ਬਿਊਨਸ ਆਇਰਸ,2 ਫਰਵਰੀ (ਸਕਾਈ ਨਿਊਜ਼ ਬਿਊਰੋ)
ਭਾਰਤੀ ਮਹਿਲਾ ਹਾਕੀ ਟੀਮ ਨੇ ਕਪਤਾਨ ਰਾਣੀ ਦੇ ਗੋਲਾਂ ਦੀ ਬਦੌਲਤ ਵਿਸ਼ਵ ਦੀ ਨੰਬਰ-2 ਟੀਮ ਅਰਜਨਟੀਨਾ ਦੇ ਨਾਲ 1-1 ਨਾਲ ਡਰਾਅ ਖੇਡਿਆ।
ਟਿਕਰੀ ਬਾਰਡਰ ‘ਤੇ ਧਰਨੇ ‘ਚ ਸ਼ਾਮਿਲ ਇੱਕ ਹੋਰ ਨੌਜਵਾਨ ਕਿਸਾਨ ਦੀ ਮੌਤ
ਭਾਰਤੀ ਮਹਿਲਾ ਟੀਮ ਦਾ ਅਰਜਨਟੀਨਾ ਵਿਰੁੱਧ ਇਹ ਚੌਥਾ ਮੈਚ ਸੀ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਵਿਚਾਲੇ ਸ਼ਨੀਵਾਰ ਨੂੰ ਖੇਡਿਆ ਜਾਣ ਵਾਲਾ ਤੀਜਾ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ ਸੀ। ਭਾਰਤੀ ਮਹਿਲਾ ਟੀਮ ਨੂੰ ਅਰਜਨਟੀਨਾ ਦੀ ਸੀਨੀਅਰ ਟੀਮ ਵਿਰੁੱਧ ਪਹਿਲੇ ਮੁਕਾਬਲੇ ਵਿਚ 2-3 ਨਾਲ ਤੇ ਦੂਜੇ ਮੁਕਾਬਲੇ ਵਿਚ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਮੁਕਾਬਲੇ ਵਿਚ ਟੀਮ ਨੇ ਕਪਤਾਨ ਰਾਣੀ ਦੇ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਮੁਕਾਬਲਾ 1-1 ਨਾਲ ਡਰਾਅ ਕਰਵਾ ਦਿੱਤਾ।
ਵੱਡੀ ਗਿਣਤੀ ‘ਚ ਨਸ਼ੀਲੀ ਗੋਲੀਆਂ ਸਮੇਤ 3 ਨੌਜਵਾਨ ਕਾਬੂ
ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਅਰਜਨਟੀਨਾ ਦੀ ਜੂਨੀਅਰ ਟੀਮ ਨਾਲ 2-2 ਨਾਲ ਤੇ 1-1 ਨਾਲ ਡਰਾਅ ਖੇਡਿਆ ਸੀ, ਜਦਕਿ ਉਸ ਨੂੰ ਅਰਜਨਟੀਨਾ ਦੀ ਬੀ ਟੀਮ ਤੋਂ 1-2 ਤੇ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।