NBA‘ਚ ਸਿਲੈਕਟ ਹੋ ਇਤਿਹਾਸ ਬਣਾਉਣ ਵਾਲੇ ਸਤਨਾਮ ਸਿੰਘ ਡੌਪ ਟੈਸਟ ‘ਚ ਫ਼ੇਲ੍ਹ,ਖੇਡਣ ‘ਤੇ ਦੋ ਸਾਲ ਦਾ ਬੈਨ

Must Read

ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ‘ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

ਚੰਡੀਗੜ੍ਹ,26 ਜਨਵਰੀ (ਸਕਾਈ ਨਿਊਜ਼ ਬਿਊਰੋ) ਕਿਸਾਨਾਂ ਵਲੋਂ ਦਿੱਲੀ 'ਚ ਕੀਤੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਪੰਜਾਬ ਦੇ...

ਦਿੱਲੀ ‘ਚ ਹੋਈ ਹਿੰਸਾ ਨੂੰ ਲੈ ਕੇ ‘ਆਪ’ ਨੇ ਘੇਰੀ ਕੇਂਦਰ ਸਰਕਾਰ

ਨਵੀਂ ਦਿੱਲੀ, 26 ਜਨਵਰੀ (ਸਕਾਈ ਨਿਊਜ਼ ਬਿਊਰੋ) ਕਿਸਾਨਾਂ ਵਲੋਂ ਕੱਢੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ...

ਲਾਲ ਕਿਲ੍ਹੇ ’ਤੇ ਪਹੁੰਚੇ ਨੌਜਵਾਨਾਂ ਨੂੰ ਕਿਸਾਨ ਆਗੂ ਪੰਧੇਰ ਨੇ ਕੀਤੀ ਵੱਡੀ ਅਪੀਲ

ਨਵੀਂ ਦਿੱਲੀ/ਚੰਡੀਗੜ੍ਹ,26 ਜਨਵਰੀ (ਸਕਾਈ ਨਿਊਜ਼ ਬਿਊਰੋ) ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਨੌਜਵਾਨਾਂ ਅਤੇ...

ਚੰਡੀਗੜ੍ਹ,25 ਦਸੰਬਰ (ਸਕਾਈ ਨਿਊਜ਼ ਬਿਊਰੋ)

ਸਤਨਾਮ ਸਿੰਘ ਭਾਮਰਾ (Satnam Singh Bhamara) 2015 ’ਚ ਜਦੋਂ ਐਨਬੀਏ (NBA) ਦੀ ਟੀਮ ਡਲਾਸ ਮੈਵਰਿਕਸ ਲਈ ਚੁਣੇ ਗਏ ਸਨ, ਤਦ ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਾਸਕਟਿਬਾਲ ਖਿਡਾਰੀ (Basketball Player) ਬਣੇ ਸਨ। ਹੁਣ ਇਹ 25 ਸਾਲਾ ਖਿਡਾਰੀ ਡੋਪ ਟੈਸਟ ’ਚ ਫ਼ੇਲ੍ਹ ਹੋਣ ਕਾਰਣ ਚਰਚਾ ’ਚ ਹੈ। ਉਸ ਉੱਤੇ ਦੋ ਸਾਲਾਂ ਦੀ ਪਾਬੰਦੀ ਵੀ ਲਾ ਦਿੱਤੀ ਗਈ ਹੈ।

7 ਫ਼ੁੱਟ 2 ਇੰਚ ਲੰਮੇ ਕੱਦ ਵਾਲੇ ਪੰਜਾਬ ਦੇ ਇਸ ਖਿਡਾਰੀ ਸਤਨਾਮ ਸਿੰਘ ਭਾਮਰਾ ਨੇ ਏਸ਼ੀਆਈ ਚੈਂਪੀਅਨਸ਼ਿਪ, 2018 ਕਾਮਨਵੈਲਥ ਖੇਡਾਂ ਤੇ 2019 ਵਿਸ਼ਵ ਕੱਪ ਕੁਆਲੀਫ਼ਾਇਰ ਜਿਹੇ ਪ੍ਰਮੁੱਖ ਟੂਰਨਾਮੈਂਟਾਂ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।

ਭਾਜਪਾ ਦੇ ਸਮਾਗਮ ‘ਚ ਕਿਸਾਨਾਂ ਨੇ ਪਾਇਆ ਭੜਥੂ ,ਤੋੜੇ ਬੈਰੀਗੇਟ

ਭਾਮਰਾ ਨੇ 2015 ’ਚ ਐਨਬੀਏ ’ਚ ਸਿਲੈਕਟ ਹੋ ਕੇ ਇਤਿਹਾਸ ਰਚਿਆ ਸੀ। ਸਤਨਾਮ ਕਦੇ ਵੀ ਇਸ ਵੱਡੀ ਲੀਗ ਵਿੱਚ ਮੈਵਰਿਕਸ ਨਾਲ ਨਹੀਂ ਖੇਡੇ। ਇਸ ਦੀ ਥਾਂ ਉਨ੍ਹਾਂ ਦੋ ਸਾਲਾਂ ਦਾ ਜ਼ਿਆਦਾਤਰ ਸਮਾਂ ਜੀ-ਲੀਗ ਵਿੱਚ ਆਪਣੀ ਦੂਜੀ ਸਟ੍ਰਿੰਗ ਟੀਮ ਟੈਕਸਾਸ ਲੀਜੈਂਡਜ਼ ਲਈ ਖੇਡਦਿਆਂ ਬਿਤਾਇਆ। ਪਰ ਉੱਥੇ ਵੀ ਰੈਗੂਲਰ ਨਹੀਂ ਸਨ ਤੇ 27 ਗੇਮ ਵਿੱਚ ਔਸਤ 7.1 ਮਿੰਟ ਪ੍ਰਤੀ ਗੇਮ, 1.5 ਅੰਕ ਤੇ 1.4 ਰੀਬਾਊਂਡ ਸੀ।

ਸਤਨਾਮ ਸਿੰਘ ਭਾਮਰਾ ਦੱਖਣੀ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਲਈ ਲਾਏ ਗਏ ਕੈਂਪ ਦੌਰਾਨ ਪਿਛਲੇ ਸਾਲ ਨਵੰਬਰ ’ਚ ਡੋਪਿੰਗ ਪ੍ਰੀਖਣ ਵਿੱਚ ਨਾਕਾਮ ਰਹੇ ਸਨ। ਉਸ ਤੋਂ ਬਾਅਦ ਰਾਸ਼ਟਰੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਨੇ ਉਨ੍ਹਾਂ ਨੂੰ ਅਸਥਾਈ ਤੌਰ ਉੱਤੇ ਮੁਅੱਤਲ ਕਰ ਦਿੱਤਾ ਸੀ। ਉਸ ਵੇਲੇ ਤਾਂ ਉਨ੍ਹਾਂ ਇਸ ਦੋਸ਼ ਤੋਂ ਇਨਕਾਰ ਕੀਤਾ ਸੀ ਪਰ ਬਾਅਦ ’ਚ ਗ਼ਲਤੀ ਮੰਨ ਲਈ ਸੀ।

ਨਾਡਾ ਵੱਲੋਂ ਲਾਈ ਗਈ ਪਾਬੰਦੀ 19 ਨਵੰਬਰ, 2019 ਤੋਂ ਲਾਗੂ ਹੋਵੇਗੀ ਤੇ 18 ਨਵੰਬਰ, 2021 ਨੂੰ ਖ਼ਤਮ ਹੋ ਜਾਵੇਗੀ। ਇਸ ਸਮੇਂ ਦੌਰਾਨ ਉਹ ਭਾਰਤ ਲਈ ਕਿਸੇ ਵੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕਣਗੇ।

LEAVE A REPLY

Please enter your comment!
Please enter your name here

Latest News

ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ‘ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

ਚੰਡੀਗੜ੍ਹ,26 ਜਨਵਰੀ (ਸਕਾਈ ਨਿਊਜ਼ ਬਿਊਰੋ) ਕਿਸਾਨਾਂ ਵਲੋਂ ਦਿੱਲੀ 'ਚ ਕੀਤੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਪੰਜਾਬ ਦੇ...

ਦਿੱਲੀ ‘ਚ ਹੋਈ ਹਿੰਸਾ ਨੂੰ ਲੈ ਕੇ ‘ਆਪ’ ਨੇ ਘੇਰੀ ਕੇਂਦਰ ਸਰਕਾਰ

ਨਵੀਂ ਦਿੱਲੀ, 26 ਜਨਵਰੀ (ਸਕਾਈ ਨਿਊਜ਼ ਬਿਊਰੋ) ਕਿਸਾਨਾਂ ਵਲੋਂ ਕੱਢੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੇਂਦਰ...

ਲਾਲ ਕਿਲ੍ਹੇ ’ਤੇ ਪਹੁੰਚੇ ਨੌਜਵਾਨਾਂ ਨੂੰ ਕਿਸਾਨ ਆਗੂ ਪੰਧੇਰ ਨੇ ਕੀਤੀ ਵੱਡੀ ਅਪੀਲ

ਨਵੀਂ ਦਿੱਲੀ/ਚੰਡੀਗੜ੍ਹ,26 ਜਨਵਰੀ (ਸਕਾਈ ਨਿਊਜ਼ ਬਿਊਰੋ) ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਨੌਜਵਾਨਾਂ ਅਤੇ ਨਿਹੰਗਾਂ ਨੂੰ ਕਿਸਾਨ ਨੇਤਾ ਸਰਵਣ...

ਵਿਗੜਦੇ ਹਾਲਾਤਾਂ ਨੂੰ ਦੇਖ ਗ੍ਰਹਿ ਮੰਤਰਾਲੇ ਨੇ ਬੁਲਾਈ ਅਹਿਮ ਬੈਠਕ

ਨਵੀਂ ਦਿੱਲੀ,26 ਜਨਵਰੀ (ਸਕਾਈ ਨਿਊਜ਼ ਬਿਊਰੋ) ਟਰੈਕਟਰ ਪਰੇਡ ਦੌਰਾਨ ਦਿੱਲੀ ਪੁਲਸ ਅਤੇ ਕਿਸਾਨਾਂ ਵਿਚਾਲੇ ਝੜਪ ਬਾਅਦ ਗ੍ਰਹਿ ਮੰਤਰਾਲਾ ਨੇ ਉੱਚ ਪੱਧਰੀ ਬੈਠਕ ਸੱਦੀ ਹੈ। ਇਸ...

ਟਰੈਕਟਰ ਪਰੇਡ : ਕਿਸਾਨਾਂ ਨੂੰ ਰੋਕਣ ਲਈ ਦਿੱਲੀ ਪੁਲਿਸ ਬੈਠੀ ਸੜਕ ‘ਤੇ

ਨਵੀਂ ਦੱਿਲੀ,26 ਜਨਵਰੀ (ਸਕਾਈ ਨਿਊਜ਼ ਬਿਊਰੋ) ਦਿੱਲੀ ਪੁਲਿਸ ਵੱਲੋਂ ਟਰੈਕਟਰ ਪਰੇਡ ਕਰ ਰਹੇ ਕਿਸਾਨਾਂ ਨੂੰ ਸ਼ਾਤੀ ਬਣਾਈ ਰੱਖਯ ਅਤੇ ਕਾਨੂੰਨ ਨੂੰ ਹੱਥ ਨਾ ਲੈਣ ਦੀ...

More Articles Like This