ਅੰਮ੍ਰਿਤਸਰ,13 ਜਨਵਰੀ (ਸਕਾਈ ਨਿਊਜ਼ ਬਿਊਰੋ)
ਕਾਫੀ ਸਮੇਂ ਤੋਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਕੇਂਦਰ ਸਰਕਾਰ ਨਾਲ ਲੜਾਈ ਲੜ ਰਹੇ ਹਨ ਤੇ ਕਿਸਾਨਾਂ ਦੀ ਇੱਕੋ ਮੰਗ ਹੈ ਕਿ ਇਹ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਕਾਨੂੰਨ ਪਾਸ ਕੀਤੇ ਗਏ ਉਹ ਰੱਦ ਕੀਤੇ ਜਾਣ ਪਰ ਕੇਂਦਰ ਸਰਕਾਰ ਇਹ ਬਿੱਲ ਰੱਦ ਕਰਨ ਲਈ ਤਿਆਰ ਨਹੀਂ ਹੈ ਤੇ ਹੁਣ ਬੀਤੇ ਦਿਨ ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ ਇਹਨਾਂ ਕਾਨੂੰਨਾਂ ‘ਤੇ ਰੋਕ ਲੱਗਾ ਦਿੱਤੀ ਹੈ ਅਤੇ ਖੇਤੀ ਕਾਨੂੰਨਾਂ ਦੇ ਮਸਲੇ ਨੂੰ ਜਲਦ ਹੱਲ ਕਰਨ ਲਈ 4 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ।ਸੁਪਰੀਮ ਕੋਟ ਦੇ ਇਸ ਫ਼ੈਸਲੇ ’ਤੇ ਵੱਖ-ਵੱਖ ਸਿਆਸਤਦਾਨਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਸ ਸਬੰਧੀ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕੀਤਾ ਹੈ। ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਕਿ ‘‘ਨਿਆਂ? -ਨਿਆਂ ਤੁਹਾਨੂੰ ਅਗਲੀ ਦੁਨੀਆ ’ਚ ਹੀ ਮਿਲੇਗਾ, ਇਸ ਦੁਨੀਆ ’ਚ ਤਾਂ ਤੁਹਾਡੇ ਕੋਲ ਕਾਨੂੰਨ ਹਨ! ਜ਼ਿਆਦਾ ਕਾਨੂੰਨ ਘੱਟ ਨਿਆਂ!’’
Twitter -Facebook ਤੋਂ ਬਾਅਦ ਹੁਣ Youtube ਨੇ ਟਰੰਪ ਨੂੰ ਦਿੱਤਾ ਵੱਡਾ ਝਟਕਾ
ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਵੀ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਸਮਰਥਕਾਂ ਦੀਆਂ ਗੱਡੀਆਂ ਤੋਂ ਭਾਜਪਾ ਦੀਆਂ ਝੰਡੀਆਂ ਨੂੰ ਉਤਾਰਨ ਦੇ ਮਾਮਲੇ ’ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਸੀ। ਇਸ ’ਚ ਉਨ੍ਹਾਂ ਲਿਿਖਆ ਕਿ ‘ ਭਲਾਈ ਸਭ ਤੋਂ ਵੱਡਾ ਕਾਨੂੰਨ ਹੈ।’’ ਇਹ ਟਵੀਟ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ’ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਸਿੱਧੂ ਦਾ ਟਵੀਟ ਸਿਰਫ 9 ਸ਼ਬਦਾਂ ਦਾ ਹੈ ਪਰ ਇਸ ਦੀ ਗਹਿਰਾਈ ਦਾ ਕੋਈ ਅੰਤ ਨਹੀਂ , ਕਿਉਂਕਿ ਕੇਂਦਰ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਰਿਹਾ ਤੇ ਕਿਸਾਨ ਸਰਦੀ ’ਚ ਬੈਠੇ ਹੈ। ਉਥੇ ਹੀ, ਸਿੱਧੂ ਭਲਾਈ ਨੂੰ ਸਭ ਤੋਂ ਵੱਡਾ ਕਾਨੂੰਨ ਕਹਿ ਰਹੇ ਹੈ, ਜੋਕਿ ਸੱਚ ਵੀ ਹੈ। ਸਾਰੇ ਜਾਣਦੇ ਹਨ ਕਿ ਕਿਸਾਨਾਂ ਵਲੋਂ ਇਸ ਅੰਦੋਲਨ ’ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ। ਇਹ ਵੀਡੀਓ ਵੀ ਕਿਸਾਨ ਸਮਰਥਕਾਂ ਦੀ ਦਿਆਲਤਾ ਨੂੰ ਦਰਸਾਉਂਦਾ ਵੀਡੀਓ ਹੈ।