੀ ਕਰਤੂਤ ਦੱਸਦੇ ਹੋਏ ਅਤੇ ਕੁੱਟਮਾਰ ਦੌਰਾਨ ਉਸਦੇ ਵਾਲਾ ਤੋਂ ਘਰੀਸਦੇ ਟੁੱਟੇ ਵਾਲਾ ਨੂੰ ਵਿਖੋਉਂਦੇ ਅਤੇ ਰੋਂਦਿਆਂ ਦਸਿਆ ਕਿ ਉਸਦਾ ਭਰਾ ਬਹੁਤ ਬੇਰਹਿਮ ਹੈ l ਉਹ ਨਹੀਂ ਚਾਹੁੰਦੇ ਕਿ ਮੈਂ ਇਥੇ ਰਿਹਾ, ਉਸਨੇ ਨੇ ਕਿਹਾ ਕਿ ਉਸਦੀ ਮਾਂ ਹਾਰਟ ਦੀ ਮਰੀਜ਼ ਹੈ l
ਜਿਸ ਕਾਰਨ ਆਪਣੀ ਮਾਂ ਦੀ ਸੇਵਾ ਲਈ ਉਹ ਇਸ ਘਰ ਵਿੱਚ ਰਹਿ ਰਹੀ ਹੈ l ਉਕਤ ਔਰਤਾਂ ਨੇ ਮੰਗ ਕੀਤੀ ਹੈ ਕਿ ਉਸਦੇ ਲੜਕੇ(ਭਰਾ )ਨੂੰ ਘਰੋਂ ਕੱਢਿਆ ਜਾਵੇ ਅਤੇ ਉਸ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ l
ਉਧਰ ਜਦੋ ਇਸ ਬਾਰੇ ਉਸਦੇ ਲੜਕੇ ਦਾ ਪੱਖ ਜਾਨਣ ਲਈ ਰਾਬਤਾ ਕਾਇਮ ਕੀਤਾ ਤਾਂ ਉਹ ਟਾਲ ਮਟੋਲ ਕਰਦਾ ਰਿਹਾ ਅਤੇ ਕੈਮਰੇ ਸਾਹਮਣੇ ਨਹੀਂ ਆਇਆ l
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਕਿਹਾ ਕਿ ਉਸਨੂੰ ਬਲਜੀਤ ਕੌਰ ਵਲੋਂ ਆਪਣੇ ਲੜਕੇ ਦੇ ਖ਼ਿਲਾਫ਼ ਕੁੱਟਮਾਰ ਦੀ ਸ਼ਿਕਾਇਤ ਮਿਲੀ ਹੈ ਅਤੇ ਲੜਕੇ ਨੂੰ ਥਾਣੇ ਬੁਲਾਇਆ ਸੀ ਪਰ ਓਹ ਨਹੀਂ ਆਇਆ ਹੁਣ ਪੁਲਿਸ ਉਸਨੂੰ ਫੜਨ ਲਈ ਸ਼ਾਪੇਮਾਰੀ ਕਰ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ l