Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Trending
  • ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਦੇ ਕਾਤਲ ਨੂੰ ਉਮਰ ਕੈਦ
Crime

ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਦੇ ਕਾਤਲ ਨੂੰ ਉਮਰ ਕੈਦ

Email :

ਨਿਊਜ਼ੀਲੈਂਡ ਦੇ ਡੁਨੇਡਿਨ ਦੀ ਇੱਕ ਅਦਾਲਤ ਨੇ ਲੁਧਿਆਣਾ ਦੇ ਨੌਜਵਾਨ ਗੁਰਜੀਤ ਸਿੰਘ ਦੇ ਕਾਤਲ ਜਲੰਧਰ ਦੇ ਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਰਜਿੰਦਰ ਸਿੰਘ ਨੇ ਗੁਰਜੀਤ ਸਿੰਘ ਨੂੰ ਚਾਕੂ ਨਾਲ 46 ਵਾਰ ਕਰਕੇ ਕਤਲ ਕਰ ਦਿੱਤਾ ਸੀ। ਰਜਿੰਦਰ ਸਿੰਘ 29 ਜਨਵਰੀ, 2024 ਨੂੰ ਨਿਊਜ਼ੀਲੈਂਡ ਵਿੱਚ ਦੇਰ ਰਾਤ ਗੁਰਜੀਤ ਸਿੰਘ ਦੇ ਘਰ ਵਿੱਚ ਦਾਖਲ ਹੋਇਆ ਅਤੇ ਉਸ ਦਾ ਕਤਲ ਕਰ ਦਿੱਤਾ।

ਨਿਊਜ਼ੀਲੈਂਡ ਦੀ ਇੱਕ ਅਦਾਲਤ ਵਿੱਚ ਦੋ ਸਾਲ ਚੱਲੇ ਮੁਕੱਦਮੇ ਤੋਂ ਬਾਅਦ ਗੁਰਜੀਤ ਦੇ ਪਰਿਵਾਰ ਨੂੰ ਆਖਰਕਾਰ ਇਨਸਾਫ਼ ਮਿਲਿਆ। ਕਾਤਲ ਨੂੰ ਪੈਰੋਲ ਤੋਂ ਬਿਨਾਂ ਸਾਢੇ 17 ਸਾਲ ਕੈਦ ਦੀ ਸਜ਼ਾ ਕੱਟਣੀ ਪਵੇਗੀ। ਜਸਟਿਸ ਡਨਿੰਗਹਮ ਨੇ ਰਜਿੰਦਰ ਨੂੰ ਪੀੜਤ ਪਰਿਵਾਰ ਅਤੇ ਵਿਧਵਾ ਨੂੰ 8,000 ਡਾਲਰ ਤੋਂ ਵੱਧ ਦਾ ਭੁਗਤਾਨ ਕਰਨ ਦਾ ਵੀ ਹੁਕਮ ਦਿੱਤਾ।

ਗੁਰਜੀਤ ਉਸ ਸਮੇਂ 27 ਸਾਲ ਦਾ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਗੁਰਜੀਤ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਨੇ ਨਿਊਜ਼ੀਲੈਂਡ ਦੀ ਅਦਾਲਤ ਦੇ ਫੈਸਲੇ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਅਖੀਰ ਇਨਸਾਫ ਮਿਲ ਗਿਆ।

ਨਿਸ਼ਾਨ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ 2016 ਵਿੱਚ ਇੱਕ ਬਿਹਤਰ ਭਵਿੱਖ ਲਈ ਨਿਊਜ਼ੀਲੈਂਡ ਆਇਆ ਸੀ। ਉਨ੍ਹਾਂ ਨੇ ਆਪਣੀ ਜ਼ਮੀਨ ਵੀ ਵੇਚ ਦਿੱਤੀ ਸੀ ਤਾਂ ਜੋ ਉਸ ਨੂੰ ਨਿਊਜ਼ੀਲੈਂਡ ਭੇਜਿਆ ਜਾ ਸਕੇ। ਨਿਸ਼ਾਨ ਸਿੰਘ ਨੇ ਅਦਾਲਤ ਵਿੱਚ ਇਹ ਵੀ ਦੱਸਿਆ ਕਿ ਨਾ ਤਾਂ ਉਨ੍ਹਾਂ ਦਾ ਪੁੱਤਰ ਰਿਹਾ ਤੇ ਨਾ ਹੀ ਉਨ੍ਹਾਂ ਦੀ ਜਮੀਨ। ਕਤਲ ਨੇ ਉਨ੍ਹਾਂ ਨੂੰ ਪਰਿਵਾਰਕ ਤੇ ਆਰਥਿਕ ਤੌਰ ‘ਤੇ ਬਰਬਾਦ ਕਰ ਦਿੱਤਾ ਹੈ।ਗੁਰਜੀਤ ਸਿੰਘ ਦੀ ਮ੍ਰਿਤਕ ਦੇਹ ਉਸਦੇ ਘਰ ਦੇ ਬਾਹਰ ਮਿਲੀ, ਟੁੱਟੀਆਂ ਖਿੜਕੀਆਂ ਦੇ ਸ਼ੀਸ਼ੇ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰ ਰਿਹਾ ਸੀ ਅਤੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਅੱਸੀ ਪੁਲਿਸ ਅਧਿਕਾਰੀਆਂ ਨੇ ਕਤਲ ਦੀ ਜਾਂਚ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਕੁਝ ਅੱਠ ਦਿਨਾਂ ਤੱਕ ਘਟਨਾ ਸਥਾਨ ‘ਤੇ ਰਹੇ। ਕੁਝ ਨੂੰ ਵੈਲਿੰਗਟਨ ਤੋਂ ਦੂਰ ਭੇਜਿਆ ਗਿਆ ਸੀ। ਸੀਸੀਟੀਵੀ ਅਤੇ ਡੀਐਨਏ ਸਬੂਤ ਮਾਮਲੇ ਵਿੱਚ ਅਹਿਮ ਸਾਬਤ ਹੋਏ।

ਗੁਰਜੀਤ ਦੀ ਮੌਤ ਤੋਂ ਬਾਅਦ ਸਥਾਨਕ ਨਿਵਾਸੀਆਂ ਅਤੇ ਡੁਨੇਡਿਨ ਵਿੱਚ ਭਾਰਤੀ ਭਾਈਚਾਰੇ ਨੇ ਉਸ ਦੀ ਲਾਸ਼ ਨੂੰ ਭਾਰਤ ਵਾਪਸ ਭੇਜਣ ਅਤੇ ਉਸਦੇ ਮਾਪਿਆਂ ਦੀ ਮਦਦ ਕਰਨ ਲਈ “ਗਿਵੈਲਿਟਲ” ਪੰਨੇ ਰਾਹੀਂ ਹਜ਼ਾਰਾਂ ਡਾਲਰ ਇਕੱਠੇ ਕੀਤੇ।

ਗੁਰਜੀਤ ਸਿੰਘ ਦਾ ਵਿਆਹ ਕਤਲ ਤੋਂ ਅੱਠ ਮਹੀਨੇ ਪਹਿਲਾਂ ਹੋਇਆ ਸੀ। ਡਿਟੈਕਟਿਵ ਸੀਨੀਅਰ ਸਾਰਜੈਂਟ ਨਿੱਕ ਲੀ ਨੇ ਸਜ਼ਾ ਸੁਣਾਉਣ ਤੋਂ ਪਹਿਲਾਂ ਮੀਡੀਆ ਨੂੰ ਦੱਸਿਆ ਕਿ ਗੁਰਜੀਤ ਸਿੰਘ ਆਪਣੀ ਪਤਨੀ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਲਾ ਸੀ, ਜੋ ਉਸ ਦੇ ਕਤਲ ਤੋਂ ਸਿਰਫ਼ ਇੱਕ ਹਫ਼ਤੇ ਬਾਅਦ ਨਿਊਜ਼ੀਲੈਂਡ ਪਹੁੰਚਣ ਵਾਲੀ ਸੀ।

Leave a Reply

Your email address will not be published. Required fields are marked *

Related Posts