ਕਪੂਰਥਲਾ ,3 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
ਜਿਲ੍ਹਾ ਕਪੂਰਥਲਾ ਦੇ ਪਿੰਡ ਤਲਵੰਡੀ ਪੁਰਦਲ ਵਿਚ ਪੁਰਾਣੀ ਰੰਜਸ਼ ਨੂੰ ਲੈ ਕੇ ਇਕ ਨੌਜਵਾਨ ਦਾ ਉਸਦੇ ਸਰੀਕੇ ਚੋ ਭਤੀਜਾ ਲੱਗਦੇ ਵਿਅਕਤੀ ਵਲੋ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ ਹੈ । ਮ੍ਰਿਤਕ ਨੌਜਵਾਨ ਦੀ ਪਹਿਚਾਣ ਪਿੰਡ ਤਲਵੰਡੀ ਪੁਰਦਿਲ ਦੇ ਮੌਜੂਦਾ ਸਰਪੰਚ ਰਣਦੀਪ ਕੌਰ ਦੇ ਪਤੀ ਜਗਤਾਰ ਸਿੰਘ ਉਰਫ ਗੱਗੀ ਵਜੋਂ ਹੋਈ ਹੈ ।
ਪਰਿਵਾਰਕ ਮੈਂਬਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਕੁਝ ਨੌਜਵਾਨਾਂ ਵਲੋ ਰੌਲਾ ਰੱਪਾ ਪਾਇਆ ਜਾ ਰਿਹਾ ਸੀ ਇਹ ਸੁਣ ਕੇ ਰਣਦੀਪ ਸਿੰਘ ਉਰਫ ਗੱਗੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾ ਦੋਵੇਂ ਧਿਰਾਂ ਵਿੱਚ ਤਕਰਾਰ ਹੋ ਗਿਆ ।
ਇਹ ਖ਼ਬਰ ਵੀ ਪੜ੍ਹੋ: ਕਰੀਬ 4 ਲੱਖ ਰੁਪਏ ਦੀ ਹੈਰੋਇਨ ਸਮੇਤ ਦੋ ਕਾਬੂ
ਜਿਸ ਨੂੰ ਲੈ ਕੇ ਤਹਿਸ ਵਿੱਚ ਆਏ ਉਸਦੇ ਤਾਏ ਦੇ ਪੁੱਤਰ ਹਰਭਜਨ ਸਿੰਘ ਅਤੇ ਪੋਤਰੇ ਮਨਜੋਤ ਸਿੰਘ ਜੋਤਾ ਤੇ ਦੋ ਹੋਰ ਨੌਜਵਾਨਾਂ ਨੇ ਫਾਇਰਿੰਗ ਸੁਰੂ ਕਰ ਦਿੱਤੀ ਜਿਸ ਵਿੱਚੋਂ ਨਿਕਲੀਆਂ 3 ਗੋਲੀਆਂ ਰਣਦੀਪ ਸਿੰਘ ਦੇ ਲੱਗ ਗਈਆ ਜਿਸ ਤੋ ਬਾਅਦ ਪਰਿਵਾਰਕ ਮੈਂਬਰਾਂ ਵਲੋ ਉਸਨੂੰ ਜਲੰਧਰ ਦੇ ਇਕ ਹਸਪਤਾਲ ਲਿਜਾਇਆ ਗਿਆ ਪਰ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ ।
ਮਿਰਤਕ ਰਣਦੀਪ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ , 4 ਸਾਲ ਦਾ ਬੇਟਾ, ਤੇ ਇੱਕ 2 ਮਹੀਨੇ ਦੇ ਬੇਟੀ ਛੱਡ ਗਿਆ ਹੈ ।
ਘਟਨਾ ਸਥਾਨ ਤੇ ਪਹੁੰਚੀ ਭੁਲੱਥ ਪੁਲਿਸ ਨੇ 4 ਦੋਸੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਅਰੰਭ ਕਰ ਦਿੱਤੀ ਹੈ ।
ਇਹ ਖ਼ਬਰ ਵੀ ਪੜ੍ਹੋ: ਬੱਸ ਅਤੇ ਘੋੜੇ ਟਰਾਲੇ ਵਿਚਾਲੇ ਭਿਆਨਕ ਟੱਕਰ
ਇਹ ਖ਼ਬਰ ਵੀ ਪੜ੍ਹੋ: ਕੋਰੋਨਾ ਦੌਰਾਨ 3 ਮਹੀਨਿਆਂ ‘ਚ 13 ਲੱਖ ਤੋਂ ਵੱਧ ਸ਼ਰਧਾਲੂਆਂ ਵੱਲੋਂ…