ਅਹਿਮਦਾਬਾਦ,6 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
Tractor andolan in gurjarat: ਕਿਸਾਨੀ ਅੰਦੋਲਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਵੱਲੋਂ ਗੁਜਰਾਤ ‘ਚ ਕਿਸਾਨ ਟਰੈਕਟਰ ਅੰਦੋਲਨ ਸ਼ੁਰੂ ਕਰਨ ਦੀ ਧਮਕੀ ਕੀਤੀ ਦਿੱਤੀ ਗਈ ਹੈ।ਉਹਨਾਂ ਨੇ ਸੋਮਵਾਰ ਨੂੰ ਕਿਹਾ ਕਿ ਸੂਬੇ ਦੀ ਰਾਜਧਾਨੀ ਗਾਂਧੀਨਗਰ ਦਾ ਘਿਰਾਉ ਕਰਨ ਦਾ ਸਮਾਂ ਆ ਗਿਆ ਹੈ ਅਤੇ ਲੋੜ ਪਈ ਤਾਂ ਬੈਰੀਕੇਡ ਵੀ ਤੋੜਾਂਗੇ।
ਇਸ ਮੌਕੇ ਉਹਨਾਂ ਨੇ ਸਾਬਰਮਤੀ ਆਸ਼ਰਮ ਦੇ ਬਾਹਰ ਮੀਡੀਆ ਨਾਲ ਗਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਗੁਜਰਾਤ ਦੇ ਕਿਸਾਨ ਖ਼ੁਸ਼ ਨਹੀਂ ਹਨ ਅਤੇ ਪੀੜਤ ਹਨ। ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਸੈਂਕੜੇ ਕਿਸਾਨ ਪਿਛਲੇ ਸਾਲ ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਡੇਰਾ ਲਾਈਂ ਬੈਠੇ ਹਨ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰੇ ਅਤੇ ਘੱਟੋ-ਘੱਟ ਸਮਰਥਨ ਮੁੰਲ (ਐਮ.ਐਸ.ਪੀ.) ਦੀ ਕਾਨੂੰਨੀ ਗਾਰੰਟੀ ਦਿਤੀ ਜਾਵੇ।
ਗੁਰਜਾਤ ‘ਚ ਸ਼ੁਰੂ ਕਰਾਂਗੇ ਟਰੈਕਟਰ ਅੰਦੋਲਨ
ਉਨ੍ਹਾਂ ਨੇ ਦਾਅਵਾ ਕੀਤਾ ਕਿ ਬਨਾਸਕਾਂਠਾ ਦੇ ਕਿਸਾਨ ਤਿੰਨ ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਆਲੂ ਵੇਚਣ ਲਈ ਮਜਬੂਰ ਹਨ। ਗੁਜਰਾਤ ਲਈ ਭਾਵੀ ਯੋਜਨਾ ਬਾਰੇ ਪੁੱਛਣ ‘ਤੇ ਟਿਕੈਤ ਨੇ ਕਿਹਾ,”ਕੀ ਇਹ ਕਿਸਾਨਾਂ ਨੂੰ ਖ਼ੁਸ਼ ਕਰਨ ਲਈ ਪੂਰਾ ਹੈ? ਅਸੀਂ ਇਥੇ ਕਿਸਾਨਾਂ ਦੇ ਮਨ ‘ਚੋਂ ਡਰ ਕੱਢਣ ਆਏ ਹਾਂ। ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਅੰਦੋਲਨ ਕਰਾਂਗੇ।” ਬਾਅਦ ਵਿਚ, ਟਿਕੈਤ ਅਤੇ ਵਾਘੇਲਾ ਆਨੰਦ ਜ਼ਿਲ੍ਹੇ ਦੇ ਕਰਮਸਦ ਸ਼ਹਿਰ ਪਹੁੰਚੇ ਅਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੇ ਜੱਦੀ ਸਥਾਨ ‘ਤੇ ਸ਼ਰਧਾਂਜਲੀ ਦਿਤੀ। ਇਸ ਤੋਂ ਬਾਅਦ ਟਿਕੈਤ ਸੂਰਤ ਦੇ ਬਾਰਦੋਲੀ ਲਈ ਰਵਾਨਾ ਹੋ ਗਏ।
ਇਹ ਖ਼ਬਰ ਵੀ ਪੜ੍ਹੋ: ਦਿਨ-ਦਿਹਾੜੇ ਬਜ਼ਾਰ ‘ਚ ਨੌਜਵਾਨ ਦਾ ਕਤਲ,ਤਸਵੀਰਾਂ CCTV ਕੈਮਰੇ ‘ਚ ਕੈਦ
ਭਾਕਿਊ ਦੇ ਆਗੂ ਤਿੰਨ ਖੇਤੀ ਕਾਨੂੰਨਾਂ ਵਿਰੁਧ ਪ੍ਰਚਾਰ ਕਰਨ ਲਈ ਐਤਵਾਰ ਤੋਂ ਗੁਜਰਾਤ ਦੇ 2 ਦਿਨਾਂ ਦੌਰੇ ‘ਤੇ ਹਨ। ਯਾਤਰਾ ਦੇ ਦੂਜੇ ਦਿਨ, ਟਿਕੈਤ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਾਘੇਲਾ ਨਾਲ ਸਾਬਰਮਤੀ ਆਸ਼ਰਮ ‘ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਟਿਕੈਤ ਨੇ ਕਿਹਾ,”ਇਥੇ ਅੰਦੋਲਨ ਨਾ ਹੋਣ ਕਾਰਨ ਕਿਸਾਨ ਪੀੜਤ ਹਨ। ਕਿਸਾਨਾਂ ਨੂੰ ਇਹ ਕਹਿਣ ਲਈ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਖ਼ੁਸ਼ ਹਨ ਅਤੇ ਲਾਭ ਕਮਾ ਰਹੇ ਹਨ। ਸਾਨੂੰ ਵੀ ਉਹ ਤਕਨੀਕ ਦਿਉ, ਜੋ ਗੁਜਰਾਤ ਦੇ ਕਿਸਾਨਾਂ ਨੂੰ ਲਾਭ ਕਮਾਉਣ ‘ਚ ਮਦਦ ਕਰ ਰਹੀ ਹੈ।”