ਸਾਉਣ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਕੁੜੀਆਂ ‘ਚ ਚਾਅ ਚੜ੍ਹ ਜਾਂਦਾ ਹੈ ਕਿਉਂਕਿ ਇਸ ਮਹੀਨੇ ਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪਰ ਇਸ ਵਾਰ ਇਹ ਤਿਉਹਾਰ ਕੋਰੋਨਾ ਦੇ ਕਾਰਨ ਫ਼ਿੱਕਾ ਪੈ ਗਿਆ ਹੈ। ਸਾਉਣ ਦੇ ਮਹੀਨੇ ਵਿੱਚ ਕੁੜੀਆਂ ਦੇ ਹੱਥਾਂ ਤੇ ਮਹਿੰਦੀ ਲਗਾਉਂਦੀਆਂ ਹਨ। ਪਰ ਇਸ ਵਾਰ ਉਹਨਾਂ ਦੇ ਹੱਥਾਂ ਤੇ ਸੈਨੇਟਾਈਜ਼ਰ ਹੈ। ਇਸ ਵਾਰ ਕਿਸੇ ਵੀ ਸੱਥ ਚ ਕੁੜੀਆਂ ਗਿੱਧਾ ਪਾਉਂਦੀਆਂ ਦਿਖਾਈ ਨਹੀਂ ਦੇ ਰਹੀਆਂ ਕਿਉਂਕਿ ਕੋਰੋਨਾ ਤੋਂ ਬਚਾਅ ਲਈ ਸੋਸ਼ਲ ਡਿਸਟੈਸਿੰਗ ਦਾ ਖਿਆਲ ਰੱਖਣਾ ਪੈ ਰਿਹਾ ਹੈ।
ਕੋਰੋਨਾ ਨੇ ਤੀਆਂ ਦੇ ਤਿਉਹਾਰ ਦਾ ਅਰਥ ਹੀ ਬਦਲ ਦਿੱਤਾ ਹੈ। ਜਿਸਦੇ ਕਾਰਨ ਕੁੜੀਆਂ ‘ਚ ਨਿਰਾਸ਼ਾ ਪਾਈ ਜਾ ਰਹੀ। ਤੀਆਂ ਦੇ ਤਿਉਹਾਰ ਦੀ ਰੌਣਕ ਨਜ਼ਰ ਨਹੀਂ ਆ ਰਹੀ। ਸਾਰੇ ਆਪਣੇ ਘਰਾਂ ‘ਚ ਰਹਿਣ ਲਈ ਮਜ਼ਬੂਰ ਹਨ ਅਤੇ ਲੋਕ ਦੁਆ ਕਰ ਰਹੇ ਹਨ ਕਿ ਇਸ ਮਹਾਂਮਾਰੀ ਦਾ ਕਹਿਰ ਦੁਨੀਆਂ ਤੋਂ ਜਲਦੀ ਖ਼ਤਮ ਹੋ ਜਾਵੇ ਤਾਂ ਜੋ ਆਉਣ ਵਾਲੇ ਤਿਉਹਾਰ ਉਸੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਏ ਜਾਣ।