ਗੂਗਲ ‘ਤੇ ਭੁੱਲ ਕੇ ਨਾ ਕਰੋ ਇਹ 5 ਚੀਜ਼ਾਂ ਸਰਚ,ਹੋ ਸਕਦਾ ਹੈ ਬੈਂਕ ਖ਼ਾਤਾ ਖ਼ਾਲੀ

Must Read

*ਕਿਸਾਨ ਮਹਾਂ ਰੈਲੀ ਨੇ ਸਿਆਸੀ ਰੈਲੀਆਂ ਕੀਤੀਆਂ ਫੇਲ*

ਅੰਮ੍ਰਿਤਸਰ 18 ਅਪ੍ਰੈਲ ( ਜਗਤਾਰ ਮਾਹਲਾ ) ਕਿਸਾਨ ਜਥੇਬੰਦੀਆ ਵੱਲੋ ਖੇਤੀ ਕਾਨੂੰਨਾ ਦੇ ਖਿਲਾਫ ਜਿਥੇ ਦਿੱਲੀ ‘ਚ ਸੰਘਰਸ਼ ਕੀਤਾ...

ਮੋਗਾ ‘ਚ ਵੱਡੀ ਵਾਰਦਾਤ, ਬੰਦੇ ਵੱਲੋਂ ਗੁਆਂਢਣ ਦਾ ਕਤਲ

ਮੋਗਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Moga neighbor wife murder:ਮੋਗਾ ਦੇ ਪਿੰਡ ਰੌਲੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ਼ ਬਣ ਗਿਆ...

ਆਨਲਾਈਨ ਸੇਬ ਮੰਗਵਾਉਣ ‘ਤੇ ਫ੍ਰੀ ਮਿਲਿਆ iPhone,ਜਾਣੋ ਪੂਰਾ ਮਾਮਲਾ

ਲੰਡਨ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Free iPhone for ordering apples online:ਅਕਸਰ ਅਸੀਂ ਇਹ ਖ਼ਬਰਾਂ ਸੁਣਦੇ ਹਾਂ ਆਨਲਾਈਨ ਖਰੀਦਦਾਰੀ ‘ਤੇ ਲੋਕ...

ਨਿਊਜ਼ ਡੈਸਕ,23 ਮਾਰਚ (ਸਕਾਈ ਨਿਊਜ਼ ਬਿਊਰੋ)

‘ਗੂਗਲ ਬਾਬਾ’ ਅੱਜ ਦੇ ਸਮੇਂ ਵਿੱਚ ਸਾਡੀ ਜ਼ਿੰਦਗੀ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ। ਅਸੀਂ ਕੋਈ ਵੀ ਜਾਣਕਾਰੀ ਹਾਸਿਲ ਕਰਨ ਲਈ ਗੂਗਲ ਦੇ ਸਰਚ ਇੰਜਣ ‘ਤੇ ਨਿਰਭਰ ਰਹਿੰਦੇ ਹਾਂ।ਪਰ ਕਈ ਵਾਰ ਗੂਗਲ ਦੀ ਵਰਤੋਂ ਕਰਨ ਨਾਲ ਸਾਨੂੰ ਨੁਕਸਾਨ ਵੀ ਹੋ ਜਾਂਦਾ ਹੈ।ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਵੀ ਗੂਗਲ ’ਤੇ ਸਰਚ ਨਾ ਕਰੋ ਨਹੀਂ ਤਾਂ ਤੁਸੀਂ ਮੁਸ਼ਕਲ ’ਚ ਪੈ ਸਕਦੇ ਹੋ। ਤਾਂ ਆਓ ਜਾਣਦੇ ਹਾਂ ਅਜਿਹੀਆਂ 5 ਚੀਜ਼ਾਂ ਬਾਰੇ ਜਿਨ੍ਹਾਂ ਨੂੰ ਗੂਗਲ ’ਤੇ ਸਰਚ ਕਰਨ ਤੋਂ ਪਹਿਲਾਂ ਪੂਰੀ ਸਾਵਧਾਨੀ ਵਰਤਨੀ ਚਾਹੀਦੀ ਹੈ।

1.ਨਿਵੇਸ਼ ਅਤੇ ਪੈਸੇ ਕਮਾਉਣ ਦੇ ਤਰੀਕੇ
ਹਰ ਇਨਸਾਨ ਚੰਗੇ ਲਾਈਫ ਸਟਾਈਲ ਲਈ ਪੈਸਾ ਕਮਾਉਣਾ ਚਾਹੁੰਦਾ ਹੈ। ਇਸ ਲਈ ਕਈ ਲੋਕ ਗੂਗਲ ’ਤੇ ਸਰਚ ਕਰਦੇ ਹਨ। ਗੂਗਲ ਸਰਚ ’ਚ ਜਾ ਕੇ ਕਦੇ ਵੀ ਤੁਸੀਂ ਇਨਵੈਸਟਮੈਂਟ ਅਤੇ ਪੈਸਾ ਕਮਾਉਣ ਦੇ ਤਰੀਕਿਆਂ ਬਾਰੇ ਸਰਚ ਨਾ ਕਰੋ। ਹੈਕਰ ਉਨ੍ਹਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਟਾਰਗੇਟ ਕਰਦੇ ਹਨ ਜੋ ਪੈਸਾ ਕਮਾਉਣਾ ਚਾਹੁੰਦੇ ਹਨ। ਇਸ ਲਈ ਉਹ ਫਰਜ਼ੀ ਕੰਪਨੀ ਅਤੇ ਵੈੱਬਸਾਈਟ ਬਣਾ ਕੇ ਤੁਹਾਨੂੰ ਜਾਲ ’ਚ ਫਸਾ ਸਕਦੇ ਹਨ।

2.ਗੂਗਲ ’ਤੇ ਮੈਡੀਕਲ ਸਲਾਹ ਤੋਂ ਬਚੋ
ਕੁਝ ਲੋਕ ਆਪਣੀ ਬੀਮਾਰੀ ਦਾ ਇਲਾਜ ਅਤੇ ਦਵਾਈਆਂ ਵੀ ਗੂਗਲ ’ਤੇ ਸਰਚ ਕਰਦੇ ਹਨ। ਜ਼ਰੂਰੀ ਨਹੀਂ ਹੈ ਕਿ ਗੂਗਲ ’ਤੇ ਦੱਸਿਆ ਗਿਆ ਇਲਾਜ ਅਤੇ ਦਵਾਈ ਤੁਹਾਡੇ ਲਈ ਸਹੀ ਕੰਮ ਕਰੇ। ਗੂਗਲ ਸਰਚ ’ਚ ਕਿਸੇ ਵੀ ਬੀਮਾਰੀ ਦੇ ਇਲਾਜ ਅਤੇ ਦਵਾਈਆਂ ਬਾਰੇ ਕਦੇ ਸਰਚ ਨਾ ਕਰੋ। ਅਜਿਹਾ ਕਰਨ ਨਾਲ ਤੁਸੀਂ ਗਲਤ ਦਵਾਈ ਬਾਰੇ ਜਾਣਕਾਰੀ ਲੈ ਸਕਦੇ ਹੋ ਅਤੇ ਉਸ ਦਾ ਸੇਵਨ ਕਰ ਸਕਦੇ ਹੋ ਜੋ ਤੁਹਾਡੀ ਸਿਹਤ ਲਈ ਹਾਨੀਕਾਰਕ ਹੋਵੇਗਾ।

3.ਐਪਸ, ਫਾਇਲ ਅਤੇ ਸਾਫਟਵੇਅਰ
ਜੇਕਰ ਤੁਹਾਨੂੰ ਨੂੰ ਆਪਣੇ ਫੋਨ ’ਚ ਕੋਈ ਐਪ ਜਾਂ ਸਾਫਟਵੇਅਰ ਚਾਹੀਦਾ ਹੈ ਤਾਂ ਹਮੇਸ਼ਾ ਪਲੇਅ ਸਟੋਰ ਤੋਂ ਹੀ ਡਾਊਨਲੋਡ ਕਰੋ। ਵੇਖਿਆ ਗਿਆ ਹੈ ਕਿ ਕਈ ਲੋਕ ਉਨ੍ਹਾਂ ਐਪਸ ਨੂੰ ਗੂਗਲ ਤੋਂ ਡਾਊਨਲੋਡ ਕਰ ਲੈਂਦੇ ਹਨ ਜੋ ਪਲੇਅ ਸਟੋਰ ’ਤੇ ਨਹੀਂ ਮਿਲਦੇ। ਅਸੀਂ ਕਿਸੇ ਫਾਇਲ ਅਤੇ ਸਾਫਟਵੇਅਰ ਜਾਂ ਫਿਰ ਐਪ ਡਾਊਨਲੋਡ ਕਰਨ ਲਈ ਹਮੇਸ਼ਾ ਗੂਗਲ ਦਾ ਸਹਾਰਾ ਲੈਂਦੇ ਹਾਂ। ਅਜਿਹਾ ਕਰਨਾ ਕਾਫੀ ਖ਼ਤਰਨਾਕ ਹੋ ਸਕਦਾ ਹੈ। ਕਿਸੇ ਵੀ ਗਲਤ ਲੰਿਕ ਨੂੰ ਓਪਨ ਕਰਨ ਨਾਲ ਸਾਡੇ ਕੰਪਿਊਟਰ ਜਾਂ ਪਿਰ ਲੈਪਟਾਪ ’ਚ ਖ਼ਤਰਨਾਕ ਵਾਇਰਸ ਜਾਂ ਮਾਲਵੇਅਰ ਆ ਸਕਦਾ ਹੈ। ਇਹ ਵਾਇਰਸ ਸਾਡੀ ਨਿੱਜੀ ਜਾਣਕਾਰੀ ਇਕੱਠੀ ਕਰਨ ਤੋਂ ਇਲਾਵਾ ਕੰਪਿਊਟਰ ਦੀਆਂ ਫਾਇਲਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

4.ਕਸਟਮਰ ਕੇਅਰ ਦਾ ਨੰਬਰ
ਗੂਗਲ ਸਰਚ ’ਚ ਜਾ ਕੇ ਕਦੇ ਵੀ ਕੋਈ ਕਸਟਮਰ ਕੇਅਰ ਨੰਬਰ ਸਰਚ ਨਾ ਕਰੋ। ਕਿਸੇ ਵੀ ਕੰਪਨੀ ਦਾ ਕਸਟਮਰ ਕੇਅਰ ਨੰਬਰ ਗੂਗਲ ’ਤੇ ਸਰਚ ਕਰਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਜ਼ਿਆਦਾਤਰ ਲੋਕ ਕਿਸੇ ਵੀ ਸਰਵਿਸ ਲਈ ਕਸਟਮਰ ਕੇਅਰ ਦਾ ਨੰਬਰ ਗੂਗਲ ’ਤੇ ਲੱਭਦੇ ਹਨ। ਸਾਈਬਰ ਅਪਰਾਧੀ ਲੋਕਾਂ ਦੀ ਇਸੇ ਆਦਤ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਅਤੇ ਨਕਲੀ ਕੰਪਨੀ ਬਣਾ ਕੇ ਗਲਤ ਕਸਟਮਰ ਕੇਅਰ ਨੰਬਰ ਦਾ ਇਸਤੇਮਾਲ ਕਰਕੇ ਤੁਹਾਡੇ ਕੋਲੋਂ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਨ ਅਤੇ ਤੁਹਾਡੇ ਬੈਂਕ ਖ਼ਾਤੇ ਦੀ ਜਾਣਕਾਰੀ ਲੈ ਕੇ ਖ਼ਾਤਾ ਖਾਲੀ ਕਰ ਸਕਦੇ ਹੋ।

5.ਬੈਂਕ ਵੈੱਬਸਾਈਟਾਂ
ਅੱਜ-ਕੱਲ੍ਹ ਆਨਲਾਈਨ ਬੈਂਕਿੰਗ ਦਾ ਚਲਨ ਹੈ ਅਤੇ ਇਸ ਲਈ ਅਸੀਂ ਗੂਗਲ ਦਾ ਸਹਾਰਾ ਲੈਂਦੇ ਹਾਂ। ਜੇਕਰ ਤੁਸੀਂ ‘ਗੂਗਲ ਸਰਚ’ ’ਚ ਜਾ ਕੇ ਬੈਂਕ ਦੀ ਵੈੱਬਸਾਈਟ ਸਰਚ ਕਰਦੇ ਹੋ ਤਾਂ ਸਾਵਧਾਨੀ ਵਰਤੋ। ਅਜਿਹਾ ਕਰਨਾ ਤੁਹਾਡੇ ਲਈ ਕਿਸੇ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਸਾਈਬਰ ਅਪਰਾਧੀ ਬੈਂਕ ਦੀ ਫਰਜ਼ੀ ਵੈੱਬਸਾਈਟ ਬਣਾਉਂਦੇ ਹਨ ਅਤੇ ਬੈਂਕ ਦੀ ਅਧਿਕਾਰਤ ਵੈੱਬਸਾਈਟ ਨਾਲ ਮਿਲਦਾ-ਜੁਲਦਾ ਯੂ.ਆਰ.ਐੱਲ. ਵੀ ਰੱਖਦੇ ਹਨ। ਅਜਿਹੇ ’ਚ ਉਪਭੋਗਤਾ ਉਲਝ ਕੇ ਹੈਕਰਾਂ ਦੇ ਜਾਲ ’ਚ ਫਸ ਜਾਂਦੇ ਹਨ ਅਤੇ ਆਪਣਾ ਨੁਕਸਾਨ ਕਰਵਾ ਲੈਂਦੇ ਹਨ। ਆਨਲਾਈਨ ਬੈਂਕਿੰਗ ਦੀ ਸਹੂਲਤ ਲੈਣ ਲਈ ਬੈਂਕ ਦੀ ਵੈੱਬਸਾਈਟ ਦਾ ਯੂ.ਆਰ.ਐੱਲ. ਟਾਈਪ ਕਰੋ।

LEAVE A REPLY

Please enter your comment!
Please enter your name here

Latest News

*ਕਿਸਾਨ ਮਹਾਂ ਰੈਲੀ ਨੇ ਸਿਆਸੀ ਰੈਲੀਆਂ ਕੀਤੀਆਂ ਫੇਲ*

ਅੰਮ੍ਰਿਤਸਰ 18 ਅਪ੍ਰੈਲ ( ਜਗਤਾਰ ਮਾਹਲਾ ) ਕਿਸਾਨ ਜਥੇਬੰਦੀਆ ਵੱਲੋ ਖੇਤੀ ਕਾਨੂੰਨਾ ਦੇ ਖਿਲਾਫ ਜਿਥੇ ਦਿੱਲੀ ‘ਚ ਸੰਘਰਸ਼ ਕੀਤਾ...

ਮੋਗਾ ‘ਚ ਵੱਡੀ ਵਾਰਦਾਤ, ਬੰਦੇ ਵੱਲੋਂ ਗੁਆਂਢਣ ਦਾ ਕਤਲ

ਮੋਗਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Moga neighbor wife murder:ਮੋਗਾ ਦੇ ਪਿੰਡ ਰੌਲੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ਼ ਬਣ ਗਿਆ ਜਦੋਂ ਇੱਕ ਵਿਅਕਤੀ ਨੇ ਗੁਆਂਢ...

ਆਨਲਾਈਨ ਸੇਬ ਮੰਗਵਾਉਣ ‘ਤੇ ਫ੍ਰੀ ਮਿਲਿਆ iPhone,ਜਾਣੋ ਪੂਰਾ ਮਾਮਲਾ

ਲੰਡਨ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Free iPhone for ordering apples online:ਅਕਸਰ ਅਸੀਂ ਇਹ ਖ਼ਬਰਾਂ ਸੁਣਦੇ ਹਾਂ ਆਨਲਾਈਨ ਖਰੀਦਦਾਰੀ ‘ਤੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ...

ਲੁਧਿਆਣਾ ਦੇ ਦੋ ਇਲਾਕਿਆਂ ਵਿਚ ਪੂਰਨ ਤੌਰ ’ਤੇ ਤਾਲਾਬੰਦੀ

ਲੁਧਿਆਣਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Complete lockdown in two areas of Ludhiana:ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਲੁਧਿਆਣਾ ਦੇ ਦੋ...

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਪਤਨੀ ਸਣੇ ਕੋਰੋਨਾ ਪਾਜ਼ੀਟਿਵ

ਫਰੀਦਾਬਾਦ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Former Chief Minister Bhupendra Singh Hooda corona positive:ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ।ਇਸ ਵਿਚਾਲੇ ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ...

More Articles Like This