ਨਾਭਾ (ਸੁਖਚੈਨ ਸਿੰਘ), 24 ਜਨਵਰੀ 2023
ਪੰਜਾਬ ਸਰਕਾਰ ਨੇ ਲੋਕਾਂ ਵੱਲੋਂ ਦੱਬੀਆਂ ਗਈਆਂ ਸ਼ਾਮਲਾਟ ਜ਼ਮੀਨਾਂ ਨੂੰ ਖਾਲੀ ਕਰਵਾਉਣ ਲਈ ਪੰਚਾਇਤ ਵਿਭਾਗ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਤੁਸੀਂ ਜਮੀਨਾਂ ਦੀ ਮਿਣਤੀ ਕਰਵਾ ਕੇ ਉਸ ਨੂੰ ਛੁਡਵਾਇਆ ਜਾਵੇ। ਜਿਸ ਦੇ ਤਹਿਤ ਕੰਨਗੋ ਅਵਤਾਰ ਸਿੰਘ ਆਪਣੀ ਟੀਮ ਸਮੇਤ ਜਦੋਂ ਪਿੰਡ ਲੁਬਾਣਾ ਕਰਮੂ ਵਿਖੇ ਪਹੁੰਚੇ ਤਾਂ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਮਿਣਤੀ ਨਹੀਂ ਕਰ ਦਿੱਤੀ ਅਤੇ ਮੌਕੇ ਤੇ ਹੀ ਉਹਨਾਂ ਨੂੰ ਬੰਦੀ ਬਣਾ ਕੇ ਬਿਠਾ ਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕਿਹਾ ਗਿਆ ਸੀ ਕੀ 31 ਮਾਰਚ ਤੱਕ ਕਿਸੇ ਦੀ ਜਮੀਨ ਦੀ ਮਿਣਤੀ ਨਹੀਂ ਕੀਤੀ ਜਾਵੇਗੀ ਪਰ ਫਿਰ ਵੀ ਅਧਿਕਾਰੀ ਆਮ ਕੇ ਮਿਣਤੀ ਕਰਨ ਲੱਗ ਪੈਣ ਜਿਸ ਕਰਕੇ ਅਸੀਂ ਇਨ੍ਹਾਂ ਨੂੰ ਰੋਕਿਆ ਗਿਆ। ਕਈ ਘੰਟਿਆਂ ਤੋਂ ਬਾਅਦ ਪੁਲਸ ਨੇ ਕੰਨਗੋ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਕਿਸਾਨ ਯੂਨੀਅਨ ਆਗੂਆ ਤੋਂ ਛੁਡਵਾਇਆ।
ਇਸ ਮੌਕੇ ਤੇ ਕਿਸਾਨ ਬੀਬੀ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਘੁੰਮਣ ਸਿੰਘ ਰਾਜਗੜ੍ਹ, ਕਿਸਾਨ ਆਗੂ ਅਵਤਾਰ ਸਿੰਘ ਕੈਦੂਪੁਰ, ਕਿਸਾਨ ਆਗੂ ਰਾਜਬੀਰ ਸਿੰਘ ਅਤੇ ਪਿੰਡ ਦੇ ਨੰਬਰਦਾਰ ਜੋਰਾਵਰ ਸਿੰਘ ਨੇ ਕਿਹਾ ਕਿ ਸਰਕਾਰ ਸ਼ਾਮਲਾਟ ਜ਼ਮੀਨਾਂ ਨੇ ਅਸੀਂ ਇਨ੍ਹਾਂ ਨੂੰ ਆਬਾਦ ਕੀਤਾ ਪਰ ਹੁਣ ਸਰਕਾਰ ਇਨ੍ਹਾਂ ਨੂੰ ਕਬਜ਼ੇ ਵਿਚ ਲੈਣਾ ਚਾਹੁੰਦੀ ਹੈ ਅਸੀਂ ਹਰਗਿਜ਼ ਨਹੀਂ ਹੋਣ ਦੇਵਾਂਗੇ ਅਤੇ ਜੋ ਬੀਡੀਪੀਓ ਦਫ਼ਤਰ ਨੇ ਕੰਨਗੋ ਅਤੇ ਉਨ੍ਹਾਂ ਦੀ ਟੀਮ ਆਈ ਹੈ ਉਸ ਨੂੰ ਅਸੀਂ ਬੰਦੀ ਬਣਾ ਕੇ ਰੱਖਿਆ ਗਿਆ ਹੈ।
ਇਸ ਮੌਕੇ ਤੇ ਕੰਨਗੋ ਅਵਤਾਰ ਸਿੰਘ ਨੇ ਕਿਹਾ ਕਿ ਮੈਂ ਤਾਂ ਪਿੰਡ ਵਿੱਚ ਆਪਣੀ ਟੀਮ ਨਾਲ ਸ਼ਾਮਲਾਟ ਜਮੀਨ ਦੀ ਮਿਣਤੀ ਕਰਨ ਆਇਆ ਸੀ ਪਰ ਮੈਨੂੰ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਇੱਥੇ ਬੰਦੀ ਬਣਾਇਆ ਗਿਆ ਹੈ ਅਤੇ ਮੈਂ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਇਸ ਵਿੱਚ ਸਾਡਾ ਕੋਈ ਕਸੂਰ ਨਹੀਂ ਹਨ ਜਿਵੇਂ ਹੀ ਸਰਕਾਰ ਦੇ ਹੁਕਮ ਹਨ ਉਸੇ ਤਰ੍ਹਾਂ ਕਰ ਰਹੇ ਹਾਂ।
ਇਸ ਮੌਕੇ ਤੇ ਰੋਹਟੀ ਪੁਲ ਦੇ ਚੌਕੀ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਕੰਨਗੋ ਅਤੇ ਉਸ ਦੇ ਸਾਥੀ ਮਿਣਤੀ ਕਰਨ ਲਈ ਆਏ ਸਨ ਅਤੇ ਉਨ੍ਹਾਂ ਨੂੰ ਛੁਡਵਾ ਕੇ ਨਾਲ ਲੈ ਕੇ ਜਾ ਰਹੇ ਹਾਂ।