ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 11 ਮਾਰਚ 2022
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਹਾਸਲ ਕਰਕੇ ਇਤਿਹਾਸ ਰੱਚਿਆ। ਜਿਸ ਤੋਂ ਬਾਅਦ ਧੂਰੀ ਤੋਂ ਪਾਰਟੀ ਉਮੀਦਵਾਰ ਅਤੇ ਸੀਐਮ ਦੇ ਅਹੁਦੇਦਾਰ ਭਗਵੰਤ ਮਾਨ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
ਉੱਥੇ ਹੀ, ਇਸ ਵਿਚਾਲੇ ਦੇਸ਼ ਦੇ ਸੰਵਿਧਾਨ ਮੁਤਾਬਿਕ ਇੱਕ ਵਿਅਕਤੀ ਲੋਕ ਸਭਾ ਅਤੇ ਵਿਧਾਨ ਸਭਾ ’ਚ ਇਕੱਠੇ ਦੋਵਾਂ ਆਹੁਦਿਆਂ ’ਤੇ ਨਹੀਂ ਰਹਿ ਸਕਦਾ ਹੈ।ਇਸ ਲਈ ਹੁਣ ਲਈ ਲੋਕ ਸਭਾ ਜਾਂ ਫਿਰ ਵਿਧਾਨ ਸਭਾ ’ਚੋਂ ਇਕ ਸੀਟ ਚੁਣੀ ਜਾ ਸਕਦੀ ਹੈ। ਜੇਤੂ ਉਮੀਦਵਾਰ ਨੂੰ ਦੋਵਾਂ ’ਚੋਂ ਇੱਕ ਸੀਟ ਤੋਂ ਅਸਤੀਫਾ ਦੋਣਾ ਪੈਂਦਾ ਹੈ।
ਦੱਸ ਦਈਏ ਕਿ ਭਗਵੰਤ ਮਾਨ ਹਲਕਾ ਧੂਰੀ ਤੋਂ ਚੋਣ ਜਿੱਤੇ ਹਨ। ਉੱਥੇ ਹੀ ਦੂਜੇ ਪਾਸੇ ਧੂਰੀ ਹਲਕਾ, ਲੋਕ ਸਭਾ ਹਲਕਾ ਸੰਗਰੂਰ ‘ਚ ਆਉਂਦਾ ਹੈ।ਜਿੱਥੋਂ ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਭਗਵੰਤ ਮਾਨ ਹੀ ਸੰਸਦ ਮੈਂਬਰ ਹਨ।
ਹੁਣ ਜਲਦ ਹੀ ਉਹਨਾਂ ਨੂੰ ਲੋਕ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਪਵੇਗਾ ਅਤੇ ਉਸ ਤੋਂ ਬਾਅਦ ਹੀ ਉਹ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਗਵੰਤ ਮਾਨ ਹਲਕਾ ਸੰਗਰੂਰ ਦੇ ਲਗਭਗ 15 ਲੱਖ ਵੋਟਰਾਂ ਨੂੰ ਫਿਰ ਵੋਟਾਂ ਪਾਉਣ ਦਾ ਮੌਕਾ ਮਿਲੇਗਾ।