ਨਿਊਜ਼ ਡੈਸਕ(ਸਕਾਈ ਨਿਊਜ਼ ਪੰਜਾਬ)6ਮਾਰਚ 2022
ਆਸਟ੍ਰੇਲੀਆ ਦੇ ਦਿੱਗਜ਼ ਲੈੱਗ ਸਪਿਨਰ ਸ਼ੇਨ ਵਾਰਨ ਦਾ ਸ਼ੁੱਕਰਵਾਰ ਨੂੰ ਦਿਲ ਦੇ ਦੌਰਾ ਪੈਣ ਕਾਰਨ ਮੌਤ ਹੋ ਗਿਆ ਸੀ । ਹੁਣ ਉਨ੍ਹਾਂ ਦੇ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਸਾਮਣੇ ਆਇਆ ਹੈ|
ਦੱਸ ਦੇਈਏ ਕਿ ਥਾਈਲੈਂਡ ਦੀ ਜਾਂਚ ਟੀਮ ਵੱਲੋਂ ਇਹ ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਟੀਮ ਨੂੰ ਕ੍ਰਿਕਟਰ ਸ਼ੇਨ ਵਾਰਨ ਦੇ ਕਮਰੇ ਦੇ ਫਰਸ਼ ਅਤੇ ਤੌਲੀਏ ‘ਤੇ ਖੂਨ ਦੇ ਧੱਬੇ ਮਿਲੇ ਹਨ। ਜਿਸ ਸਮੇਂ ਸ਼ੇਨ ਵਾਰਨ ਦੀ ਮੌਤ ਹੋਈ ਸੀ, ਉਸ ਸਮੇਂ ਥਾਈਲੈਂਡ ਦੇ ਵਿਲਾ ਵਿੱਚ ਰਹਿ ਰਹੇ ਸੀ।
ਇਸ ਮਾਮਲੇ ਚ ਇੱਕ ਰਿਪੋਰਟ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਅਧਿਕਾਰੀ ਜਾਂਚ ਲਈ ਥਾਈਲੈਂਡ ਪਹੁੰਚ ਗਏ ਹਨ ਅਤੇ ਸ਼ੇਨ ਵਾਰਨ ਦੀ ਲਾਸ਼ ਨੂੰ ਵਾਪਸ ਭੇਜਣ ਲਈ ਕੰਮ ਜਾਰੀ ਹੋ ਚੁਕਾ ਹੈ। ਇਸ ਬਾਰੇ ਪੁਲਿਸ ਦੇ ਕਮਾਂਡਰ ਪੋਲ ਮੇਜਰ ਜਨਰਲ ਨੇ ਦੱਸਿਆ ਕਿ ਜਦੋਂ ਸੀਪੀਆਰ ਸ਼ੁਰੂ ਹੋਇਆ ਤਾਂ ਖੂਨ ਵਗ ਰਿਹਾ ਸੀ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਵਾਰਨ ਦੇ 4 ਦੋਸਤਾਂ ਨੇ ਉਸ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ 20 ਮਿੰਟ ਤੱਕ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।