ਪੰਜਾਬੀ ਵਿਦਿਆਰਥੀ ਸਕੂਲ ਜਾਣ ਲਈ ਫਿਰ ਤੋਂ ਤਿਆਰ

Must Read

ਬਾਬਾ ਨਾਨਕ ਨਾਲ ਕੈਪਟਨ ਦੀ ਤੁਲਨਾ ਕਰ ਬੁਰੇ ਫ਼ਸੇ ਧਰਮਸੋਤ !

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਮ ਇਨੀ ਦਿਨੀ ਵਿਵਾਦਾਂ ਦੇ ਨਾਲ ਜੁੜਿਆ ਹੋਇਆ ਦਿਖਾਈ ਦੇ ਰਿਹਾ ਹੈ| ਹੁਣ...

“ਰਾਵਣ ਦੀ ਥਾਂ ਸਾੜੋ ਬਲਾਤਕਾਰੀਆਂ ਦੇ ਪੁਤਲੇ, ਰਾਵਣ ਮਹਾਨ ਸੀ”

ਸ੍ਰੀ ਮੁਕਤਸਰ ਸਾਹਿਬ ਦੇ ਭਗਵਾਨ ਬਾਲਮੀਕਿ ਚੌਂਕ ਵਿਖੇ ਦੁਸ਼ਹਿਰੇ ਮੌਕੇ ਬਾਲਮੀਕਿ ਭਾਈਚਾਰੇ ਵੱਲੋਂ ਰਾਵਣ ਦਾ ਪੁਤਲਾ ਸਾੜਣ ਦੀ ਬਜਾਏ...

ਬਠਿੰਡਾ ‘ਚ ਲੜਕੀ ਤੋਂ ਪਰੇਸ਼ਾਨ ਹੋ ਨੌਜਵਾਨ ਨੇ ਚੁੱਕਿਆ ਇਹ ਕਦਮ !

ਬਠਿੰਡਾ ਵਿਖੇ ਇਕ ਨੌਜਵਾਨ ਵੱਲੋਂ ਇੱਕ ਲੜਕੀ ਅਤੇ ਕੁਝ ਨੌਜਵਾਨਾਂ ਕੋਲੋਂ ਪਰੇਸ਼ਾਨ ਹੋਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ...

ਪੰਜਾਬ ਵਿਚ 19 ਅਕਤੂਬਰ ਤੋਂ ਆਪਣੇ ਰਾਜ ਵਿਚਲੇ ਸਕੂਲ ਖੋਲਣ ਜਾ ਰਹੀ ਹੈ।

Punjab students image
Punjab students image

ਸ਼ਰੀਰਕ ਤੌਰ ਤੇ ਸਿਰਫ 9ਵੀਂ ਅਤੇ 12ਵੀਂ ਦੇ ਵਿਦਿਆਰਥੀ ਹੀ ਜਮਾਤਾਂ ਵਿਚ ਹਾਜ਼ਿਰ ਹੋਣਗੇ। ਬਾਕੀ ਜਮਾਤਾਂ ਦੇ ਵਿਦਿਆਰਥੀ ਆਨਲਾਈਨ ਕਲਾਸਾਂ ਨਾਲ ਹੀ ਆਪਣੀ ਪੜਾਈ ਜਾਰੀ ਰੱਖਣਗੇ।

ਕੇਂਦਰ ਸਰਕਾਰ ਦੀ ਸਕੂਲ ਖੋਲਣ ਦੀ ਨਵੀਂ ਨਿਯਮਾਵਲੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਕੂਲ ਖੋਲਣ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਤੋਂ ਬਾਦ ਹੁਣ 19 ਅਕਤੂਬਰ ਤੋਂ ਰਾਜ ਵਿਚਲੇ ਸਕੂਲ ਖੋਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਇਥੇ ਜ਼ਿਕਰਯੋਗ ਹੈ ਕਿ ਰਾਜ ਵਿਚ ਚਲ ਰਹੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਸਰਕਾਰ ਉਪਰ ਸਕੂਲਾਂ ਨੂੰ ਛੇਤੀ ਖੋਲਣ ਦਾ ਪਹਿਲਾਂ ਹੀ ਜ਼ੋਰ ਪਾਇਆ ਜਾ ਰਿਹਾ ਹੈ।

ਪੰਜਾਬ ਹਰਿਆਣਾ ਹਾਈ ਕੋਰਟ ਪਹਿਲਾਂ ਹੀ ਵਾਧੂ ਫੀਸਾਂ ਇਕੱਠੀਆਂ ਕਰਨ ਦੇ ਵਿਰੁੱਧ ਮਾਪਿਆਂ ਵੱਲੋਂ ਕੀਤੇ ਕੇਸ ਵਿਚ ਸਕੂਲਾਂ ਦੇ ਉਲਟ ਭੁਗਤ ਚੁੱਕੀ ਹੈ।

ਪੰਜਾਬ ਰਾਜ ਦੇ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਪਹਿਲਾਂ ਹੀ ਬਿਆਨ ਦੇ ਚੁਕੇ ਹਨ ਕਿ ਸਿਹਤ ਵਿਭਾਗ ਤੋਂ ਮਨਜ਼ੂਰੀ ਲੈਕੇ 15 ਅਕਤੂਬਰ ਤੋਂ ਬਾਅਦ ਸਕੂਲ ਚਾਲੂ ਕਰਨ ਦੀ ਤਾਰੀਖ ਐਲਾਨੀ ਜਾਵੇਗੀ।
ਦੂਜੇ ਪਾਸੇ ਉਤਰ ਪ੍ਰਦੇਸ਼ ਰਾਜ ਸਰਕਾਰ ਵਲੋਂ ਵੀ ਆਪਣੇ ਰਾਜ ਵਿਚ ਪੈਂਦੇ ਸਕੂਲਾਂ ਨੂੰ ਪੰਜਾਬ ਦੀ ਤਰਜ਼ ਤੇ 19 ਤਾਰੀਖ ਤੋਂ ਹੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਥੇ ਦਸਣਾ ਬਣਦਾ ਹੈ, ਕਿ ਵਿਦੇਸ਼ਾਂ ਵਿਚ ਖ਼ਾਸ ਕਰਕੇ ਅਮਰੀਕਾ ਵਿਚ ਤੇ ਕੁਝ ਯੂਰਪੀ ਦੇਸ਼ਾਂ ਵਿਚ ਵੀ ਇਸ ਤਰਾਂ ਸਕੂਲਾਂ ਨੂੰ ਕਰੋਨਾ ਦੇ ਚਲਦਿਆਂ ਹਰ ਤਰਾਂ ਦੀ ਅਹਤਿਆਤ ਰੱਖਕੇ ਖੋਲਣ ਦੀ ਪ੍ਰਕਿਰਿਆ ਅਰੰਭੀ ਗਈ ਸੀ, ਪਰ ਕੁਝ ਦਿਨਾਂ ਵਿਚ ਹੀ ਬੱਚਿਆਂ ਦੇ ਕੋਵਿਡ ਪੋਜ਼ਿਟਿਵ ਆਉਣ ਨਾਲ ਸਕੂਲ ਬੰਦ ਕਰਨੇ ਪਏ। ਹੁਣ ਭਾਰਤ ਸਰਕਾਰ ਵਲੋਂ ਕਰੀਬ 7 ਮਹੀਨੇ ਤੋਂ ਲੌਕਡਾਊਨ ਚਾਲੂ ਹੋਣ ਤੋਂ ਬੰਦ ਪਏ ਸਕੂਲਾਂ ਨੂੰ ਇਕ ਵਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਦਾਰਾ ਸਕਾਈ ਨਿਊਜ਼ ਪੰਜਾਬ ਆਸ ਕਰਦਾ ਹੈ, ਕਿ ਸਭ ਕੁਝ ਠੀਕ ਰਹੇ।

LEAVE A REPLY

Please enter your comment!
Please enter your name here

Latest News

ਬਾਬਾ ਨਾਨਕ ਨਾਲ ਕੈਪਟਨ ਦੀ ਤੁਲਨਾ ਕਰ ਬੁਰੇ ਫ਼ਸੇ ਧਰਮਸੋਤ !

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਮ ਇਨੀ ਦਿਨੀ ਵਿਵਾਦਾਂ ਦੇ ਨਾਲ ਜੁੜਿਆ ਹੋਇਆ ਦਿਖਾਈ ਦੇ ਰਿਹਾ ਹੈ| ਹੁਣ...

“ਰਾਵਣ ਦੀ ਥਾਂ ਸਾੜੋ ਬਲਾਤਕਾਰੀਆਂ ਦੇ ਪੁਤਲੇ, ਰਾਵਣ ਮਹਾਨ ਸੀ”

ਸ੍ਰੀ ਮੁਕਤਸਰ ਸਾਹਿਬ ਦੇ ਭਗਵਾਨ ਬਾਲਮੀਕਿ ਚੌਂਕ ਵਿਖੇ ਦੁਸ਼ਹਿਰੇ ਮੌਕੇ ਬਾਲਮੀਕਿ ਭਾਈਚਾਰੇ ਵੱਲੋਂ ਰਾਵਣ ਦਾ ਪੁਤਲਾ ਸਾੜਣ ਦੀ ਬਜਾਏ ਉਸਦੀ ਪੂਜਾ ਕੀਤੀ ਗਈ| ਇਸ...

ਬਠਿੰਡਾ ‘ਚ ਲੜਕੀ ਤੋਂ ਪਰੇਸ਼ਾਨ ਹੋ ਨੌਜਵਾਨ ਨੇ ਚੁੱਕਿਆ ਇਹ ਕਦਮ !

ਬਠਿੰਡਾ ਵਿਖੇ ਇਕ ਨੌਜਵਾਨ ਵੱਲੋਂ ਇੱਕ ਲੜਕੀ ਅਤੇ ਕੁਝ ਨੌਜਵਾਨਾਂ ਕੋਲੋਂ ਪਰੇਸ਼ਾਨ ਹੋਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ| ਨੌਜਵਾਨ ਕੋਲੋਂ ਇੱਕ ਸੁਸਾਇਡ...

ਪੰਜਾਬ ‘ਚ ਮਾਲ ਗੱਡੀਆਂ ਦੀ ਐਂਟਰੀ ਫ਼ਿਰ ਹੋਈ ਬੰਦ !

ਪੰਜਾਬ ਚ ਰੇਲ ਗੱਡੀਆਂ ਨੂੰ ਲੈਕੇ ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ| ਜਿਥੇ ਮਾਲਗੱਡੀਆ ਦੀ ਐਂਟਰੀ ਫਿਰ ਤੋਂ ਬੰਦ ਕਰ ਦਿੱਤੀ ਗਈ...

ਪੰਜਾਬ ‘ਚ ਮਾਲ ਗੱਡੀਆਂ ਦੀ ਐਂਟਰੀ ਫ਼ਿਰ ਹੋਈ ਬੰਦ !

ਪੰਜਾਬ ਚ ਰੇਲ ਗੱਡੀਆਂ ਨੂੰ ਲੈਕੇ ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ| ਜਿਥੇ ਮਾਲਗੱਡੀਆ ਦੀ ਐਂਟਰੀ ਫਿਰ ਤੋਂ ਬੰਦ ਕਰ ਦਿੱਤੀ ਗਈ...

More Articles Like This