ਖੇਡ ਜਗਤ,12 ਜਨਵਰੀ (ਸਕਾਈ ਨਿਊਜ਼ ਬਿਊਰੋ)
ਬੀਤੀ ਰਾਤ ਕਬੱਡੀ ਦੇ ਸਟਾਰ ਖਿਡਾਰੀ ਮਹਾਬੀਰ ਅਠਵਾਲ ਦੀ ਮੌਤ ਹੋ ਗਈ ਹੈ। ਮਹਾਂਵੀਰ ਅਠਵਾਲ ਕਬੱਡੀ ਦੇ ਸਟਾਰ ਰੇਡਰ ਦੇ ਨਾਲ-ਨਾਲ ਬਹੁਤ ਹੀ ਵਧੀਆ ਇਨਸਾਨ ਵੀ ਸੀ। ਪੂਰੀ ਦੁਨੀਆ ਵਿੱਚ ਕਬੱਡੀ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਮਹਾਬੀਰ ਨੇ ਆਪਣੀ ਖੇਡ ਦੇ ਨਾਲ ਦਿੱਲ ਜਿੱਤਿਆ ਸੀ। ਮਹਾਬੀਰ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ ਅਤੇ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਅਗਲੇ ਹੁਕਮਾਂ ਤੱਕ ਸੁਪਰੀਮ ਕੋਰਟ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ‘ਤੇ ਲਾਈ ਰੋਕ
ਪਿੱਛਲੀ ਦਿਨੀ ਪੇਟ ‘ਚ ਇੰਨਫੈਕਸ਼ਨ ਹੋਣ ਦੇ ਕਾਰਨ ਮਹਾਬੀਰ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਪਰ ਇੰਨਫੈਕਸ਼ਨ ਜਿਆਦਾ ਵੱਧਣ ਕਾਰਨ ਬੀਤੀ ਰਾਤ ਮਹਾਂਵੀਰ ਦੀ ਮੌਤ ਹੋ ਗਈ।ਮਹਾਬੀਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਸੀ। ਮਹਾਬੀਰ ਪਿੰਡ ਅਠਵਾਲ ਦਾ ਰਹਿਣ ਵਾਲਾ ਸੀ। ਪ੍ਰਸਿੱਧ ਕਬੱਡੀ ਖਿਡਾਰੀ ਦੀ ਮੌਤ ਨਾਲ ਖੇਡ ਜਗਤ ਵਿੱਚ ਅਤੇ ਉਸਦੇ ਪ੍ਰਸ਼ੰਸਕਾਂ ‘ਚ ਗਹਿਰੇ ਸੋਗ ਦੀ ਲਹਿਰ ਹੈ।
ਖੇਤੀ ਕਾਨੂੰਨਾਂ ‘ਤੇ ਸੁਪਰੀਮ ਕੋਰਟ ਨੇ ਕਮੇਟੀ ਦਾ ਕੀਤਾ ਗਠਨ
ਉਹ ਦੋ ਭੈਣਾਂ ਦਾ ਇੱਕਲੌਤਾ ਭਰਾ ਸੀ। ਮਹਾਬੀਰ ਦੀਆ 2 ਬੇਟੀਆਂ ਨੂੰ ਹਨ, ਜਿਨ੍ਹਾਂ ਦੀ ਉਮਰ 8 ਅਤੇ 5 ਸਾਲ ਦੱਸੀ ਜਾ ਰਹੀ ਹੈ। ਮਹਾਬੀਰ ਪੰਜਾਬ ਦੇ ਵਿੱਚ ਵੱਖ-ਵੱਖ ਖੇਡ ਕਲੱਬਾਂ ਦੇ ਲਈ ਖੇਡਿਆ ਹੈ।
ਮਹਾਂਵੀਰ ਨੇ ਪੰਜਾਬ ਤੋਂ ਬਾਹਰ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਅਤੇ ਨਿਊਜ਼ੀਲੈਂਡ ਵਰਗੇ ਵੱਡੇ ਦੇਸ਼ਾ ਵਿੱਚ ਵੀ ਆਪਣੀ ਖੇਡ ਦਾ ਲੋਹਾ ਮਨਵਾਇਆ ਸੀ