ਨਵੀਂ ਦਿੱਲੀ,16 ਜਨਵਰੀ (ਸਕਾਈ ਨਿਊਜ਼ ਬਿਊਰੋ)
ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਤੇ ਕੁਰਣਾਲ ਪੰਡਿਆ ਦੇ ਪਿਤਾ ਹਿਮਾਂਸ਼ੂ ਪਾਂਡਿਆ ਦਾ ਦਿਲ ਦਾ ਦੌਰਾ ਪੈਣ ਕਾਰਣ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਰਣਾਲ ਬੜੌਦਾ ਲਈ ਸਈਅਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ‘ਚ ਖੇਡ ਰਹੇ ਸਨ ਜਦੋਂ ਉਹਨਾਂ ਦੇ ਪਿਤਾ ਦਾ ਦਿਹਾਂਤ ਹੋਇਆ ਜਿਵੇਂ ਉਹਨਾਂ ਨੂੰ ਆਪਣੇ ਪਿਤਾ ਦੇ ਦਿਹਾਂਤ ਦੀ ਖ਼ਬਰ ਮਿਲੀ ਤਾਂ ਕੁਰਣਾਲ ਆਪਣੇ ਘਰ ਲਈ ਰਵਾਨਾ ਹੋ ਗਏ।
ਬੜੌਦਾ ਕ੍ਰਿਕਟ ਐਸੋਸੀਏਸ਼ਨ ਦੇ ਸੀ. ਈ. ਓ. ਸ਼ਿਿਸ਼ਰ ਹੁਤਾਂਗਦੀ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੁਰਣਾਲ ਨੇ ਬਾਇਓ ਬਬਲ ਛੱਡ ਦਿੱਤਾ ਹੈ। ਇਹ ਇਕ ਵਿਅਕਤੀਗਤ ਘਟਨਾ ਹੈ ਅਤੇ ਬੜੌਦਾ ਕ੍ਰਿਕਟ ਐਸੋਸੀਏਸ਼ਨ ਹਾਰਦਿਕ ਤੇ ਕੁਰਣਾਲ ਨਾਲ ਇਸ ਦੁੱਖ ਦੀ ਘੜੀ ‘ਚ ਨਾਲ ਖੜ੍ਹਿਆ ਹੈ।
ਪੰਜਾਬ ‘ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂੁਆਤ
ਦੱਸ ਦਈਏ ਕਿ ਹਾਰਦਿਕ ਤੇ ਕੁਰਣਾਲ ਨੂੰ ਕ੍ਰਿਕਟ ਬਣਾਉਣ ‘ਚ ਉਨ੍ਹਾਂ ਦੇ ਪਿਤਾ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਨੇ ਆਰਥਿਕ ਸਥਿਤੀ ਖ਼ਰਾਬ ਰਹਿਣ ਦੇ ਬਾਵਜੂਦ ਵੀ ਪੈਸੇ ਇਕੱਠੇ ਕਰਕੇ ਆਪਣੇ ਦੋਵੇਂ ਪੁੱਤਰਾਂ ਨੂੰ ਕਿਰਣ ਮੋਰੇ ਕ੍ਰਿਕਟ ਅਕੈਡਮੀ ’ਚ ਭੇਜਿਆ ਸੀ। ਖ਼ੁਦ ਹਾਰਦਿਕ ਵੀ ਆਪਣੇ ਪਿਤਾ ਦੇ ਇਸ ਯੋਗਦਾਨ ਨੂੰ ਕਈ ਵਾਰ ਸੋਸ਼ਲ ਮੀਡੀਆ ’ਤੇ ਬਿਆਨ ਕਰ ਚੁੱਕੇ ਹਨ।