ਨਵੀਂ ਦਿੱਲੀ,5 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
Tata Altroz: ਭਾਰਤ ਵਰਗੇ ਸੰਘਣੀ ਆਬਾਦੀ ਵਾਲੇ ਦੇਸ਼ ‘ਚ ਸੁਰੱਖਿਆ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ।ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਆਟੋਮੋਬਾਈਲ ਬਾਜ਼ਾਰ ਕਿਹਾ ਜਾਂਦਾ ਹੈ ।ਜ਼ਿਆਦਾਤਰ ਭਾਰਤੀ ਗਾਹਕ ਸੁਰੱਖਿਆ ਨਾਲੋਂ ਮਾਈਲੇਜ਼ ਨੂੰ ਤਰਜੀਹ ਦਿੰਦੇ ਹਨ।ਭਾਰਤ ‘ਚ ਬਹੁਤ ਸਾਰੀਆਂ ਕਾਰਾਂ ਨੇ ਗਲੋਬਲ ਐਨਸੀਏਪੀ ਕ੍ਰੈਸ਼ ਟੈਸਟ ਰੇਟਿੰਗ ‘ਚ 5 ਸਟਾਰ ਹਾਸਲ ਕੀਤੇ ਹਨ। ਇੱਥੇ ਤੁਹਾਨੂੰ ਭਾਰਤ ਦੀਆਂ ਕਾਰਾਂ ਬਾਰੇ ਦੱਸਾਂਗੇ ਕਿ ਕਿੰਨ੍ਹਾਂ ਵਿੱਚ ਕੀ ਖਾਸੀਅਤ ਹੈ-:
ਟਾਟਾ ਟਿਆਗੋ ਫੇਸਲਿਫਟ- 4 ਸਟਾਰ ਰੇਟਿੰਗ
ਹਾਲ ਹੀ ‘ਚ ਟਾਟਾ ਨੇ ਇਸ ਕਾਰ ਫੇਸਲਿਫਟ ਨੂੰ ਲਾਂਚ ਕੀਤਾ ਹੈ। ਇਸ ਕਾਰ ਨੂੰ ਗਲੋਬਲ ਐਨਸੀਏਪੀ ਕ੍ਰੈਸ਼ ਟੈਸਟ ‘ਚ ਅਡਲਟ ਦੀ ਸੇਫਟੀ ਲਈ 4 ਸਟਾਰ ਤੇ ਚਾਈਲਡ ਓਕਯੂਪੈਂਸੀ ‘ਚ 3 ਸਟਾਰ ਦਿੱਤੇ। ਅਡਲਟ ਕਾਰ ਨੂੰ 17 ਵਿੱਚੋਂ 12.52 ਤੇ ਬੱਚਿਆਂ ਲਈ 49 ਵਿੱਚੋਂ 34.15 ਅੰਕ ਮਿਲੇ।
ਟਾਟਾ ਟਿਗੋਰ – 4 ਸਟਾਰ ਰੇਟਿੰਗ
ਇਸ ਕਾਰ ਨੂੰ ਗਲੋਬਲ ਐਨਸੀਏਪੀ ਕ੍ਰੈਸ਼ ਟੈਸਟ ‘ਚ ਅਡਲਟ ਓਕਯੂਪੈਂਸੀ ਲਈ 4 ਸਟਾਰ ਤੇ ਬੱਚਿਆਂ ਦੀ ਓਕਯੂਪੈਂਸੀ ਲਈ 3 ਸਟਾਰ ਵੀ ਦਿੱਤੇ ਗਏ ਹਨ। ਕਾਰ ਨੇ ਸੈਂਟਰੋ ਤੇ ਵੈਗਨ ਆਰ ਨਾਲੋਂ ਵਧੀਆ ਰੇਟਿੰਗ ਹਾਸਲ ਕੀਤੀ।
ਵਿਟਾਰਾ ਬ੍ਰੇਜ਼ਾ – 4 ਸਟਾਰ
ਇਹ ਦੇਸ਼ ਦੇ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਦੀ ਇਹ ਸਭ ਤੋਂ ਸੁਰੱਖਿਅਤ ਕਾਰ ਹੈ। ਇਸ ਕਾਰ ਨੇ ਕ੍ਰੈਸ਼ ਟੈਸਟ ‘ਚ 4 ਸਟਾਰ ਦਾ ਦਰਜਾ ਹਾਸਲ ਕੀਤਾ। ਅਡਲਟਸ ਦੀ ਸੁਰੱਖਿਆ ਲਈ ਕਾਰ ਨੂੰ 17 ‘ਚ 12.51 ਅੰਕ ਮਿਲੇ।
ਟਾਟਾ ਅਲਟਰਾਜ਼ – 5 ਸਟਾਰ ਰੇਟਿੰਗ
5 ਸਟਾਰ ਰੇਟਿੰਗ ਪ੍ਰਾਪਤ ਕਰਨ ਵਾਲੀ ਇਹ ਭਾਰਤ ਦੀ ਪਹਿਲੀ ਹੈਚਬੈਕ ਕਾਰ ਹੈ। ਕੰਪਨੀ ਨੇ ਇਸ ਕਾਰ ਨੂੰ ਕੱਲ੍ਹ ਭਾਰਤ ‘ਚ ਲਾਂਚ ਕੀਤਾ ਸੀ। 5 ਸਟਾਰ ਰੇਟਿੰਗ ਦੇ ਨਾਲ ਇਹ ਕਾਰ ਭਾਰਤ ਦੀ ਸਭ ਤੋਂ ਸੁਰੱਖਿਅਤ ਕਾਰਾਂ ਵਿੱਚੋਂ ਇੱਕ ਬਣ ਗਈ ਹੈ।
ਟਾਟਾ ਨੈਕਸਨ – 5 ਸਟਾਰ ਰੇਟਿੰਗ
ਇਹ ਗਲੋਬਲ ਐਨਸੀਏਪੀ ਕ੍ਰੈਸ਼ ਟੈਸਟ ‘ਚ 5 ਸਟਾਰ ਪਾਉਣ ਵਾਲੀ ਪਹਿਲੀ ਭਾਰਤੀ ਕਾਰ ਸੀ। ਅਡਲਟਸ ਦੀ ਸੁਰੱਖਿਆ ਲਈ ਇਸ ਕਾਰ ਨੇ 17 ਵਿੱਚੋਂ 16.03 ਅੰਕ ਮਿਲੇ। ਕਾਰ ‘ਚ ਡਿਊਲ ਫਰੰਟ ਏਅਰਬੈਗਸ ਦਿੱਤੇ ਗਏ ਹਨ।