ਅੱਜ ਕੋਹਲੀ ਨੂੰ ਟੱਕਰ ਦੇਣਗੇ ਵਾਰਨਰ, ਜਾਣੋ ਕੀ ਹੈ RCB-SRH ਦੀ ਤਾਕਤ

Must Read

ਟਾਂਡਾ ਮਾਮਲੇ ‘ਤੇ ਅਕਾਲੀ-ਭਾਜਪਾ ਹੋਏ ਇੱਕ-ਸੁਰ

ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਵਿਖੇ ਇੱਕ 6 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਹੋਈ ਘਿਨੌਣੀ ਹਰਕਤ ਤੋਂ ਬਾਅਦ ਹਰ...

ਪੰਜਾਬ ‘ਚ ਭਾਜਪਾ ਨੂੰ ਵੱਡਾ ਝਟਕਾ, ਕਿਸਾਨ ਮੋਰਚਾ ਸੈਲ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ, ਜਦੋਂ ਪਾਰਟੀ ਦੇ ਕਿਸਾਨ ਮੋਰਚਾ...

ਖੇਤਾਂ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਦਾ ਕਿਸਾਨਾਂ ਨੂੰ ਸਮਰਥਨ

ਖੇਤੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ...

ਆਈਪੀਐਲ ਸ਼ੁਰੂ ਹੋ ਗਿਆ ਹੈ ਅਤੇ ਜਿਸ ਦੇ ਦੂਸਰੇ ਮੁਕਾਬਲੇ ਦੇ ਵਿੱਚ ਦਿੱਲੀ ਕੈਪਿਟਲਸ ਨੇ ਸੁਪਰ ਓਵਰ ‘ਚ ਕਿੰਗਸ ਇਲੈਵਨ ਪੰਜਾਬ ਨੂੰ ਮਾਤ ਦਿੱਤੀ। ਅੱਜ ਆਈਪੀਐਲ ਦਾ ਤੀਜ਼ਾ ਮੈਚ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਸ ਬੈਂਗਲੋਰ ਦੀ ਟੀਮ ਅਤੇ ਸਨਰਾਈਸਜ ਹੈਦਾਰਾਬਾਦ ਦੀ ਟੀਮ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦੁਬਈ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਮੌਜੂਦਾ ਆਈਪੀਐਲ ਦਾ ਇਹ ਤੀਜਾ ਮੈਚ ਹੋਵੇਗਾ।

ਜੇਕਰ ਆਰਸੀਬੀ ਅਤੇ ਐਸ.ਆਰ.ਐਚ. ਦੇ ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਦੋਵਾਂ ਦੇ ਵਿਚਕਾਰ 15 ਮੈਚ ਹੋਏ ਹਨ, ਜਿਨ੍ਹਾਂ ਵਿੱਚੋਂ ਬੈਂਗਲੋਰ ਦੀ ਟੀਮ ਨੇ 6 ਮੈਚ ਜਿੱਤੇ, ਜਦੋਂ ਕਿ ਸਨਰਾਈਜ਼ਰਸ ਹੈਦਰਾਬਾਦ ਨੇ 8 ਵਿੱਚ ਜਿੱਤ ਹਾਸਲ ਕੀਤੀ ਹੈ ਅਤੇ ਇਕ ਮੈਚ ਸਾਲ 2017 ਵਿੱਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ।
ਕਪਤਾਨ ਕੋਹਲੀ ਦੀ ਗੱਲ ਕਰਿੀਏ ਤਾਂ ਆਈਪੀਐਲ ਦੇ ਇਤਿਹਾਸ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਿਚ ਉਹਨਾਂ ਦਾ ਨਾਮ ਪਹਿਲੇ ਨੰਬਰ ਤੇ ਹੈ, ਪਰ ਆਰ.ਸੀ.ਬੀ. ਦਾ ਟੀ -20 ਲੀਗ ਵਿਚ ਖਿਤਾਬ ਜਿੱਤਣ ਦਾ ਸੁਪਨਾ ਅਜੇ ਤਕ ਪੂਰਾ ਨਹੀਂ ਹੋਇਆ। ਟੀਮ ਦੇ ਵਿੱਚ ਆਸਟਰੇਲੀਆ ਦੇ ਕਪਤਾਨ ਫਿੰਚ ਦੇ ਆਉਣ ਨਾਲ ਟੀਮ ਦੀ ਬੈਟਿੰਗ ਸਾਈਡ ਮਜ਼ਬੂਤ ਹੋਈ ਹੈ ਅਤੇ ਨੌਜਵਾਨ ਸਲਾਮੀ ਬੱਲੇਬਾਜ਼ ਦੇਵਦੱਤ ਪੱਡੀਕਲ ਤੋਂ ਵੀ ਟੀਮ ਨੂੰ ਕਾਫ਼ੀ ਉਮੀਦਾਂ ਹਨ। ਟੀਮ ਦੇ ਵਿੱਚ ਆਰਸੀਬੀ ਦਾ ਥੰਮ ਕਹੇ ਜਾਣ ਵਾਲੇ ਏਬੀ ਡਿਵੀਲੀਅਰ ਇਸ ਵਾਰ ਵਿਕਟ ਕੀਪਿੰਗ ਕਰਦੇ ਵੀ ਦਿਖ ਸਕਦੇ ਹਨ।
ਦੂਜੇ ਪਾਸੇ ਡੇਵਿਡ ਵਾਰਨਰ ਨੇ ਤਿੰਨ ਟੂਰਨਾਮੈਂਟ ਵਿਚ ਓਰੇਂਜ ਕੈਪ ਵੀ ਹਾਸਲ ਕੀਤੀ ਹੈ ਅਤੇ ਉਸਦੀ ਕਪਤਾਨੀ ਵਿਚ 2016 ਵਿਚ ਹੈਦਰਾਬਾਦ ਦੀ ਟੀਮ ਚੈਂਪੀਅਨ ਵੀ ਬਣੀ ਸੀ। ਵਾਰਨਰ ਅਤੇ ਜੌਨੀ ਬੇਅਰਸਟੋ ਟੂਰਨਾਮੈਂਟ ਦੇ ਖਤਰਨਾਕ ਸ਼ੁਰੂਆਤੀ ਜੋੜੇ ਵਿਚੋਂ ਇਕ ਹਨ। ਇਸ ਜੋੜੀ ਨੇ ਪਿਛਲੇ ਸੀਜ਼ਨ ਵਿੱਚ ਆਰਸੀਬੀ ਦੇ ਖਿਲਾਫ ਪਹਿਲੇ ਵਿਕਟ ਲਈ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਵੀ ਬਣਾਇਆ ਸੀ।
ਜੇਕਰ ਸਨਰਾਈਜ਼ਰਜ਼ ਦੇ ਕਮਜ਼ੋਰ ਹਿੱਸੇ ਦੀ ਗੱਲ ਕਰੀਏ ਤਾਂ ਲੋਅਰ-ਔਰਡਰ ਬੱਲੇਬਾਜ਼ੀ ਇਕ ਕਮਜ਼ੋਰ ਕੜੀ ਸਾਬਤ ਹੋ ਸਕਦੀ ਹੈ। ਫਰੈਂਚਾਇਜ਼ੀ ਨੇ ਇਸ ਵਾਰ ਵਿਰਾਟ ਸਿੰਘ, ਅਭਿਸ਼ੇਕ ਸ਼ਰਮਾ, ਪ੍ਰੀਅਮ ਗਰਗ ਅਤੇ ਅਬਦੁੱਲ ਸਮਦ ਵਰਗੇ ਨੌਜਵਾਨ ਬੱਲੇਬਾਜ਼ਾਂ ‘ਤੇ ਭਰੋਸਾ ਜਤਾਇਆ ਹੈ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਖਿਡਾਰੀ ਮਿਡਲ ਆਰਡਰ ਵਿਚ ਵਧੀਆ ਪ੍ਰਦਰਸ਼ਨ ਕਰਨਗੇ।
ਗੇਂਦਬਾਜ਼ੀ ਵਾਲੇ ਪਾਸੇ ਦੀ ਗਲ ਕਰੀਏ ਤਾਂ ਟੀਮ ਦੀ ਗੇਂਦਬਾਜ਼ੀ ਇਕਾਈ ਵਿਚ ਬਹੁਤੀ ਤਬਦੀਲੀ ਨਹੀਂ ਹੋਈ ਹੈ। ਭੁਵਨੇਸ਼ਵਰ ਕੁਮਾਰ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰਨਗੇ ਅਤੇ ਉਹਨਾਂ ਦਾ ਸਾਥ ਸੰਦੀਪ ਸ਼ਰਮਾ, ਸਿਧਾਰਥ ਕੌਲ ਅਤੇ ਬਾਸਿਲ ਥੰਮਪੀ ਵਰਗੇ ਗੇਂਦਬਾਜ਼ ਦੇਣਗੇ। ਟੀਮ ਵਿਚ ਟੀ -20 ਫਾਰਮੈਟ ਦੇ ਚੋਟੀ ਦੇ ਗੇਂਦਬਾਜ਼ ਮੰਨੇ ਜਾਂਦੇ ਰਾਸ਼ਿਦ ਖਾਨ ਅਤੇ ਮੁਹੰਮਦ ਨਬੀ ਵੀ ਸ਼ਾਮਿਲ ਹਨ। ਜੋ ਸੀਪੀਐਲ ਵਿਚ ਵੀ ਸ਼ਾਨਦਾਰ ਲੈਅ ਵਿਚ ਨਜ਼ਰ ਆਏ ਸਨ। ਟੀਮ ਵਿੱਚ ਖੱਬੇ ਹੱਥ ਦੇ ਸਪਿੰਨਰ ਸ਼ਾਹਬਾਜ਼ ਨਦੀਮ ਵੀ ਹਨ।
ਆਰਸੀਬੀ ਦੀ ਟੀਮ ਸਪਿਨ ਉੱਤੇ ਨਿਰਭਰ ਕਰੇਗੀ ਕਿਉਂਕਿ ਉਹਨਾਂ ਕੋਲ ਸਪਿਨ ਗੇਂਦਬਾਜ਼ੀ ਵਿੱਚ ਚੰਗਾ ਵਿਕਲਪ ਹੈ। ਜਿਥੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਟੀਮ ਦਾ ਮਹੱਤਵਪੂਰਨ ਹਿੱਸਾ ਹਨ ਉਥੇ ਹੀ ਵਾਸ਼ਿੰਗਟਨ ਸੁੰਦਰ, ਪਵਨ ਨੇਗੀ, ਐਡਮ ਜ਼ੈਂਪਾ ਅਤੇ ਮੋਇਨ ਅਲੀ ਵਰਗੇ ਤਜਰਬੇਕਾਰ ਗੇਂਦਬਾਜ਼ਾਂ ਦਾ ਵੀ ਟੀਮ ਨੂੰ ਪੂਰਾ ਸਮਰਥਨ ਮਿਲੇਗਾ। ਤੇਜ਼ ਗੇਂਦਬਾਜ਼ੀ ਦੀ ਕਮਾਂਡ ਨਵਦੀਪ ਸੈਣੀ,ਉਮੇਸ਼ ਯਾਦਵ ਅਤੇ ਡੇਲ ਸਟੇਨ ਸੰਭਾਲਣਗੇ। ਆਰਸੀਬੀ ਨੇ ਪਿਛਲੇ ਸੀਜ਼ਨ ਦੇ ਆਖਰੀ ਓਵਰਾਂ ਵਿਚ ਬਹੁਤ ਸਾਰੇ ਸਕੋਰ ਲੁਟਾਏ ਸਨ ਅਤੇ ਇਸ ਵਾਰ ਟੀਮ ਉਸ ਕਮਜ਼ੋਰ ਪੱਖ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗੀ। ਫਰੈਂਚਾਇਜ਼ੀ ਨੇ ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਹੈ।
ਕੋਚਾਂ ਦੇ ਅਨੁਭਵੀ ਦੀ ਗਲ ਕਰੀਏ ਤਾਂ ਆਸੀਬੀ ਨੇ ਸਾਈਮਨ ਕੈਟਿਚ ‘ਤੇ ਆਪਣਾ ਭਰੋਸਾ ਜਤਾਇਆ ਹੈ, ਜਦਕਿ ਸਨਰਾਈਜ਼ਰਜ਼ ਦੇ ਕੋਚ ਟ੍ਰੇਵਰ ਬੈਲਿਸ ਹਨ, ਜਿਨ੍ਹਾਂ ਨੇ ਪਿਛਲੇ ਸਾਲ ਇੰਗਲੈਂਡ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਈ ਸੀ।
ਦੋਵੇਂ ਟੀਮਾਂ ਵਿਚ ਵਿਸਫੋਟਕ ਬੱਲੇਬਾਜ਼ ਹਨ ਇਸ ਲਈ ਦਰਸ਼ਕਾਂ ਲਈ ਇਹ ਮੈਚ ਦਿਲਚਸਪ ਹੋਵੇਗਾ।
ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਜਿਥੇ ਆਰਸੀਬੀ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਏਬੀ ਡਿਵੀਲਿਅਰਜ਼ ਤੇ ਹੋਣਗੀਆ ਉਥੇ ਹੀ ਹੈਦਰਾਬਾਦ ਦੇ ਪ੍ਰਸ਼ਸੰਕਾ ਨੂੰ ਇੱਕ ਵਾਰ ਫੇਰ ਡੇਵਿਡ ਵਾਰਨਰ ਅਤੇ ਜੋਨੀ ਬੈਰੀਸਟੋ ਦੀ ਜੋੜੀ ਤੋਂ ਤੂਫ਼ਾਨੀ ਸ਼ੁਰੂਆਤ ਦੀ ਉਮੀਦ ਰਹੇਗੀ। ਫਿਲਹਾਲ ਸਾਰਿਆਂ ਦੀਆਂ ਨਜ਼ਰਾਂ ਇਸ ਮੈਚ ਤੇ ਟਿਕੀਆਂ ਹੋਈਆਂ ਹਨ ਤੇ ਦੇਖਣਾ ਇਹ ਹੋਵੇਗਾ ਕਿ ਇਸ ਮੈਚ ਦਾ ਨਤੀਜਾ ਕੀ ਨਿਕਲਦਾ ਹੈ।

LEAVE A REPLY

Please enter your comment!
Please enter your name here

Latest News

ਟਾਂਡਾ ਮਾਮਲੇ ‘ਤੇ ਅਕਾਲੀ-ਭਾਜਪਾ ਹੋਏ ਇੱਕ-ਸੁਰ

ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਵਿਖੇ ਇੱਕ 6 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਹੋਈ ਘਿਨੌਣੀ ਹਰਕਤ ਤੋਂ ਬਾਅਦ ਹਰ...

ਪੰਜਾਬ ‘ਚ ਭਾਜਪਾ ਨੂੰ ਵੱਡਾ ਝਟਕਾ, ਕਿਸਾਨ ਮੋਰਚਾ ਸੈਲ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ, ਜਦੋਂ ਪਾਰਟੀ ਦੇ ਕਿਸਾਨ ਮੋਰਚਾ ਸੈਲ ਦੇ ਸੂਬਾ ਪ੍ਰਧਾਨ ਤਰਲੋਚਨ...

ਖੇਤਾਂ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਦਾ ਕਿਸਾਨਾਂ ਨੂੰ ਸਮਰਥਨ

ਖੇਤੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ । ਇਹ ਰੋਸ...

ਜਦੋਂ ਇੱਕ-ਇੱਕ ਕਰਕੇ ਧੂਹ-ਧੂਹ ਸੜੀਆਂ ਕਾਰਾਂ!

ਤਬਾਹੀ ਦੀਆਂ ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ, ਇਹ ਪਟਿਆਲਾ ਦੇ ਸਰਹਿੰਦ ਰੋਡ ਉਤੇ ਸਥਿੱਤ ਇੱਕ ਕਾਰ ਗੈਰਾਜ ਦੀਆਂ ਹਨ, ਜਿੱਥੇ ਅੱਗ ਨੇ...

ਹੁਣ ਖੁੱਲ੍ਹਿਆ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਸਾਂਝਾ ਮੋਰਚਾ, ਵੱਡੀ ਵਿਓਂਤਬੰਦੀ ਦੀ ਤਿਆਰੀ

ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਹੁਣ ਬਹੁਤ ਜਿਆਦਾ ਸਮਾਂ ਨਹੀਂ ਰਿਹਾ। ਅਜਿਹੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਸਰਕਾਰਾਂ ਕੋਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਕੋਸ਼ਿਸ਼ਾਂ...

More Articles Like This