ਜਲੰਧਰ (ਸਕਾਈ ਨਿਊਜ਼ ਪੰਜਾਬ), 25 ਮਈ 2022
ਜਲੰਧਰ ਦੇ ਕਾਦੀਆਂ ਪਿੰਡ ਵਿਖੇ ਕੱਲ੍ਹ ਦੇਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ l ਜਦ ਪਿੰਡ ਵਿੱਚ ਬਣੀ ਯੂ ਕੇ ਕਲੋਨੀ ਵਿੱਚ ਕੁਝ ਨੌਜਵਾਨ ਕਿਸੇ ਹੋਰ ਮਹਿਲਾ ਦੇ ਘਰ ਦੇ ਬਾਹਰ ਆ ਕੇ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਨਗੇ lਥੋੜ੍ਹੀ ਹੀ ਦੇਰ ਵਿਚ ਹੰਗਾਮਾ ਇੰਨਾ ਵਧ ਗਿਆ ਕਿ ਲੋਕਾਂ ਨੂੰ ਪੁਲੀਸ ਬੁਲਾਉਣੀ ਪਈ l
ਪਿੰਡ ਦੀ ਇਕ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਪਾਣੀ ਵਾਲੀ ਮੋਟਰ ਚਲਾਉਣ ਲਈ ਨਿਕਲੇ ਤਾਂ ਦੇਖਿਆ ਕਿ ਕੁਝ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਸ਼ਰਾਬ ਪੀ ਰਹੇ ਸੀ ਅਤੇ ਹੁੱਲੜਬਾਜ਼ੀ ਕਰ ਰਹੇ ਸੀ l
ਮਹਿਲਾ ਮੁਤਾਬਕ ਜਦ ਉਨ੍ਹਾਂ ਨੂੰ ਇਸ ਕੰਮ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਲਾਂਟ ਵੀ ਇੱਥੇ ਹੈ ਮਹਿਲਾ ਮੁਤਾਬਕ ਜਦ ਉਸ ਨੇ ਕਿਹਾ ਕਿ ਉਨ੍ਹਾਂ ਨੇ ਸ਼ਰਾਬ ਪੀਣੀ ਹੈ ਜਾਂ ਹੁਲੜਬਾਜ਼ੀ ਕਰਨੀ ਹੈ ਤਾਂ ਆਪਣੇ ਪਲਾਂਟ ਵਿਚ ਜਾ ਕੇ ਕਰੋ l ਇਸ ਤੋਂ ਬਾਅਦ ਇਹ ਨੌਜਵਾਨ ਲੜਾਈ ਤੇ ਉਤਰ ਆਏ ਅਤੇ ਸ਼ਰਾਬ ਭਾਰਤ ਦੀ ਹਾਲਤ ਵਿਚ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ l