ਗੁਰੂਹਰਸਹਾਏ, 6 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
Road accident: ਬੀਤੀ ਦੇਰ ਸ਼ਾਮ ਫ਼ਿਰੋਜ਼ਪੁਰ-ਫ਼ਾਜ਼ਿਲਕਾ ਜੀ.ਟੀ. ਰੋਡ ‘ਤੇ ਪਿੰਡ ਟਿਲੂ ਰਾਏ ਦੇ ਕੋਲ ਦਰਦਨਾਕ ਨਾਲ ਹਾਦਸਾ ਵਾਪਰ ਜਾਣ ਕਾਰਣ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ।ਇਸ ਹਾਦਸੇ ਵਿੱਚਇਕ ਮੋਟਰਸਾਈਕਲ ਅਤੇ ਟਰਾਲੀ ਦੀ ਆਪਸੀ ਵਿੱਚ ਟੱਕਰ ਹੋਈ ਜਿਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ:ਦੇਸ਼ ‘ਚ MSP ਅਸੀਂ ਲਾਗੂ ਕਰਵਾਈ, ਪਹਿਲੀ ਮੰਡੀ ਵੀ ਅਸੀਂ ਬਣਵਾਈ…
ਪ੍ਰਾਪਤ ਜਾਣਕਾਰੀ ਅਨੁਸਾਰ ਹੈਪੀ ਪੁੱਤਰ ਹਰਭਜਨ ਵਾਸੀ ਪਿੰਡ ਮੋਹਨ ਕੇ ਹਿਠਾੜ ਉਮਰ ਕਰੀਬ 32 ਸਾਲ ਜੋ ਕਿ ਜਲਾਲਾਬਾਦ ਦੀ ਤਰਫ਼ੋਂ ਆਪਣੇ ਪਿੰਡ ਨੂੰ ਆ ਰਿਹਾ ਸੀ, ਜਦੋਂ ਉਹ ਪਿੰਡ ਟਿਲੂ ਰਾਏ ਦੇ ਕੋਲ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਖੜ੍ਹੀ ਟਰੈਕਟਰ ਟਰਾਲੀ ਵਿਚ ਉਸ ਦਾ ਮੋਟਰਸਾਈਕਲ ਜਾ ਵੱਜਿਆ ਜਿਸ ਦੇ ਚੱਲਦਿਆਂ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਹੈਪੀ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ।