ਨਿਊਜ਼ ਡੈਸਕ ( ਸਕਾਈ ਨਿਊਜ਼ ਪੰਜਾਬੀ)7 ਮਾਰਚ 2022
ਲੋਕਪ੍ਰਿਯੇ ਖੇਡ IPL 2022 ਦਾ ਸ਼ਡਿਊਲ ਜਾਰੀ ਹੋ ਚੁਕਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ 26 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ।ਇਹ ਵੀ ਦੱਸ ਦਈਏ ਫਾਈਨਲ ਮੈਚ ਜੋ ਹੈ ਉਹ 29 ਮਈ ਨੂੰ ਖੇਡਿਆ ਜਾਵੇਗਾ |
ਚੇਨਈ ਸੁਪਰ ਕਿੰਗਜ਼ ਨੇ ਟਵਿਟਰ ‘ਤੇ ਧੋਨੀ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਟੀਮ ਨੇ ਇਸ ਫੋਟੋ ਦੇ ਨਾਲ ਕੈਪਸ਼ਨ ‘ਚ ਲਿਖਿਆ, ‘ਅਸੀਂ ਸਾਰੇ ਪਹਿਲੇ ਦਿਨ ਦਾ ਇੰਤਜ਼ਾਰ ਕਰ ਰਹੇ ਹਾਂ।’ ਚੇਨਈ ਦੀ ਟੀਮ ਫਿਲਹਾਲ ਸੂਰਤ ਦੇ ਲਾਲਾਭਾਈ ਕੰਟਰੈਕਟਰ ਸਟੇਡੀਅਮ ‘ਚ ਅਭਿਆਸ ਕਰ ਰਹੀ ਹੈ। ਓਹਨਾ ਦਾ ਅਭਿਆਸ ਜ਼ੋਰ ਸ਼ੋਰਾ ਨਾਲ ਚੱਲ ਰਿਹਾ ਹੈ |