ਮੁੰਬਈ,20 ਫਰਵਰੀ (ਸਕਾਈ ਨਿਊਜ਼ ਬਿਊਰੋ)
ਸਾਬਕਾ ਕਪਤਾਨ ਸਚਿਨ ਤੇਂਦੁਲਕਰ ਦੇ 21 ਸਾਲਾ ਪੁੱਤਰ ਅਰਜੁਨ ਤੇਂਦੁਲਕਰ ਨੂੰ ਮੁੰਬਈ ਇੰਡੀਅਨਜ਼ ਨੇ ਵੀਰਵਾਰ ਨੂੰ ਉਨ੍ਹਾਂ ਦੇ 20 ਲੱਖ ਰੁਪਏ ਦੇ ਆਧਾਰ ਮੁੱਲ ’ਤੇ ਖ਼ਰੀਦਿਆ ਹੈ। ਇਸ ਦੌਰਾਨ ਟਵਿਟਰ ’ਤੇ ਅਰਜੁਨ ਦੀ ਨੀਲਾਮੀ ਨਾਲ ਕਈ ਯੂਜ਼ਰਸ ਨਾਖ਼ੁਸ਼ ਦਿਖੇ ਅਤੇ ਉਨ੍ਹਾਂ ਦੀ ਆਲੋਚਨਾ ਕਰਨ ਲੱਗੇ। ਉਨ੍ਹਾਂ ਦਾ ਕਹਿਣਾ ਹੈ ਕਿ ਤੇਂਦੁਲਕਰ ਸਰਨੇਮ ਹੋਣ ਕਾਰਨ ਹੀ ਅਰਜੁਨ ਨੂੰ ਆਸਾਨੀ ਨਾਲ ਮੁੰਬਈ ਦੀ ਟੀਮ ਵਿਚ ਜਗ੍ਹਾ ਮਿਲੀ ਹੈ।
ਸਰਕਾਰੀ ਸਕੂਲ ਦੇ 30 ਵਿਦਿਆਰਥੀ ਹੋਏ ‘ਕੋਰੋਨਾ’ਦਾ ਸ਼ਿਕਾਰ,ਸਕੂਲ ਕੀਤਾ ਗਿਆ ਬੰਦ
ਉਥੇ ਹੀ ਅਰਜੁਨ ਦੀ ਭੈਣ ਸਾਰਾ ਤੇਂਦੁਲਕਰ ਨੇ ਆਲੋਚਨਾ ਕਰਨ ਵਾਲਿਆ ਨੂੰ ਕਰਾਰਾ ਜਵਾਬ ਦਿੱਤਾ ਹੈ। ਸਾਰਾ ਨੇ ਅਰਜੁਨ ਦੇ ਸਮਰਥਨ ਵਿਚ ਆਪਣੇ ਇੰਟਸਾਗ੍ਰਾਮ ’ਤੇ ਇਕ ਸਟੋਰੀ ਸਾਂਝੀ ਕਰਦੇ ਹੋਏ ਲਿਖਿਆ, ‘ਕੋਈ ਵੀ ਤੁਹਾਡੇ ਕੋਲੋਂ ਤੁਹਾਡੀ ਇਸ ਉਪਲਬੱਧੀ ਨੂੰ ਨਹੀਂ ਖੋਹ ਸਕਦਾ। ਇਹ ਤੁਹਾਡੀ ਹੈ। ਮੈਨੂੰ ਤੁਹਾਡੇ ’ਤੇ ਮਾਣ ਹੈ।’ ਹਾਲਾਂਕਿ ਕੁੱਝ ਲੋਕ ਉਨ੍ਹਾਂ ਦੇ ਸਮਰਥਨ ਵਿਚ ਵੀ ਉਤਰੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਰਜੁਨ ਆਪਣੀ ਖ਼ੁਦ ਦੀ ਮਿਹਨਤ ਨਾਲ ਹੀ ਮੁੰਬਈ ਟੀਮ ਵਿਚ ਚੁਣੇ ਗਏ ਹਨ।
ਚਮੋਲੀ ‘ਚ ਆਏ ਹੜ੍ਹ ਨਾਲ ਪ੍ਰਭਾਵਿਤ ਹੋਏ ਪਰਿਵਾਰ ਲਈ ਮਸੀਹਾ ਬਣੇ ਸੋਨੂੰ ਸੂਦ
ਮੁੰਬਈ ਇੰਡੀਅਨਜ਼ ’ਚ ਆਪਣੀ ਚੋਣ ਹੋਣ ’ਤੇ ਬੀਤੇ ਦਿਨ ਅਰਜੁਨ ਨੇ ਆਪਣੇ ਟਵਿਟਰ ਹੈਂਡਲ ’ਤੇ ਇਕ ਵੀਡੀਓ ਸੰਦੇਸ਼ ਪੋਸਟ ਕਰਦੇ ਹੋਏ ਕਿਹਾ, ‘ਬਚਪਨ ਤੋਂ ਹੀ ਮੈਂ ਮੁੰਬਈ ਇੰਡੀਅਨਜ਼ ਦਾ ਪ੍ਰਸ਼ੰਸਕ ਹਾਂ। ਮੈਂ ਕੋਚਾਂ ਅਤੇ ਸਹਿਯੋਗੀ ਸਟਾਫ਼ ਦਾ ਧੰਨਵਾਦ ਕਰਨਾ ਚਹਾਂਗਾ, ਜਿਨ੍ਹਾਂ ਨੇ ਮੇਰੇ ’ਤੇ ਭਰੋਸਾ ਦਿਖਾਇਆ।’ ਉਨ੍ਹਾਂ ਕਿਹਾ, ‘ਮੈਂ ਮੁੰਬਈ ਇੰਡੀਅਨਜ਼ ਪਲਟਨ ਨਾਲ ਜੁੜਨ ਲਈ ਰੋਮਾਂਚਿਤ ਹਾਂ ਅਤੇ ਨੀਲੀ ਅਤੇ ਸੁਨਹਿਰੀ ਜਰਸੀ ਪਾਉਣ ਦਾ ਇੰਤਜ਼ਾਰ ਨਹੀਂ ਕਰ ਸਕਦਾ।’