ਨਵੀਂ ਦਿੱਲੀ,27 ਜਨਵਰੀ (ਸਕਾਈ ਨਿਊਜ਼ ਬਿਊਰੋ)
ਬੀ.ਸੀ.ਸੀ.ਆਈ.ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਫਿਰ ਤੋਂ ਸਿਹਤ ਖ਼ਰਾਬ ਕਰਕੇ ਉਨ੍ਹਾਂ ਨੂੰ ਅਪੋਲੋ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।
ਲਾਲ ਕਿਲ੍ਹੇ ‘ਤੇ ਹਿੰਸਾ ਫੈਲਾਉਣ ਵਾਲਿਆਂ ਨੂੰ ਦੇਖੋ ਦਿੱਲੀ ਪੁਲਿਸ ਕਿਵੇਂ ਰਹੀ ਹੈ ਲੱਭ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਾਂਗੁਲੀ ਨੂੰ 2 ਜਨਵਰੀ ਨੂੰ ਜਿੰਮ ’ਚ ਵਰਜਿਸ਼ ਕਰਦੇ ਹੋਏ ਸੀਨੇ ’ਚ ਦਰਦ ਦੀ ਸ਼ਿਕਾਇਤ ਦੇ ਕਾਰਨ ਵੁਡਲੈਂਡਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਜਾਂਚ ਤੇ ਇਲਾਜ ਦੇ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਨੂੰ ਹਲਕਾ ਦਿਲ ਦਾ ਦੌਰਾ ਪਿਆ ਸੀ ਤੇ ਉਨ੍ਹਾਂ ਦੀ ਐਂਜਿਓਪਲਾਸਟਰੀ ਕੀਤੀ ਗਈ ਸੀ। ਜਿਸ ਤੋਂ ਉਹਨਾਂ ਨੂੰ 7 ਜਨਵਰੀ ਨੂੰ ਵੁੱਡਲੈਂਡਜ਼ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ।
ਸਰਦੀ ਦੇ ਮੌਸਮ ‘ਚ ਬੱਚਿਆਂ ਨੂੰ ਜ਼ਰੂਰ ਪਿਲਾਓ ਚੁਕੰਦਰ ਅਤੇ ਗਾਜਰ ਦਾ ਸੂਪ ,ਜਾਣੋ ਬਣਾਉਣ ਦੀ ਵਿਧੀ
ਪਿਛਲੀ ਵਾਰ ਜਿਹੜੇ ਹਸਪਤਾਲ ਵਿਚ ਗਾਂਗੁਲੀ ਨੂੰ ਦਾਖਲ ਕਰਵਾਇਆ ਗਿਆ ਸੀ। ਉਥੋਂ ਦੇ ਡਾਕਟਰਾਂ ਨੇ ਦੱਸਿਆ ਕਿ ਗਾਂਗੁਲੀ ਦੀਆਂ ਤਿੰਨ ਨਾੜੀਆਂ ਵਿਚ ਬਲਾਕੇਜ਼ ਪਾਈ ਗਈ ਸੀ। ਇਨ੍ਹਾਂ ਵਿਚੋਂ ਇਕ ਨਾੜੀ 90 ਪ੍ਰਤੀਸ਼ਤ ਤਕ ਬਲਾਕ ਸੀ।
ਚੋਰੀ ਦੇ ਆਰੋਪ ਤੋਂ ਪਰੇਸ਼ਾਨ ਨੌਜਵਾਨ ਨੇ ਕੀਤਾ ਹੈਰਾਨ ਕਰ ਦੇਣ ਵਾਲਾ ਕਾਰਾ