ਦਸੂਹਾ (ਅਮਰੀਕ ਕੁਮਾਰ),31 ਅਕਤੂਬਰ 2021
ਜ਼ਿਲ੍ਹਾਂ ਹੁਸ਼ਿਆਰਪੁਰ ਦੇ ਬਲਾਕ ਦਸੂਹੇ ਦੇ ਅਧੀਂਨ ਆਉਂਦੇ ਪਿੰਡ ਖੇੜਾ ਕੋਟਲੀ ਦੇ ਮਨਜੀਤ ਸਿੰਘ ਸਾਬੀ ਜੋ ਕਿ 5 ਸਾਲ ਪਹਿਲਾਂ 17 ਸਿੱਖ ਲਾਈ ਰੈਜੀਮੈਂਟ ਭਰਤੀ ਹੋਈ ਸੀ ।ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਸ਼ਨੀਵਾਰ ਕੰਟਰੋਲ ਰੇਖਾ ਨਾਲ ਲੱਗਦੇ ਗਸ਼ਤ ਦੌਰਾਨ ਧਮਾਕੇ ਦੀ ਲਪੇਟ ਚ ਆਉਣ ਨਾਲ ਸ਼ਹੀਦ ਹੋ ਗਏ।ਜਿਸ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ।
ਸ਼ਹੀਦ ਮਨਜੀਤ ਸਿੰਘ ਸਾਬੀ ਆਪਣੇ ਮਾਤਾ-ਪਿਤਾ ਅਤੇ ਇੱਕ ਭਰਾ ਤੇ ਚਾਰ ਭੈਣਾਂ ਛੱਡ ਗਿਆ। ਮਨਜੀਤ ਸਿੰਘ ਸਾਬੀ ਦਾ ਅੱਜ ਉਨ੍ਹਾਂ ਦਾ ਪਿੰਡ ਖੇੜਾ ਕੋਟਲੀ ਵਿਖੇ ਪਾਰਥਿਵ ਸਰੀਰ ਲਿਆਂਦਾ ਜਾਵੇਗਾ ਅਤੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।ਸ਼ਹੀਦ ਦੀ ਮ੍ਰਿਤਕ ਦੇਹ ਸ੍ਰੀਨਗਰ ਤੋਂ ਜਹਾਜ਼ ਰਾਹੀਂ ਜੰਮੂ ਵਿਖੇ ਪਹੁੰਚ ਰਹੀ ਹੈ।
ਉਸ ਦੇ ਬਾਅਦ ਸੜਕ ਆਵਾਜਾਈ ਰਾਹੀਂ ਰਾਸ਼ਟਰੀ ਰਾਜਮਾਰਗ ਜੰਮੂ ਪਠਾਨਕੋਟ ਰਾਹੀਂ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਫ਼ੌਜ ਜਵਾਨਾਂ ਦੀ ਹਾਜ਼ਰੀ ਵਿਚ ਇਕ ਗੱਡੀ ਵਿੱਚ ਪਿੰਡ ਖੇੜਾ ਕੋਟਲੀ ਦਸੂਹਾ ਵਿਖੇ ਲਿਆਂਦਾ ਜਾਵੇਗਾ।