ਭਿੱਖੀਵਿੰਡ ਦੇ ਇੱਕ ਰੈਸਟੋਰੈਂਟ ‘ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ

Must Read

ਬੱਸ ਸਟੈਂਡ ਕੰਡਕਟਰਾਂ ਨੇ ਕੁੱਟਿਆ ਪੁਲਿਸ ਮੁਲਾਜ਼ਮ, ਵੇਖੋ ਮੌਕੇ ਦੀਆਂ ਤਸਵੀਰਾਂ

ਫਿਰੋਜ਼ਪੁਰ ( ਸੁਖਚੈਨ ਸਿੰਘ), 4 ਜੂਨ 2023 ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਤੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ...

ਪੁੱਤ ਦੀ ਮੌਤ ਦੇ ਸਾਲ ਬਾਅਦ ਫਿਰ ਭਾਵੁਕ ਹੋਈ ਮਾਂ ਚਰਨ ਕੌਰ ,ਪੜ੍ਹੋ ਕਿਵੇਂ ਸਰਕਾਰ ਨੂੰ ਪਾਈਆਂ ਲਾਹਨਤਾਂ

ਮਾਨਸਾ( ਭੀਸ਼ਮ ਗੋਇਲ), 4 ਜੂਨ 2023 ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਪਰਿਵਾਰ ਲਗਾਤਾਰ ਇਨਸਾਫ਼...

PM ਮੋਦੀ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਕੀਤੀ ਉੱਚ ਪੱਧਰੀ ਮੀਟਿੰਗ, ਹੁਣ ਕਰਨਗੇ ਘਟਨਾ ਸਥਾਨ ਦਾ ਦੌਰਾ

ਦਿੱਲੀ (ਬਿਊਰੋ ਰਿਪੋਰਟ), 3 ਜੂਨ 2023 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (3 ਜੂਨ) ਓਡੀਸ਼ਾ ਵਿੱਚ ਬਾਲਾਸੋਰ ਰੇਲ ਹਾਦਸੇ ਸਬੰਧੀ...

ਤਰਨਤਾਰਨ (ਰਿੰਪਲ ਗੋਲ੍ਹਣ), 20 ਅਪ੍ਰੈਲ 2022

ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਵਿਖੇ ਇਕ ਰੈਸਟੋਰੈਂਟ ਚ ਨੌਜਵਾਨ ਦੀ ਭੇਦਭਰੇ ਹਾਲਾਤਾਂ ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ l

ਪ੍ਰਾਪਤ ਜਾਣਕਾਰੀ ਅਨੁਸਾਰ ਭਿੱਖੀਵਿੰਡ ਤੇ ਖਾਲੜਾ ਰੋਡ ਤੇ ਸਹਿਗਲ ਰੈਸਟੋਰੈਂਟ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਦਲਜੀਤ ਸਿੰਘ ਉਰਫ ਜੀਤਾ ਵਾਸੀ ਪਿੰਡ ਫਰੰਦੀਪੁਰ ਜੋ ਕਿ ਅੱਠ ਨੌਂ ਸਾਲ ਤੋਂ ਇਸ ਰੈਸਟੋਰੈਂਟ ਵਿੱਚ ਕੰਮ ਕਰਦਾ ਆ ਰਿਹਾ ਸੀ ਤਾਂ ਬੀਤੀ ਦੇਰ ਰਾਤ ਉਸ ਦੀ ਲਾਸ਼ ਰੈਸਟੋਰੈਂਟ ਦੇ ਛੱਤ ਉੱਪਰ ਬਣੇ ਬਾਥਰੂਮ ਵਿਚ ਇਕ ਟੂਟੀ ਨਾਲ ਲਮਕਦੀ ਮਿਲੀ l

ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ l

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਨੌਜਵਾਨ ਦੀ ਹੋਈ ਮੌਤ ਪਿੱਛੇ ਕੀ ਕਾਰਨ ਹਨ l ਇਨ੍ਹਾਂ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਉੱਥੇ ਹੀ ਰੈਸਟੋਰੈਂਟ ਦੇ ਮਾਲਕ ਅਸ਼ਵਨੀ ਸਹਿਗਲ ਦਾ ਵੀ ਇਹ ਕਹਿਣਾ ਹੈ ਕਿ ਦਲਜੀਤ ਸਿੰਘ ਸ਼ਾਮ ਪੰਜ ਵਜੇ ਸਫਾਈ ਕਰਨ ਦੇ ਬਹਾਨੇ ਰੈਸਟੋਰੈਂਟ ਤੋਂ ਉਪਰ ਗਿਆ ਸੀ l

ਪਰ ਮੁੜ ਕੇ ਥੱਲੇ ਵਾਪਸ ਨਹੀਂ ਆਇਆ l ਜਿਸ ਤੋਂ ਬਾਅਦ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਕਾਫ਼ੀ ਭਾਲ ਤੋਂ ਬਾਅਦ ਸਾਨੂੰ ਇਹ ਪਤਾ ਚੱਲਿਆ ਕਿ ਇਹ ਨੌਜਵਾਨ ਬਾਥਰੂਮ ਵਿਚ ਹੈ l ਜਦ ਅਸੀਂ ਕੁੰਡੀ ਤੋੜ ਕੇ ਵੇਖਿਆ ਤਾਂ ਦਲਜੀਤ ਸਿੰਘ ਉਰਫ ਜੀਤਾ ਦੀ ਲਾਸ਼ ਇਕ ਟੂਟੀ ਨਾਲ ਲਮਕ ਰਹੀ ਸੀ l

ਉੱਥੇ ਮੌਕੇ ਤੇ ਪਹੁੰਚੇ ਦਲਜੀਤ ਸਿੰਘ ਉਰਫ ਜੀਤਾ ਦੇ ਭਰਾ ਰਣਜੀਤ ਸਿੰਘ  ਨੇ ਵੀ ਦੱਸਿਆ ਹੈ ਕਿ ਉਨ੍ਹਾਂ ਨੂੰ ਕੋਈ ਪਤਾ ਨਹੀਂ ਕੀ ਕਾਰਨ ਬਣਿਆ ਹੈ ਅਤੇ ਨਾ ਹੀ ਦਲਜੀਤ ਸਿੰਘ ਉਰਫ਼ ਜੀਤੇ ਦਾ ਕਿਸੇ ਨਾਲ ਕੋਈ ਝਗੜਾ ਸੀ l ਫਿਲਹਾਲ ਪੁਲਸ ਦੀ ਛਾਣਬੀਣ ਤੋਂ ਬਾਅਦ ਹੀ ਇਹ ਪਤਾ ਚੱਲ ਸਕਦਾ ਹੈ ਕਿ ਇਸ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ ਜਾਂ ਕਿਸੇ ਨੇ ਇਸ ਦਾ ਕਤਲ ਕੀਤਾ ਹੈ l

ਉਧਰ ਜਦ ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਐੱਸ ਐੱਚ ਓ ਜਸਵੰਤ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦਲਜੀਤ ਸਿੰਘ ਉਰਫ਼ ਜੀਤੇ ਦੀ ਲਾਸ਼ ਨੂੰ ਉਨ੍ਹਾਂ ਵੱਲੋਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਪੱਟੀ ਭੇਜ ਦਿੱਤਾ ਹੈ ਅਤੇ ਇਸ ਦੀ ਮੌਤ ਦੇ ਪਿੱਛੇ ਕੀ ਕਾਰਨ ਹੈ ਇਸ ਦੀ ਛਾਣਬੀਣ ਕੀਤੀ ਜਾ ਰਹੀ ਹੈ l

LEAVE A REPLY

Please enter your comment!
Please enter your name here

Latest News

ਬੱਸ ਸਟੈਂਡ ਕੰਡਕਟਰਾਂ ਨੇ ਕੁੱਟਿਆ ਪੁਲਿਸ ਮੁਲਾਜ਼ਮ, ਵੇਖੋ ਮੌਕੇ ਦੀਆਂ ਤਸਵੀਰਾਂ

ਫਿਰੋਜ਼ਪੁਰ ( ਸੁਖਚੈਨ ਸਿੰਘ), 4 ਜੂਨ 2023 ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਤੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ...

ਪੁੱਤ ਦੀ ਮੌਤ ਦੇ ਸਾਲ ਬਾਅਦ ਫਿਰ ਭਾਵੁਕ ਹੋਈ ਮਾਂ ਚਰਨ ਕੌਰ ,ਪੜ੍ਹੋ ਕਿਵੇਂ ਸਰਕਾਰ ਨੂੰ ਪਾਈਆਂ ਲਾਹਨਤਾਂ

ਮਾਨਸਾ( ਭੀਸ਼ਮ ਗੋਇਲ), 4 ਜੂਨ 2023 ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ,...

PM ਮੋਦੀ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਕੀਤੀ ਉੱਚ ਪੱਧਰੀ ਮੀਟਿੰਗ, ਹੁਣ ਕਰਨਗੇ ਘਟਨਾ ਸਥਾਨ ਦਾ ਦੌਰਾ

ਦਿੱਲੀ (ਬਿਊਰੋ ਰਿਪੋਰਟ), 3 ਜੂਨ 2023 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (3 ਜੂਨ) ਓਡੀਸ਼ਾ ਵਿੱਚ ਬਾਲਾਸੋਰ ਰੇਲ ਹਾਦਸੇ ਸਬੰਧੀ ਸਥਿਤੀ ਦਾ ਜਾਇਜ਼ਾ ਲੈਣ ਲਈ...

ਟ੍ਰੈਫਿਕ ਪੁਲਿਸ ਨੇ ਕੱਟਿਆ ਚਲਾਨ ਤਾਂ ਨਿਹੰਗ ਸਿੰਘ ਹੋ ਗਏ ਤੱਤੇ, ਸੜਕ ‘ਤੇ ਪਾਤਾ ਗਾਹ , ਸਾਡੇ ਨਾਲ ਹੋਇਆ ਧੱਕਾ “

ਗੁਰਦਾਸਪੁਰ ( ਰਾਜੇਸ਼ ਅਲੂਣਾ), 3 ਜੂਨ 2023 ਮਾਮਲਾ ਬਟਾਲਾ ਤੋਂ ਦੇਰ ਰਾਤ ਉਸ ਵੇਲੇ ਸਾਹਮਣੇ ਆਇਆ ਜਦੋ ਬਟਾਲਾ ਟਰੈਫਿਕ ਪੁਲਿਸ ਵਲੋਂ ਮਿਸ਼ਨ ਬਲੁ ਸਟਾਰ ਨੂੰ...

ਬਜ਼ੁਰਗ ਜੋੜੇ ਨੂੰ ਬੰਦੀ ਬਣਾ ਕੇ ਪਹਿਲਾਂ ਕੀਤੀ ਕੁੱ++ਟ++ਮਾ+++ਰ, ਫਿਰ ਸੋਨੇ ਦੇ ਗ੍ਰਹਿਣੇ ਅਤੇ 3 ਲੱਖ ਲੈ ਕੇ ਚੋਰ ਹੋਏ ਫਰਾਰ

ਹੁਸ਼ਿਆਰਪੁਰ (ਦੀਪਕ ਅਗਨੀਹੋਤਰੀ), 3 ਜੂਨ 2023 ਸ਼ੁੱਕਰਵਾਰ ਸਵੇਰੇ 1.30 ਵਜੇ ਅਣਪਛਾਤੇ ਚੋਰਾਂ ਨੇ ਬਜ਼ੁਰਗ ਜੋੜੇ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਬੰਧਕ ਬਣਾ ਕੇ ਘਰ 'ਚ...

More Articles Like This